08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2026

ਗਲ ਵਿਚ ਪਟਾਕਾ ਵੱਜਣ ਕਾਰਨ 14 ਸਾਲਾ ਬੱਚੇ ਦੀ ਦਰਦਨਾਕ ਮੌਤ

ਗੁਰੂਸਰ ਸੁਧਾਰ, (ਜਗਰਾਉਂ), 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਕਸਬੇ ਵਿਖੇ ਆਰਤੀ ਸਟੋਰ ਨਾਮੀ ਉੱਘੇ ਕਰਿਆਨਾ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦੇ ਮਹਿਜ ਸਾਢੇ 14 ਸਾਲ ਦੇ ਨੌਜਵਾਨ ਪੋਤਰੇ ਸਾਕੇਤ ਮਿੱਤਲ ਪੁੱਤਰ ਪ੍ਰਦੀਪ ਮਿੱਤਲ ਦੀ ਬੀਤੀ ਰਾਤ ਦੀਵਾਲੀ ਮੌਕੇ ਪਟਾਕਾ ਚਲਾਉਂਦੇ ਸਮੇਂ ਉਹ ਹੀ ਪਟਾਕਾ ਉਸ ਦੇ ਗਲ ਵਿਚ ਵੱਜਣ ਕਾਰਨ ਦਰਦਨਾਕ ਮੌਤ ਹੋ ਗਈ।

Ad Position 21
No active advertisement
ਅਜੀਤ ਡੈਸਕ 09-11-2026

ਗੁਰੂਸਰ ਸੁਧਾਰ, (ਜਗਰਾਉਂ), 9 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਕਸਬੇ ਵਿਖੇ ਆਰਤੀ ਸਟੋਰ ਨਾਮੀ ਉੱਘੇ ਕਰਿਆਨਾ ਕਾਰੋਬਾਰੀ ਸੁਰੇਸ਼ ਕੁਮਾਰ ਮਿੱਤਲ ਦੇ ਮਹਿਜ ਸਾਢੇ 14 ਸਾਲ ਦੇ ਨੌਜਵਾਨ ਪੋਤਰੇ ਸਾਕੇਤ ਮਿੱਤਲ ਪੁੱਤਰ ਪ੍ਰਦੀਪ ਮਿੱਤਲ ਦੀ ਬੀਤੀ ਰਾਤ ਦੀਵਾਲੀ ਮੌਕੇ ਪਟਾਕਾ ਚਲਾਉਂਦੇ ਸਮੇਂ ਉਹ ਹੀ ਪਟਾਕਾ ਉਸ ਦੇ ਗਲ ਵਿਚ ਵੱਜਣ ਕਾਰਨ ਦਰਦਨਾਕ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸਾਕੇਤ ਮਿੱਤਲ ਨੌਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਬੀਤੀ ਰਾਤ ਦੀਵਾਲੀ ਮਨਾਉਂਦੇ ਹੋਏ ਜਦ ਸਾਕੇਤ ਝੁੱਕ ਕੇ ਕੋਈ ਪਟਾਕਾ ਚਲਾਉਣ ਲੱਗਾ ਤਾਂ ਉਹ ਇਕਦਮ ਉਸ ਦੇ ਸਿੱਧਾ ਗਲ ਵਿਚ ਵੱਜਾ ਜੋ ਕਿ ਉਸ ਲਈ ਜਾਨਲੇਵਾ ਸਾਬਤ ਹੋਇਆ। ਨੌਜਵਾਨ ਸਾਕੇਤ ਮਿੱਤਲ ਦੀ ਮੌਤ 'ਤੇ ਕਸਬਾ ਸੁਧਾਰ ਬਾਜ਼ਾਰ ਵਿਖੇ ਸੋਗ ਦਾ ਮਾਹੌਲ ਹੈ ਤੇ ਵੱਖ ਵੱਖ ਸ਼ਖ਼ਸੀਅਤਾਂ ਨੇ ਇਸ ਦੁੱਖ ਦੀ ਘੜੀ ਵਿਚ ਸਮੂਹ ਮਿੱਤਲ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

Ad Position 22
No active advertisement
ਅਗਲੀ ਖ਼ਬਰ 16 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਪਿੰਡ ਸਭਰਾ ਵਿਖੇ ਹੋਵੇਗੀ ਲੋਕ ਮਿਲਣੀ
Ad Position 24