ਬੇਲਾ, 22 ਜੂਨ (ਮਨਜੀਤ ਸਿੰਘ ਸੈਣੀ)-ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬੇਲਾ ਵਿਖੇ ਸ਼ੁਰੂ ਕੀਤੇ ਗਏ ਨਿੱਤਨੇਮ ਸੰਥਿਆਂ ਕੈਂਪ ਦੀ ਸਮਾਪਤੀ ਹੋਈ। ਗ੍ਰਾਮ ਪੰਚਾਇਤ ਤੇ ਦੋਵਾਂ ਯੂਥ ਕਲੱਬਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਨਿਸ਼ਕਾਮ ਗੁਰਸਿੱਖੀ ਪ੍ਰਚਾਰ ਸੁਸਾਇਟੀ ਪੰਜਾਬ ਵਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਸਾਲਾਂ ਪ੍ਰਕਾਸ਼ ਸ਼ਤਾਬਦੀ ` ਸਮਰਪਿਤ 10 ਰੋਜ਼ਾ ਗੁਰਬਾਣੀ ਨਿਤਨੇਮ ਸੰਥਿਆਂ ਕੈਂਪ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਉਦਘਾਟਨ ਬੇਲਾ ਕਾਲਜ ਦੀ ਪੰਜਾਬੀ ਪੋ੍ਫੈਸਰ ਡਾ. ਸੁਰਜੀਤ ਕੌਰ ਵਲੋਂ ਕੀਤਾ ਗਿਆ ਸੀ। ਪਹਿਲੇ ਦਿਨ ਬੱਚਿਆਂ ਨੂੰ ਵਰਣਮਾਲਾ ਤੇ ਮੁਹਰਾਨੀ ਦਾ ਗਿਆਨ ਤੇ ਨਿਤਨੇਮ ਦੀਆਂ ਸੱਤ ਬਾਣੀਆਂ ਦੀ ਸੰਥਿਆ ਗਿਆਨੀ ਸਤਨਾਮ ਸਿੰਘ ਉਪਵੈਦ ਚਮਕੌਰ ਸਾਹਿਬ ਵਲੋਂ ਕਰਵਾਈ ਗਈ। 50 ਬੱਚਿਆਂ ਨੇ ਇਸ ਕੈਂਪ ਵਿਚ ਭਾਗ ਲਿਆ। ਗੁਰਨਾਮ ਸਿੰਘ ਖਾਲਸਾ ਕੀੜੀ ਅਫਗਾਨਾ, ਐਡ ਸਤਨਾਮ ਸਿੰਘ ਬੇਲਾ, ਸਰਪੰਚ ਜਾਤਿੰਦਰ ਸਿੰਘ ਪਾਲ, ਅਮਨਦੀਪ ਸਿੰਘ ਹੈਪੀ ਬੇਲਾ, ਡਾ. ਸ਼ਾਮ ਸਿੰਘ ਕੁੰਡਲਸ ਬੇਲਾ ਇਸ ਕੈਂਪ ਦੀ ਸਫਲਤਾ ਲਈ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਕੈਂਪ ਅਜੋਕੇ ਸਮੇਂ ਦੀ ਮੁੱਖ ਲੋੜ ਹੈ। ਹਰਬੰਸ ਸਿੰਘ ਕੰਧੋਲਾ, ਡਾ. ਰਾਜਪਾਲ ਸਿੰਘ ਚੌਧਰੀ, ਮਾਸਟਰ ਜਗਮੋਹਣ ਸਿੰਘ ਚੌਂਤਾ ਨੂਰਪੁਰੀ, ਬੀਬੀ ਕਮਲਜੀਤ ਕੌਰ ਚੰਡੀਗੜ੍ਹ ਵਾਲੇ, ਗਿਆਨੀ ਗੁਰਮੀਤ ਸਿੰਘ ਬਿਲੋ ਲੁਧਿਆਣਾ, ਮਾਸਟਰ ਮਨਜਿੰਦਰ ਸਿੰਘ ਪਰੋਜ ਪੁਰ, ਬਾਬਾ ਮੇਜਰ ਸਿੰਘ ਕਤਲੌਰ ਵਾਲੇ, ਭਾਈ ਸੁਖਵੀਰ ਸਿੰਘ ਕੰਧੋਲਾ, ਇੰਟਰਨੈਸ਼ਨਲ ਗੋਲਡ ਮੈਡਲ ਢਾਡੀ ਜਥਾ ਭਾਈ ਬਲਵੀਰ ਸਿੰਘ ਰਸੀਲਾ ਚਮਕੌਰ ਸਾਹਿਬ ਵਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਸੁਣਾਈ ਗਈ, ਮਨਵੀਰ ਸਿੰਘ ਬਹਿਰਾਮਪੁਰ ਬੇਟ ਦੇ ਜਥੇ ਵਲੋਂ ਸੰਗਤਾਂ ਨੂੰ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਜੀਵਨੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਧਰਮਵੀਰ ਸਿੰਘ ਗੋਗੀ ਬੇਲਾ, ਸੇਵਾ ਮੁਕਤ ਐਸ. ਡੀ. ਓ. ਇਕਬਾਲ ਸਿੰਘ, ਪ੍ਰੇਮ ਸਿੰਘ ਦੁਪਾਲਪੁਰ, ਐਡ. ਸਤਨਾਮ ਸਿੰਘ ਬੇਲਾ, ਬਿਮਲਾ ਦੇਵੀ, ਹਰਨਾਮ ਸਿੰਘ ਰਿੰਕੂ ਬੇਲਾ, ਅਰਸ਼ ਬੇਲਾ, ਦਲਜੀਤ ਸਿੰਘ ਮਾਨਗੜ੍ਹ ਆਦਿ ਹਾਜ਼ਰ ਸਨ।