ਨੂਰਪੁਰ ਬੇਦੀ, 22 ਜੂਨ (ਹਰਦੀਪ ਸਿੰਘ ਢੀਂਡਸਾ)-ਸ੍ਰੀ ਰਾਧਾ ਕ੍ਰਿਸ਼ਨ ਸਤਿਸੰਗ ਘਰ ਕਮੇਟੀ ਨੂਰਪੁਰ ਬੇਦੀ ਵਲੋਂ ਰਾਸ਼ਟਰੀ ਸੰਤ ਬਾਬਾ ਬਾਲ ਜੀ ਦੀ ਪਾਵਨ ਅਗਵਾਈ ਹੇਠ ਵਿਸ਼ਾਲ ਸਤਸੰਗ ਤੇ ਭੰਡਾਰੇ ਦਾ ਆਯੋਜਨ ਕਰਵਾਇਆ। ਇਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਤਸੰਗ ਦੌਰਾਨ ਸੰਤ ਬਾਬਾ ਬਾਲ ਨੇ ਸੰਗਤਾਂ ਨੂੰ ਨਾਮ ਸਿਮਰਨ, ਸੇਵਾ, ਸੱਚਾਈ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਨੂੰ ਸਫਲ ਬਣਾਉਣ ਲਈ ਪਰਮਾਤਮਾ ਦਾ ਸਿਮਰਨ ਅਤੇ ਸਮਾਜ ਦੀ ਭਲਾਈ ਲਈ ਨਿਰਸਵਾਰਥ ਸੇਵਾ ਕਰਨੀ ਬਹੁਤ ਜ਼ਰੂਰੀ ਹੈ। ਬਾਬਾ ਜੀ ਦੇ ਅੰਮ੍ਰਿਤਮਈ ਵਚਨਾਂ ਨੂੰ ਸੁਣ ਕੇ ਸੰਗਤਾਂ ਨਿਹਾਲ ਹੋ ਗਈਆਂ ਅਤੇ ਪੂਰਾ ਮਾਹੌਲ ਭਗਤੀ ਰੰਗ ਵਿਚ ਰੰਗਿਆ। ਉਪਰੰਤ ਸੰਗਤਾਂ ਲਈ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਪ੍ਰਸਾਦ ਗ੍ਰਹਿਣ ਕੀਤਾ। ਸਮਾਗਮ ਦੀ ਸਫਲਤਾ ਲਈ ਕਮੇਟੀ ਮੈਂਬਰਾਂ ਅਤੇ ਸੇਵਾਦਾਰਾਂ ਨੇ ਪੂਰੇ ਉਤਸ਼ਾਹ ਨਾਲ ਸੇਵਾਵਾਂ ਨਿਭਾਈਆਂ। ਇਸ ਮੌਕੇ ਹੇਮੰਤ ਸੈਣੀ, ਬਲਰਾਮ, ਧਰਮਪਾਲ, ਰੋਸ਼ਨ ਲਾਲ, ਸੁਰਿੰਦਰ ਸੈਣੀ, ਨਰੇਸ਼ ਕਾਂਗੜ, ਲੇਖ ਰਾਜ, ਕਰਮ ਚੰਦ, ਜੋਗਿੰਦਰ ਪਾਲ, ਬਿੱਟੂ ਝੰਡੀਆਂ, ਮਦਨ ਮੋਹਨ, ਧਰਮਪਾਲ ਟਿੱਬਾ, ਰਾਜੂ ਸੈਣੀ ਮਾਜਰਾ, ਨਿਰਮਲਾ ਦੇਵੀ, ਕੇਵਲ ਕ੍ਰਿਸ਼ਨ ਮਾਸਟਰ, ਕਰਮਜੀਤ ਕੌਰ, ਦਰਸ਼ਨਾ ਦੇਵੀ ਅਤੇ ਹੋਰ ਵੱਡੀ ਗਿਣਤੀ ਵਿਚ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। ਸਮੂਹ ਸੰਗਤਾਂ ਨੇ ਸੰਤ ਬਾਬਾ ਬਾਲ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦਿਆਂ ਸਮਾਗਮ ਨੂੰ ਯਾਦਗਾਰੀ ਅਤੇ ਆਤਮਿਕ ਅਨੁਭਵਾਂ ਨਾਲ ਭਰਪੂਰ ਦੱਸਿਆ।