03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

23 ਜੂਨ ਨੂੰ ਹੋਵੇਗੀ ਨਗਰ ਕੌਂਸਲ ਰੂਪਨਗਰ ਦੀ ਪਹਿਲੀ ਮੀਟਿੰਗ,

Ad Position 21
No active advertisement
ਅਜੀਤ ਡੈਸਕ 22-06-2026


ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਹੋਵੇਗੀ ਚੋਣ
ਰੂਪਨਗਰ, 21 ਜੂਨ (ਸਤਨਾਮ ਸਿੰਘ ਸੱਤੀ)-ਨਗਰ ਕੌਂਸਲ ਰੂਪਨਗਰ ਦੇ ਨਵ-ਚੁਣੇ ਹਾਊਸ ਦੀ ਪਹਿਲੀ ਵਿਸ਼ੇਸ਼ ਮੀਟਿੰਗ 23 ਜੂਨ 2026 ਨੂੰ ਦੁਪਹਿਰ 12 ਵਜੇ ਨਗਰ ਕੌਂਸਲ ਦਫ਼ਤਰ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਪੰਜਾਬ ਮਿਊਂਸਪਲ ਐਕਟ, 1994 ਤਹਿਤ ਹੋਣ ਵਾਲੀ ਇਸ ਵਿਸ਼ੇਸ਼ ਮੀਟਿੰਗ ਲਈ ਐਸ.ਡੀ.ਐਮ. ਰੂਪਨਗਰ ਨੂੰ ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਸਮੂਹ ਚੁਣੇ ਗਏ ਕੌਂਸਲਰਾਂ ਨੂੰ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਗਿਆ ਹੈ। ਇਸ ਮੀਟਿੰਗ ਵਿੱਚ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੂੰ ਵੀ ਵਿਸ਼ੇਸ਼ ਤੌਰ ’ਤੇ ਸੱਦਾ ਦਿੱਤਾ ਗਿਆ ਹੈ। ਵਿਧਾਇਕ ਨਗਰ ਕੌਂਸਲ ਦੇ ਐਕਸ-ਆਫੀਸ਼ੀਓ ਮੈਂਬਰ ਹੋਣ ਦੇ ਨਾਤੇ ਵੋਟ ਪਾਉਣ ਦਾ ਅਧਿਕਾਰ ਰੱਖਦੇ ਹਨ। ਨਗਰ ਕੌਂਸਲ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ 12 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ, ਜਦਕਿ ਭਾਰਤੀ ਜਨਤਾ ਪਾਰਟੀ 4, ਸ਼੍ਰੋਮਣੀ ਅਕਾਲੀ ਦਲ (ਬਾਦਲ) 3, ਕਾਂਗਰਸ 1 ਅਤੇ ਇੱਕ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ। ਇਸ ਗਿਣਤੀ ਨੂੰ ਦੇਖਦਿਆਂ ਨਗਰ ਕੌਂਸਲ ਦੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਬਹੁਮਤ ਧਿਰ ਆਮ ਆਦਮੀ ਪਾਰਟੀ ਦੇ ਹਿੱਸੇ ਆਉਣ ਦੀ ਪੂਰੀ ਸੰਭਾਵਨਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨਗੀ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਕੌਂਸਲਰ ਇੰਦਰਪਾਲ ਸਿੰਘ ਰਾਜੂ ਸਤਿਆਲ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਲਈ ਕਿਰਨ ਸੋਨੀ (ਸਵਰਗੀ ਕੌਮੀ ਸੋਨੀ ਦੀ ਪਤਨੀ), ਅਵਤਾਰ ਸਿੰਘ ਸੈਣੀ (ਆੜਤੀ) ਸਮੇਤ ਹੋਰ ਕਈ ਕੌਂਸਲਰਾਂ ਦੇ ਨਾਮ ਵੀ ਚਰਚਾ ਵਿੱਚ ਹਨ। ਹਾਲਾਂਕਿ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਅਤੇ ਵਿਧਾਇਕ ਦੀ ਸਹਿਮਤੀ ਨਾਲ ਹੀ ਹੋਣ ਦੀ ਸੰਭਾਵਨਾ ਹੈ।ਨਗਰ ਕੌਂਸਲ ਰੂਪਨਗਰ ਦੇ ਨਵੇਂ-ਚੁਣੇ ਕੌਂਸਲਰਾਂ ਵਿੱਚ: ਪਰਵੀਨ ਸਿੰਘ ਪੁੱਤਰ ਜਨਕ ਸਿੰਘ, ਕਰਮਜੀਤ ਸਿੰਘ ਪੁੱਤਰ ਭਗਤ ਸਿੰਘ, ਅੰਮ੍ਰਿਤਪਾਲ ਸਿੰਘ ਪੁੱਤਰ ਉਜਾਗਰ ਸਿੰਘ, ਗੁਰਵਿੰਦਰ ਸਿੰਘ ਪੁੱਤਰ ਅਜਮੇਰ ਸਿੰਘ, ਪਰਮਜੀਤ ਸਿੰਘ ਮੱਕੜ ਪੁੱਤਰ ਗਿਆਨ ਸਿੰਘ, ਸ੍ਰੀਮਤੀ ਸੰਤੋਸ਼ ਕੁਮਾਰੀ ਪਤਨੀ ਸੰਜੀਵ ਕੁਮਾਰ, ਸੁਖਜਿੰਦਰ ਸਿੰਘ ਪੁੱਤਰ ਮੋਹਨ ਸਿੰਘ, ਸ਼੍ਰੀਮਤੀ ਜਸਵੀਰ ਕੌਰ ਪਤਨੀ ਕਰਤਾਰ ਸਿੰਘ, ਸ੍ਰੀਮਤੀ ਰੇਖਾ ਰਾਣੀ ਪਤਨੀ ਭਾਰਤ, ਸ੍ਰੀਮਤੀ ਕਿਰਨ ਗੁਪਤਾ ਪਤਨੀ ਅਨਿਲ ਕੁਮਾਰ, ਹਰਮਿੰਦਰ ਪਾਲ ਸਿੰਘ ਭੁੰਡੀ ਪੁੱਤਰ ਪ੍ਰੀਤਮ ਸਿੰਘ, ਸ੍ਰੀਮਤੀ ਕਿਰਨ ਸੋਨੀ ਪਤਨੀ ਪੋਮੀ ਸੋਨੀ, ਗੁਰਵਿੰਦਰ ਸਿੰਘ ਜੱਗੀ ਪੁੱਤਰ ਹਰਜੀਤ ਸਿੰਘ, ਸ਼੍ਰੀਮਤੀ ਸੰਗੀਤਾ ਕਾਲੀਆ ਪਤਨੀ ਪ੍ਰਵੀਨ ਕਾਲੀਆ, ਸੁਖਵਿੰਦਰ ਸਿੰਘ ਪੁੱਤਰ ਹਜ਼ਾਰਾ ਸਿੰਘ, ਸ੍ਰੀਮਤੀ ਸੁਰਜੀਤ ਕੌਰ ਪਤਨੀ ਨਰੇਸ਼ ਕੁਮਾਰ, ਅਵਤਾਰ ਸਿੰਘ ਆੜਤੀ ਪੁੱਤਰ ਲਛਮਣ ਸਿੰਘ, ਸ੍ਰੀਮਤੀ ਸੁਰਿੰਦਰ ਕੌਰ ਪਤਨੀ ਸੰਗਤ ਲਾਲ ਸਾਂਘਾ, ਇੰਦਰਪਾਲ ਸਿੰਘ ਰਾਜੂ ਸਤਿਆਲ ਪੁੱਤਰ ਅਮਰਜੀਤ ਸਿੰਘ ਸਤਿਆਲ, ਸ਼੍ਰੀਮਤੀ ਜਗਮੋਹਣ ਕੌਰ ਪਤਨੀ ਪਰਮਿੰਦਰ ਪਾਲ ਸਿੰਘ ਬਿੰਟਾ ਅਤੇ ਸ੍ਰੀਮਤੀ ਤਰਨਜੀਤ ਕੌਰ ਪਤਨੀ ਇੰਦਰਪਾਲ ਸਿੰਘ ਰਾਜੂ ਸਤਿਆਲ ਸ਼ਾਮਿਲ ਹਨ।ਸਿਆਸੀ ਹਲਕਿਆਂ ਵਿੱਚ ਇਸ ਮੀਟਿੰਗ ਨੂੰ ਲੈ ਕੇ ਭਾਰੀ ਚਰਚਾ ਹੈ ਅਤੇ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਬਣਨ ਦੇ ਚਾਹਵਾਨਾਂ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਹਨ। ਹੁਣ ਸਭ ਦੀਆਂ ਨਜ਼ਰਾਂ 23 ਜੂਨ ਦੀ ਮੀਟਿੰਗ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਇਹ ਸਪੱਸ਼ਟ ਹੋ ਜਾਵੇਗਾ ਕਿ ਨਗਰ ਕੌਂਸਲ ਰੂਪਨਗਰ ਦੀ ਪ੍ਰਧਾਨਗੀ ਦਾ ਤਾਜ ਆਖ਼ਰ ਕਿਸ ਦੇ ਸਿਰ ਸੱਜਦਾ ਹੈ।

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਆਪਣੇ ਜਨਮ ਦਿਨ ਮੌਕੇ ’ਤੇ ਗਊ ਸੇਵਾ ਕਰ ਕੇ ਦਿੱਤਾ ਸਮਾਜ ਨੂੰ ਸੇਵਾ ਦਾ ਸੰਦੇਸ਼ ਅਗਲੀ ਖ਼ਬਰ ਸੰਤ ਬਾਬਾ ਬਾਲ ਜੀ ਦਾ ਵਿਸ਼ਾਲ ਸਤਿਸੰਗ ਤੇ ਭੰਡਾਰਾ ਅੱਜ-ਸੰਗਤਾਂ ਵਿਚ ਭਾਰੀ ਉਤਸ਼ਾਹ
Ad Position 24
No active advertisement