ਸ੍ਰੀ ਅਨੰਦਪੁਰ ਸਾਹਿਬ, 14 ਜੂਨ (ਪੱਤਰ ਪ੍ਰੇਰਕ)-ਹਿਮਾਚਲ ਪ੍ਰਦੇਸ਼ ਦੇ ਪੰਜਾਬ ਨਾਲ ਲੱਗਦੇ ਸਰਹੱਦੀ ਇਲਾਕੇ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਪੰਜਾਬ ਪੁਲਿਸ ਸੂਬਾ ਸਰਕਾਰ ਦੀ ਸ਼ਹਿ ‘ਤੇ ਹਿਮਾਚਲੀ ਲੋਕਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਜਿਸ ਵਿਚ ਸਰਹੱਦੀ ਇਲਾਕੇ ਨਾਲ ਸਬੰਧਿਤ ਪੁਲਿਸ ਵੀ ਸ਼ਾਮਲ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਿਮਾਚਲ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਠਾਕੁਰ ਰਾਮ ਲਾਲ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤਾ। ਉਨ੍ਹਾਂ ਕਿਹਾ ਕਿ ਚੋਣਾਂ ਆ ਰਹੀਆਂ ਹਨ।ਜਿਸ ਨੂੰ ਲੈ ਕੇ ਅਗਲੇ ਛੇ ਮਹੀਨੇ ਸਰਹੱਦੀ ਲੋਕਾਂ ਲਈ ਬਹੁਤ ਹੀ ਮਾੜੇ ਹਨ।ਅਤੇ ਝੂਠੇ ਮਾਮਲਿਆਂ ਵਿਚ ਫਸਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾ ਰਿਹਾ।ਠਾਕੁਰ ਰਾਮ ਲਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਭਾਜਪਾ ਮਿਲ ਕੇ ਪੰਜਾਬ ਅੰਦਰ ਕਾਂਗਰਸ ਨੂੰ ਬਦਨਾਮ ਕਰਨ ਵਿਚ ਲੱਗੀਆਂ ਹੋਈਆਂ ਹਨ ਅਤੇ ਇਹ ਸਥਿਤੀ ਅਗਲੇ ਛੇ ਮਹੀਨਿਆਂ ਵਿਚ ਵੀ ਰਹੇਗੀ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਨੈਣਾਂ ਦੇਵੀ ਦੇ ਘਵਾਡਲ ਵਿਖੇ ਸਰਕਾਰੀ ਹਸਪਤਾਲ ਨੂੰ 50 ਬਿਸਤਰਿਆਂ ਦਾ ਕਰਨ ਲਈ ਕੰਮ ਕੁੱਝ ਹੀ ਦਿਨਾਂ ਵਿਚ ਸ਼ੁਰੂ ਹੋ ਜਾਵੇਗਾ।ਜਿਸ ਨਾਲ ਉੱਤਰੀ ਭਾਰਤ ਦੀ ਪ੍ਰਸਿੱਧ ਸ਼ਕਤੀ ਪੀਠ ਮਾਤਾ ਨੈਣਾਂ ਦੇਵੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।ਇਸ ਮੌਕੇ ਹਰਪਾਲ ਸਿੰਘ ਮਜਾਰੀ ਅਤੇ ਕਾਂਗਰਸੀ ਆਗੂ ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕੇ ਦੇ ਲੋਕਾਂ ਵਿਚ ਡਰ ਦਾ ਮਾਹੌਲ-ਠਾਕੁਰ ਰਾਮ ਲਾਲ
ਅਜੀਤ ਡੈਸਕ
15-06-2026