06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਰੋਟਰੀ ਕਲੱਬ ਨੇ ਗਰਭਵਤੀ ਮਹਿਲਾਵਾਂ ਲਈ ਸਿਹਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Ad Position 21
No active advertisement
ਅਜੀਤ ਡੈਸਕ 15-07-2026
ਰੂਪਨਗਰ, 14 ਜੁਲਾਈ(ਯਸ਼ਵੰਤ ਬੱਸੀ)-’’ਮਾਂ ਅਤੇ ਬੱਚੇ ਦੀ ਸਿਹਤ ਨੂੰ ਸਮਰਪਿਤ ਸੇਵਾ ਪ੍ਰੋਜੈਕਟ’’ ਤਹਿਤ ਰੋਟਰੀ ਕਲੱਬ ਰੂਪਨਗਰ ਵਲੋਂ ਅੱਜ ਸਿਵਲ ਹਸਪਤਾਲ ਰੂਪਨਗਰ ਵਿਖੇ ਗਰਭਵਤੀ ਮਹਿਲਾਵਾਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਗਰਭ ਅਵਸਥਾ ਦੌਰਾਨ ਸਹੀ ਦੇਖਭਾਲ, ਸੰਤੁਲਿਤ ਪੋਸ਼ਣ, ਸਮੇਂ ਸਿਰ ਡਾਕਟਰੀ ਜਾਂਚ ਅਤੇ ਸੁਰੱਖਿਅਤ ਮਾਤਰਤਵ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਇਸ ਮੌਕੇ ਸਿਵਲ ਹਸਪਤਾਲ ਰੂਪਨਗਰ ਦੀ ਗਾਇਨੀ ਮਾਹਿਰ ਡਾ. ਰਮਨ ਨੇ ਗਰਭਵਤੀ ਮਹਿਲਾਵਾਂ ਨੂੰ ਗਰਭ ਧਾਰਨ ਤੋਂ ਲੈ ਕੇ ਜਣੇਪੇ ਤੱਕ ਦੇ ਪੂਰੇ ਸਫ਼ਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਡਾ. ਰਮਨ ਨੇ ਸਮੇਂ-ਸਮੇਂ ‘ਤੇ ਡਾਕਟਰ ਕੋਲ ਜਾਂਚ ਕਰਵਾਉਣ, ਨਿਯਮਿਤ ਸਿਹਤ ਜਾਂਚ ਅਤੇ ਸਮੇਂ ਸਿਰ ਅਲਟਰਾਸਾਊਂਡ ਕਰਵਾਉਣ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਇਸ ਨਾਲ ਬੱਚੇ ਦੇ ਵਿਕਾਸ ਵਿਚ ਆਉਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਦਾ ਸਮੇਂ ਸਿਰ ਪਤਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਗਰਭ ਅਵਸਥਾ ਦੌਰਾਨ ਲੱਗਣ ਵਾਲੇ ਜ਼ਰੂਰੀ ਟੀਕਿਆਂ, ਆਇਰਨ ਦੀਆਂ ਗੋਲੀਆਂ ਸਹੀ ਢੰਗ ਨਾਲ ਲੈਣ, ਪੌਸ਼ਟਿਕ ਅਤੇ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਅਤੇ ਅਜਿਹੀਆਂ ਦਵਾਈਆਂ ਤੋਂ ਬਚਣ ਬਾਰੇ ਵੀ ਜਾਣਕਾਰੀ ਦਿੱਤੀ ਜੋ ਗਰਭਵਤੀ ਮਹਿਲਾ ਜਾਂ ਬੱਚੇ ਲਈ ਨੁਕਸਾਨਦੇਹ ਹੋ ਸਕਦੀਆਂ ਹਨ। ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਰਮਨ ਗੁਪਤਾ, ਐੱਸ.ਐੱਮ.ਓ. ਡਾ. ਰੁਪਿੰਦਰ ਸਿੰਘ ਅਤੇ ਡੀ.ਐਮ.ਸੀ. ਡਾ. ਉਰਮਿਲ ਨੇ ਕੀਤੀ। ਇਸ ਮੌਕੇ ਰੋਟਰੀ ਕਲੱਬ ਰੂਪਨਗਰ ਵਲੋਂ ਪ੍ਰੋਜੈਕਟ ਚੇਅਰਪਰਸਨ ਰੋਟੇਰੀਅਨ ਡਾ. ਆਰਤੀ ਅਗਰਵਾਲ, ਸਾਬਕਾ ਪ੍ਰਧਾਨ ਡਾ. ਊਸ਼ਾ ਭਾਟੀਆ, ਰੋਟੇਰੀਅਨ ਕਿਰਨ ਵਾਲੀਆ, ਰੋਟੇਰੀਅਨ ਅਰੀਨਾ ਚਾਨਣਾ, ਕਲੱਬ ਪ੍ਰਧਾਨ ਰੋਟੇਰੀਅਨ ਗਗਨ ਸੈਣੀ ਅਤੇ ਸਕੱਤਰ ਰੋਟੇਰੀਅਨ ਅਸ਼ੋਕ ਚੱਢਾ ਵੀ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਰਤਾਰਪੁਰ ਵਿਖੇ 50 ਤੋਂ ਵੱਧ ਪਰਿਵਾਰਾਂ ਨੇ ਫੜਿਆ ‘ਆਪ’ ਦਾ ਪੱਲਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ 17 ਨੂੰ ਕਰਨਗੇ ਸ੍ਰੀ ਅਨੰਦਪੁਰ ਸਾਹਿਬ ਰੇਲਵੇ ਸਟੇਸ਼ਨ ਦਾ ਆਧੁਨਿਕ ਮਾਧਿਅਮ ਰਾਹੀਂ ਉਦਘਾਟਨ
Ad Position 24
No active advertisement