03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਵਲੋ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 11-07-2026
ਢੇਰ,10 ਜੁਲਾਈ (ਸ਼ਿਵ ਕੁਮਾਰ ਕਾਲੀਆ)-ਪੰਜਾਬ ਮੁਲਾਜਮ ਤੇ ਪੈਨਸ਼ਨਰ ਸਾਂਝਾ ਫ਼ਰੰਟ ਅਤੇ ਸਾਂਝਾ ਮੁਲਾਜਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਐਲਾਨੇ ਸੂਬਾ ਪੱਧਰੀ ਸੰਘਰਸ਼ ਪ੍ਰੋਗਰਾਮਾਂ ਅਧੀਨ ਬੀਤੇ ਦਿਨ ਜ਼ਿਲ੍ਹਾ ਰੋਪੜ ਦੇ ਮੁਲਾਜਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਨੂੰ ਜਾਂਦੀ ਸੜਕ ’ਤੇ 2 ਘੰਟੇ ਰੈਲੀ ਕਰਕੇ ਸਰਕਾਰ ਦੀਆਂ ਨਾਕਾਮਯਾਬੀਆਂ ਦੇ ਖ਼ਿਲਾਫ ਗੁਸੇ ਦਾ ਇਜਹਾਰ ਕੀਤਾ। 2 ਕਿੱਲੋਮੀਟਰ ਪੈਦਲ ਮਾਰਚ ਕਰਕੇ ਹਰਜੋਤ ਸਿੰਘ ਬੈਂਸ ਦੀ ਕੋਠੀ ਦਾ ਘਿਰਾਓ ਕਰਕੇ ਨਾਅਰੇਬਾਜੀ ਕੀਤੀ। ਕਾ. ਰਾਧੇ ਸਿਆਮ ਕੋ ਕਨਵੀਨਰ ਸਾਂਝਾ ਫਰੰਟ ਪੰਜਾਬ, ਸੁਖਦੇਵ ਸਿੰਘ ਸੁਰਤਾਪੁਰੀ ਜਿਲਾ ਪ੍ਰਧਾਨ ਪਸਸਫ1680, ਸੈਕਟਰ 22ਬੀ ਚੰਡੀਗੜ੍ਹ ਜਿਲ੍ਹਾ ਰੋਪੜ, ਅਮਰਜੀਤ ਸਿੰਘ ਗਰੇਵਾਲ ਪ੍ਰਧਾਨ ਮਨਿਸਟਰੀਅਲ ਸਟਾਫ਼ ਯੂਨੀਅਨ ਜ਼ਿਲ੍ਹਾ ਰੂਪਨਗਰ, ਨਰਿੰਦਰ ਸਿੰਘ ਸੈਣੀ ਮੀਤ ਪ੍ਰਧਾਨ ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਗੁਰਵਿੰਦਰ ਸਿੰਘ ਸਸਕੌਰ ਪ੍ਰਧਾਨ ਟੀਚਰ ਯੂਨੀਅਨ, ਰਮੇਸ਼ ਕੁਮਾਰੀ ਮਿਡ ਡੇ ਮੀਲ ਆਗੂ, ਗੁਰਵਿੰਦਰ ਸਿੰਘ ਹਜਾਰਾ ਕਨਵੀਨਰ ਅਡਹਾਕ ਕਮੇਟੀ ਫੈਡਰੇਸ਼ਨ ਏਟਕ ਪੰਜਾਬ,ਆਗੂਆਂ ਨੇ ਬੋਲਦਿਆਂ ਦੱਸਿਆ ਕਿ ਭਗਵੰਤ ਮਾਨ ਸਰਕਾਰ ਮੁਲਾਜਮਾ ਤੇ ਪੈਨਸ਼ਨਰਾਂ ਦਾ 18% ਡੀ. ਏ. ਜਾਰੀ ਨਹੀਂ ਕਰ ਰਹੀ, ਛੇਵੇ ਤਨਖਾਹ ਕਮਿਸਨ ਦਾ ਬਕਾਇਆ ਜਾਰੀ ਨਹੀਂ ਕਰ ਰਹੀ, ਛੇਵੇਂ ਤਨਖਾਹ ਕਮਿਸ਼ਨ ਦਾ ਏਰੀਅਰ ਇਕ ਕਿਸਤ ਵਿਚ ਜਾਰੀ ਕਰੇ,ਪੁਰਾਣੀ ਪੈਨਸਨ ਬਹਾਲ ਕਰੇ,7/20 ਤੋਂ ਭਰਤੀ ਤੇ ਤਰੱਕੀ ਅਧੀਨ ਕਾਮਿਆਂ ਨੂੰ ਛੇਵਾਂ ਤਨਖਾਹ ਕਮਿਸਨ ਲਾਗੂ ਕਰੇ, ਹਾਜਰ ਆਗੂਆਂ ਜਗਮੋਹਨ ਸਿੰਘ ਚੌਂਤਾ, ਕਰਮ ਸਿੰਘ ਡੱਲਾ ਵੈੱਲਫੇਅਰ, ਦਰਸਣ ਸਿੰਘ ਬੜਬਾ,ਹਰਜਿੰਦਰ ਸਿੰਘ, ਰਜਿੰਦਰ ਸਿੰਘ, ਰਣਜੀਤ ਸਿੰਘ ਗਿੱਲ, ਸੁਰਜੀਤ ਸਿੰਘ ਗੁਰੂ ਜੰਗਲਾਤ, ਮਦਨ ਗੋਪਾਲ, ਚਰਨ ਦਾਸ, ਗਗਨ ਰਾਣਾ, ਰਣਵੀਰ ਸਿੰਘ, ਕਰਮ ਸਿੰਘ, ਜਸਵਿੰਦਰ ਸਿੰਘ ਔਲਖ, ਦੇਸ ਰਾਜ ਘਈ ਆਦਿ ਹਾਜਰ ਸਨ, ਸੁਖਦੇਵ ਸਿੰਘ ਸੁਰਤਾਪੁਰੀ ਤੇ ਨਰਿੰਦਰ ਸਿੰਘ ਸੈਣੀ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਨੂੰ ਡੀ. ਸੀ. ਰੇਟ ਦੇਕੇ ਸਰਕਾਰ ਦੇ ਰੋਲ ਤੇ ਲਿਆ ਜਾਵੇ। ਅਗਰ ਇਨ੍ਹਾਂ ਮੰਗਾਂ ਦਾ ਨਿਪਟਾਰਾ ਨਾਂ ਕੀਤਾ ਤਾਂ 17 ਜੁਲਾਈ ਦੀ 39 ਸੈਕਟਰ ਚੰੜੀਗੜ੍ਹ ਰੈਲੀ ਲਾ ਮਿਸਾਲ ਕਰਕੇ ਅਗਲੇ ਤਿਖੇ ਸੰਘਰਸ਼ ਮਾਸ ਲੀਵ, ਹੜਤਾਲ ਜਾਂ ਮਰਨ ਵਰਤ ਤੇ ਜਾਣ ਜਿਹੇ ਸਖ਼ਤ ਤੇ ਤਿਖੇ ਸੰਘਰਸ਼ਾਂ ਵੱਲ ਵਧਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਾਹਨਪੁਰ ਖੂਹੀ ਤੇ ਕਲਵਾ ਵਿਖੇ ਡਰਾਈ ਡੇ ਮਨਾ ਕੇ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਆਲ ਇੰਡੀਆ ਕਾਂਗਰਸ ਕਮੇਟੀ ਨੇ ਅਸ਼ਵਨੀ ਸ਼ਰਮਾ ਨੂੰ ਜ਼ਿਲ੍ਹਾ ਕਾਂਗਰਸ ਪ੍ਰਧਾਨ ਵਜੋਂ ਬੈੱਸਟ ਪ੍ਰਫਾਰਮਰ ਐਲਾਨਿਆ
Ad Position 24
No active advertisement