09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸ੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲੇ ਵਾਲੇ ਇਕ ਦਿਵਯ ਮਹਾਂਪੁਰਸ਼ ਸਨ ‘ਸ੍ਰੀ ਮਹੰਤ ਦਿਯਾ ਸਾਗਰ ਛੂਡਾਣੀ ਧਾਮ ਵਾਲੇ’

Ad Position 21
No active advertisement
ਅਜੀਤ ਡੈਸਕ 15-06-2026

ਨੂਰਪੁਰ ਬੇਦੀ, 14 ਜੂਨ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮ ਸਾਗਰ ਮਹਾਰਾਜ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੇ ਦੂਜੇ ਗੁਰੂਗੱਦੀ ਨਸ਼ੀਨ ਸ਼੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆਂ ਦੇ ਅਵਤਾਰ ਦਿਵਸ ਨੂੰ ਸਮਰਪਿਤ ਤਿੰਨ ਰੋਜ਼ਾ ਵਿਸ਼ਾਲ ਸੰਤ ਸਮਾਗਮ ਅੱਜ ਲਾਲਪੁਰੀ ਧਾਮ ਰਕਬਾ ਸਾਹਿਬ ਨਜ਼ਦੀਕ ਮੁੱਲਾਂਪੁਰ ਦਾਖਾ (ਲੁਧਿਆਣਾ) ਵਿਖੇ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆ ਦੀ ਸਰਪ੍ਰਸਤੀ ਹੇਠ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ ਸਮਾਗਮ ਦੇ ਅੱਜ ਪਲੇਠੇ ਦਿਨ ਸ਼੍ਰੀ ਜਗਤਗੁਰੂ ਬਾਬਾ ਅਚਾਰੀਆ ਗਰੀਬਦਾਸ ਮਹਾਰਾਜ ਜੀ ਦੀ ਰਚਿਤ ਅੰਮ੍ਰਿਤਮਈ ਬਾਣੀ ਦੇ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਸ੍ਰੀ ਮਹੰਤ ਦਿਯਾ ਸਾਗਰ ਮੇਹਰਬਾਨ ਪੀਠਾਦੀਸ਼ਵਰ ਸਰਵਉੱਚ ਪੀਠ ਛੁਡਾਣੀ ਧਾਮ ਵਾਲਿਆਂ ਨੇ ਕੀਤੇ। ਇਸ ਮੌਕੇ ਪ੍ਰਵਚਨ ਕਰਦਿਆਂ ਸ਼੍ਰੀ ਮਹੰਤ ਦਯਾ ਸਾਗਰ ਜੀ ਨੇ ਕਿਹਾ ਕਿ ਸ਼੍ਰੀ ਸਤਿਗੁਰੂ ਸਵਾਮੀ ਲਾਲ ਦਾਸ ਮਹਾਰਾਜ ਭੂਰੀਵਾਲੇ ਇੱਕ ਦਿਵਯ ਮਹਾਂਪੁਰਸ਼ ਸਨ, ਉਨ੍ਹਾਂ ਨੇ ਜਿੱਥੇ ਜੀਵਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਉਨ੍ਹਾਂ ਦੇ ਜੀਵਨ ਨੂੰ ਸਫਲ ਕੀਤਾ ਹੈ। ਮਹੰਤ ਦਿਯਾ ਸਾਗਰ ਜੀ ਨੇ ਕਿਹਾ ਕਿ ਸ੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆ ਅਤੇ ਬ੍ਰਹਮਲੀਨ ਸ੍ਰੀ ਸਤਿਗੁਰੂ ਬ੍ਰਹਮਾਨੰਦ ਜੀ ਮਹਾਰਾਜ (ਗਊਆਂ ਵਾਲੇ) ਭੂਰੀਵਾਲਿਆ ਦੇ ਦਰਸਾਏ ਮਾਰਗ ‘ਤੇ ਚੱਲ ਕੇ ਮੌਜੂਦਾ ਗੱਦੀਨਸ਼ੀਨ ਸ੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਵਲੋਂ ਜੀਵਾਂ ਨੂੰ ਨਾਮ ਬਾਣੀ, ਸਿਮਰਨ ਦੇ ਨਾਲ ਨਾਲ ਦਿਨ ਰਾਤ ਵਿਸ਼ਾਲ ਜਨ ਕਲਿਆਣ ਤੇ ਸਿਹਤ ਸਿੱਖਿਆ, ਧਾਰਮਿਕ, ਸਮਾਜਿਕ, ਤਰੱਕੀ ਪ੍ਰਕਿਰਤੀ ਦੀ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਦੀ ਜਿੰਨੀ ਵੀ ਉਪਮਾ ਕੀਤੀ ਜਾਵੇ, ਉਹ ਵੀ ਥੋੜ੍ਹੀ ਹੈ। ਇਸ ਮੌਕੇ ਸਮਾਗਮ ਦੇ ਸਰਪ੍ਰਸਤ ਸ਼੍ਰੀ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾਂ ਨੰਦ ਮਹਾਰਾਜ ਭੂਰੀਵਾਲਿਆ ਨੇ ਅਵਤਾਰ ਦਿਵਸ ਸਮਾਗਮ ਮੌਕੇ ‘ਤੇ ਵਿਸ਼ੇਸ਼ ਤੌਰ ‘ਤੇ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ ਸ੍ਰੀ ਮਹੰਤ ਦਿਯਾ ਸਾਗਰ ਜੀ ਸਰਬ-ਉੱਚ ਪੀਠ ਛੂਡਾਣੀ ਧਾਮ ਵਾਲਿਆਂ ਦਾ ਸਤਿਕਾਰ ਕੀਤਾ ਤੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਸਮਾਗਮ ਵਿਚ ਸੰਤ ਮਹਾਂਪੁਰਸ਼ ਜਿਨ੍ਹਾਂ ਵਿਚ ਸਵਾਮੀ ਹਰਬੰਸ ਲਾਲ ਬ੍ਰਹਮਚਾਰੀ ਡੇਹਲੋਂ ਵਾਲੇ, ਡਾ ਤ੍ਰਿਪੁਰਾਰੀ ਦਾਸ ਸ਼ਾਸਤਰੀ, ਸਵਾਮੀ ਨਿਤਿੱਆ ਨੰਦ, ਸਵਾਮੀ ਦਰਵੇਸ਼ਾਂ ਨੰਦ, ਦਿਵਾਨਾ ਨੰਦ ਸਮੇਤ ਭੂਰੀਵਾਲੇ ਗੁਰਗੱਦੀ ਪ੍ਰੰਪਰਾ ਦੀ ਵੱਡੀ ਗਿਣਤੀ ‘ਚ ਸੰਗਤ ਹਾਜ਼ਰ ਸੀ। ਇੱਥੇ ਦੱਸਦੀਏ ਕਿ ਸ਼੍ਰੀ ਸਤਿਗੁਰੂ ਲਾਲ ਦਾਸ ਮਹਾਰਾਜ ਭੂਰੀਵਾਲਿਆ ਦੇ ਅਵਤਾਰ ਦਿਵਸ ਸਮਾਗਮ ਦੇ ਦੂਸਰੇ ਦਿਨ ਅੱਜ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਮਹਾਰਾਜ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਟਰੱਸਟ ਵਲੋਂ ਖ਼ੂਨਦਾਨ ਤੇ ਮੁਫ਼ਤ ਮੈਗਾ ਮੈਡੀਕਲ ਕੈਂਪ ਵੀ ਲਗਾਏ ਜਾਣਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਇਆ ਮੁਫ਼ਤ ਦਿੱਤੀਆਂ ਜਾਣਗੀਆਂ।

Ad Position 22
No active advertisement
ਪਿਛਲੀ ਖ਼ਬਰ ਸਾਂਸਦ ਕੰਗ ਵਲੋਂ ਸ੍ਰੀ ਚਮਕੌਰ ਸਾਹਿਬ ਵਿਖੇ 10 ਲੱਖ ਦੀ ਲਾਗਤ ਨਾਲ ਬਣਾਏ ਬਾਸਕਟਬਾਲ ਸਟੇਡੀਅਮ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਕੰਪਿਊਟਰ ਟੀਚਰ ਯੂਨੀਅਨ ਵਲੋਂ ਕੈਬਨਿਟ ਮੰਤਰੀ ਈ. ਟੀ. ਓ. ਨੂੰ ਦਿੱਤਾ ਮੰਗ ਪੱਤਰ
Ad Position 24