ਵੱਧ ਤੋਂ ਵੱਧ ਪੱਧਰ ਰੱਖਿਆ ਜਾ ਸਕਦਾ ਹੈ 1680 ਫੁੱਟ
ਨੰਗਲ, 13 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)- ਭਾਖੜਾ ਡੈਮ ‘ਚ ਪਾਣੀ ਦਾ ਪੱਧਰ 1575.80 ਫੁੱਟ ਰਿਕਾਰਡ ਕੀਤਾ ਗਿਆ। ਭਾਖੜਾ ਡੈਮ ‘ਚ 19212 ਕਿਊਸਿਕ ਪਾਣੀ ਆ ਰਿਹਾ ਹੈ ਅਤੇ 23194 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਲੰਘੇ ਵਰ੍ਹੇ ਅੱਜ ਦੇ ਦਿਨ ਭਾਖੜਾ ਡੈਮ ਦਾ ਪੱਧਰ 1556.33 ਫੁੱਟ ਸੀ। 13.06. 2025 ਨੂੰ ਭਾਖੜਾ ਡੈਮ ‘ਚ 42847 ਕਿਊਸਿਕ ਪਾਣੀ ਆ ਰਿਹਾ ਸੀ ਅਤੇ 32000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਭਾਖੜਾ ਡੈਮ ‘ਚ ਪਾਣੀ ਦਾ ਵੱਧ ਤੋਂ ਵੱਧ ਪੱਧਰ 1680 ਫੁੱਟ ਰੱਖਿਆ ਜਾਂਦਾ ਹੈ, ਪਰ ਖਾਸ ਹਾਲਾਤ ‘ਚ ਇਹ ਪੱਧਰ 1685 ਫੁੱਟ ਵੀ ਹੋ ਸਕਦਾ ਹੈ। ਭਾਖੜਾ ਡੈਮ ਦੀ ਝੀਲ ‘ਗੋਬਿੰਦ ਸਾਗਰ’65 ਵਰਗ ਮੀਲ ਖੇਤਰ ‘ਚ ਫੈਲੀ ਹੈ ਅਤੇ ਇਸ ਝੀਲ ‘ਚ 7.8 ਮਿਲੀਅਨ ਏਕੜ ਫੁੱਟ ਪਾਣੀ ਦਾ ਭੰਡਾਰ ਕਰਨ ਦੀ ਸਮਰੱਥਾ ਹੈ। 20 ਸਤੰਬਰ ਤੱਕ ਵਧੇਰੇ ਪਾਣੀ ਆਉਣ ਦੀ ਸੰਭਾਵਨਾਂ ਰਹਿੰਦੀ ਹੈ। ਭਾਖੜਾ ਬਿਆਸ ਪ੍ਰਬੰਧ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ ‘ਤੇ ਬਹੁਤ ਹੀ ਗੁਮਰਾਹਕੁੰਨ ਅਤੇ ਝੂਠੀਆਂ ਰੀਲਾਂ ਚਲ ਰਹੀਆਂ ਹਨ ਜਿਨ੍ਹਾਂ ‘ਚ ਇਹ ਦੱਸਿਆ ਜਾ ਰਿਹਾ ਹੈ ਕਿ ਭਾਖੜਾ ਡੈਮ ਟੁੱਟ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਭਾਖੜਾ ਡੈਮ ਬਹੁਤ ਮਜਬੂਤ ਬੰਨ੍ਹ ਹੈ ਅਤੇ ਇਸ ਦੇ ਇੱਕ ਇੱਕ ਹਿੱਸੇ ‘ਤੇ ਸਿਸਟਮ ਦੀ ਤਿੱਖੀ ਨਜ਼ਰ ਰਹਿੰਦੀ ਹੈ। ਇਹ ਠੀਕ ਹੈ ਕਿ ਗੋਬਿੰਦ ਸਾਗਰ ਝੀਲ ਦੀ ਪਾਣੀ ਭੰਡਾਰ ਸਮਰੱਥਾ ‘ਚ 25 ਫ਼ੀਸਦੀ ਕਮੀ ਆਈ ਹੈ ਕਿਉਂਕਿ ਝੀਲ ‘ਚ ਸਿਲਟ ਬਹੁਤ ਆ ਰਹੀ ਹੈ। ਬੀ.ਬੀ.ਐਮ.ਬੀ. ਇਸ ਵਿਸ਼ੇ ‘ਤੇ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ ਭਾਵੇਂ ਕਿ ਗਲੋਬਲ ਟੈਂਡਰ ਦੇਣ ਦੇ ਮਾਮਲੇ ਵਿੱਚੋਂ ਵੀ ਕੋਈ ਵੱਡੀ ਪ੍ਰਾਪਤੀ ਨਹੀਂ ਹੋਈ। ਨੇੜ ਭਵਿੱਖ ਵਿਚ ਵਿਸ਼ਵ ਬੈਂਕ ਦੀ ਮਦਦ ਨਾਲ ਅਜਿਹੇ ਪ੍ਰਬੰਧ ਕੀਤੇ ਜਾਣਗੇ ਜਿਨ੍ਹਾਂ ਰਾਹੀਂ ਭਾਖੜਾ ਡੈਮ ਦੇ ਦੋਵੇਂ ਪਾਸੇ ਦੀਆਂ ਪਹਾੜੀਆਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਬਰਸਾਤ ਦਾ ਸੀਜ਼ਨ ਹੋਣ ਕਾਰਨ ਅਸੀਂ ਰੂਟੀਨ ਵਾਂਗ ਫਲੱਡ ਗੇਟਾਂ ਦੀ ਸਾਂਭ ਸੰਭਾਲ ਕਰ ਰਹੇ ਹਾਂ ਅਤੇ ਅੱਜ ਕੱਲ੍ਹ ਗੇਟਾਂ ਨੂੰ ਸਮੋਗ ਗ੍ਰੇਅ ਕਲਰ ਵੀ ਕੀਤਾ ਜਾ ਰਿਹਾ ਹੈ।
ਭਾਖੜਾ ਡੈਮ ’ਚ ਪਾਣੀ ਦਾ ਪੱਧਰ 1575.80 ਫੁੱਟ
ਅਜੀਤ ਡੈਸਕ
14-06-2026