ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)-ਪੀ. ਐੱਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਰੋਪੜ ਸਰਕਲ ਦੇ ਵਫ਼ਦ ਨੇ ਸਰਕਲ ਪ੍ਰਧਾਨ ਹਰਜਿੰਦਰ ਸਿੰਘ ਆਗਾਪੁਰ ਦੀ ਅਗਵਾਈ ਹੇਠ ਨਹਿਰੀ ਵਿਸ਼ਰਾਮ ਘਰ ਰੂਪਨਗਰ ਵਿਖੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨਾਲ ਮੁਲਾਕਾਤ ਕਰਕੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ। ਵਫ਼ਦ ਵਿਚ ਪੰਜਾਬ ਏਟਕ ਦੇ ਸਕੱਤਰ ਨਰਿੰਦਰ ਸੈਣੀ, ਫੈਡਰੇਸ਼ਨ ਦੇ ਸੂਬਾ ਕਨਵੀਨਰ ਗੁਰਵਿੰਦਰ ਸਿੰਘ ਹਜ਼ਾਰਾ, ਸਾਬਕਾ ਆਗੂ ਬਨਵਾਰੀ ਲਾਲ ਮੱਟੂ, ਕੁਲਦੀਪ ਸਿੰਘ (ਜੇ. ਈ.), ਸਰਪੰਚ ਘਨੌਲੀ, ਰਜਿੰਦਰ ਸਿੰਘ, ਪਲਵਿੰਦਰ ਸਿੰਘ, ਜਸਵਿੰਦਰ ਸਿੰਘ, ਕਰਮ ਸਿੰਘ, ਸੰਤੋਸ਼ ਕੁਮਾਰ ਤਿਵਾੜੀ, ਰਵਿੰਦਰ ਦਾਸ (ਜੇ. ਈ.), ਮਨਜਿੰਦਰ ਸਿੰਘ (ਜੇ.ਈ.), ਜਤਿੰਦਰ ਸਿੰਘ (ਜੇ.ਈ.), ਗਗਨ ਰਾਣਾ, ਰਿਸ਼ਵ ਚੁੱਘ, ਨਵਦੀਪ ਕੌਰ, ਦੇਸ਼ ਰਾਜ ਘਈ, ਜਸਵਿੰਦਰ ਸਿੰਘ ਔਲਖ, ਰਾਮਪਾਲ, ਕਮਲਜੀਤ ਸਿੰਘ, ਬਜਿੰਦਰ ਸ਼ਰਮਾ ਸਮੇਤ ਹੋਰ ਬਿਜਲੀ ਆਗੂ ਹਾਜ਼ਰ ਸਨ। ਮੰਗ ਪੱਤਰ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 18 ਫ਼ੀਸਦੀ ਬਕਾਇਆ ਡੀ.ਏ., ਸਾਲ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 23 ਜਨਵਰੀ 2023 ਦੇ ਫ਼ੈਸਲੇ ਨੂੰ ਲਾਗੂ ਕਰਨ, ਛੇਵੇਂ ਪੇ ਕਮਿਸ਼ਨ ਅਨੁਸਾਰ ਤਨਖ਼ਾਹ ਸਕੇਲ ਦੇਣ, ਆਊਟ ਸੋਰਸ, ਥਰਮਲ, ਹਾਈਡਲ, ਮੀਟਰ ਰੀਡਰ ਅਤੇ ਪੈਸਕੋ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਪਾਵਰਕੌਮ ਵਿਚ ਮਰਜ਼ ਕਰਨ ਅਤੇ ਟੈਕਨੀਕਲ ਤੇ ਕਲੈਰੀਕਲ ਸਟਾਫ਼ ਦੀ ਘਾਟ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ। ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੰਜਾਬ ਸਰਕਾਰ ਦੇ ਧਿਆਨ ਵਿਚ ਲਿਆ ਕੇ ਉਨ੍ਹਾਂ ਦੇ ਹੱਲ ਲਈ ਯਤਨ ਕੀਤੇ ਜਾਣਗੇ।