03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਜਟੇਸ਼ਵਰ ਮਹਾਦੇਵ ਮੰਦਰ ਵਿਖੇ ਨਤਮਸਤਕ ਹੋ ਕੇ ਅਮਰਨਾਥ ਯਾਤਰਾ ਲਈ 26ਵਾਂ ਜਥਾ ਰਵਾਨਾ

Ad Position 21
No active advertisement
ਅਜੀਤ ਡੈਸਕ 11-07-2026
ਨੂਰਪੁਰ ਬੇਦੀ, 10 ਜੁਲਾਈ (ਰਾਜੇਸ਼ ਚੌਧਰੀ ਤਖਤਗੜ੍ਹ)-ਬਾਬਾ ਅਮਰਨਾਥ ਬਰਫ਼ਾਨੀ ਦੀ ਪਵਿੱਤਰ ਯਾਤਰਾ ਲਈ ਨੂਰਪੁਰ ਬੇਦੀ ਤੋਂ 26ਵਾਂ ਜਥਾ ਅੱਜ ਜਟੇਸ਼ਵਰ ਮਹਾਦੇਵ ਮੰਦਰ, ਜਟਵਾਹੜ ਤੋਂ ਭੋਲੇਨਾਥ ਦਾ ਅਸ਼ੀਰਵਾਦ ਪ੍ਰਾਪਤ ਕਰਕੇ ਸ਼ਰਧਾ ਅਤੇ ਉਤਸ਼ਾਹ ਨਾਲ ਰਵਾਨਾ ਹੋਇਆ। ਜਥੇ ਰਵਾਨਾ ਹੋਣ ਵਾਲੇ ਭਗਤਾਂ ਨੇ ‘’ਹਰ ਹਰ ਮਹਾਦੇਵ” ਦੇ ਜੈਕਾਰਿਆਂ ਨਾਲ ਯਾਤਰੀਆਂ ਨੂੰ ਵਿਦਾ ਕੀਤਾ। ਪਿੰਡ ਮੁਕਾਰੀ ਦੀ ਗਗਨਦੀਪ ਕੌਰ ਤੇ ਉਨਾਂ ਦੇ ਪਤੀ ਪ੍ਰਿੰਸ ਕੁਮਾਰ ਨੇ ਜਥੇ ਨੂੰ ਰਵਾਨਾ ਕਰਨ ਦੀ ਰਸਮ ਅਦਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਵਿੰਦਰ ਕੁਮਾਰ ਨੂਰਪੁਰ ਬੇਦੀ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਛਿੰਦਰਪਾਲ ਚੌਹਾਨ ਅਤੇ ਰੋਸ਼ਨ ਲਾਲ ਨੇ ਦੱਸਿਆ ਕਿ ਰਵਾਨਗੀ ਤੋਂ ਪਹਿਲਾਂ ਸਮੂਹ ਸ਼ਿਵ ਭਗਤਾਂ ਵਲੋਂ ਭੋਲੇਨਾਥ ਦੀ ਆਰਤੀ ਕੀਤੀ ਗਈ। ਇਸ ਦੌਰਾਨ ਪੰਡਿਤ ਸੰਜੀਵ ਸ਼ਰਮਾ ਨੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਪੂਜਾ-ਅਰਚਨਾ ਕਰਵਾਈ ਅਤੇ ਯਾਤਰੀਆਂ ਦੀ ਸੁਖਮਈ ਯਾਤਰਾ ਲਈ ਅਰਦਾਸ ਕੀਤੀ। ਰਵਾਨਗੀ ਸਮੇਂ ਪੰਚ ਅਮਿੱਤ ਵਰਮਾ, ਪਵਨ ਕੁਮਾਰ, ਦਰਸ਼ਨ ਕੁਮਾਰ, ਅਸ਼ੋਕ ਕੁਮਾਰ, ਧਰਮਪਾਲ, ਪ੍ਰੇਮ ਚੰਦ, ਧਰਮਜੀਤ, ਹਰਭਜਨ, ਕਮਲਜੀਤ, ਕਾਲੂ ਕੁਮਾਰ, ਪੰਕਜ ਕੁਮਾਰ, ਬੋਬੀ ਬਾਵਾ, ਰਾਹੁਲ ਕੁਮਾਰ, ਬਰਮਨ ਟੇਲਰ, ਸੋਨੂ ਪਾਠਕ, ਜੋਤੀ ਟੇਲਰ, ਚੰਨਣ ਸਿੰਘ, ਰੋਕੀ ਕੁਮਾਰ, ਸੁਰਿੰਦਰ ਸਿੰਘ, ਰਾਹੁਲ ਕੌਸ਼ਲ, ਗੁਰਦੇਵ ਕਲਮਾ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਨੇ ਵਿਧਾਇਕ ਦਿਨੇਸ਼ ਚੱਢਾ ਨੂੰ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ 11 ਤੇ 12 ਨੂੰ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਸਮੂਹ ਬੂਥ ਪੱਧਰ ’ਤੇ ਲੱਗਣਗੇ ਵਿਸ਼ੇਸ਼ ਐੱਸ. ਆਈ. ਆਰ. ਕੈਂਪ
Ad Position 24
No active advertisement