ਰੂਪਨਗਰ, 10 ਜੁਲਾਈ (ਸਤਨਾਮ ਸਿੰਘ ਸੱਤੀ)-ਪੰਜਾਬ ਨੰਬਰਦਾਰ ਯੂਨੀਅਨ ਜ਼ਿਲ੍ਹਾ ਰੂਪਨਗਰ ਦੀ ਮਾਸਿਕ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਪਾਲ ਸਿੰਘ ਕੱਟਲੀ ਦੀ ਪ੍ਰਧਾਨਗੀ ਹੇਠ ਮਹਾਰਾਜਾ ਰਣਜੀਤ ਸਿੰਘ ਬਾਗ, ਰੂਪਨਗਰ ਵਿਖੇ ਹੋਈ, ਜਿਸ ਵਿਚ ਤਹਿਸੀਲ ਪ੍ਰਧਾਨ ਜਸਵੰਤ ਸਿੰਘ ਦਬੁਰਜੀ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿਚ ਯੂਨੀਅਨ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਸ ਪਿੰਡ ਦੀ ਰਜਿਸਟਰੀ/ਵਸੀਕੇ ਹੋਣਗੇ ਉਸੇ ਪਿੰਡ ਦਾ ਨੰਬਰਦਾਰ ਤਸਦੀਕ ਕਰੇਗਾ, ਨੰਬਰਦਾਰੀ ਜੱਦੀ ਪੁਸ਼ਤੀ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਸਰਪੰਚਾਂ ਦਾ ਮਾਣਭੱਤਾ 10,000/- ਰੁਪਏ ਮੰਨਜੂਰ ਕੀਤਾ ਹੈ, ਉਸੇ ਤਰ੍ਹਾਂ ਨੰਬਰਦਾਰਾਂ ਦਾ ਮਾਣ ਭੱਤਾ ਵੀ 10,000/- ਰੁਪਏ ਕੀਤਾ ਜਾਵੇ, ਆਧਾਰ ਕਾਰਡ ਵਿਚ ਜੋ ਵੀ ਤਬਦੀਲੀ ਕੀਤੀ ਜਾਂਦੀ ਹੈ, ਉਸ ਵਿਚ ਨੰਬਰਦਾਰਾਂ ਦੇ ਹਸਤਾਖਰ ਕਰਨ ਦਾ ਕਾਲਮ ਬਣਾਇਆ ਜਾਵੇ। ਮੀਟਿੰਗ ਵਿਚ ਜ਼ਿਕਰ ਕੀਤਾ ਗਿਆ ਕਿ ਬੀਤੇ ਦਿਨ ਕੈਬਨਿਟ ਮੰਤਰੀ ਸ੍ਰੀ ਖੁੱਡੀਆ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਉਨ੍ਹਾਂ ਨੰਬਰਦਾਰਾਂ ਦੀਆਂ ਮੰਗਾਂ ਜਲਦੀ ਪੂਰੀਆ ਕੀਤੀਆਂ ਜਾਣ ਦਾ ਭਰੋਸਾ ਦਵਾਇਆ। ਇਸ ਮੌਕੇ ਸੰਦੀਪ ਸੈਣੀ ਜਨਰਲ ਸਕੱਤਰ, ਮਨਮੋਹਨ ਸਿੰਘ ਖਜਾਨਚੀ, ਪ੍ਰੇਮ ਸਿੰਘ, ਤੀਰਥ ਸਿੰਘ, ਹਰਬੰਤ ਸਿੰਘ, ਰਣਜੀਤ ਸਿੰਘ, ਲਵਿੰਦਰ ਸਿੰਘ, ਸਿਕੰਦਰ ਸਿੰਘ, ਸੁਰਜੀਤ ਸਿਘ, ਮਨਜਿੰਦਰ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਅਨਿਲ ਧਵਨ, ਮਿੱਕੀ ਸੋਨੀ, ਗੁਰਚਰਨ ਸਿੰਘ, ਰਾਮ ਮੂਰਤੀ ਤੇ ਛੱਜੂ ਸਿੰਘ ਆਦਿ ਹਾਜ਼ਰ ਸਨ।