06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਬਲਰਾਮ ਪਰਾਸ਼ਰ ਨੇ ਪਿੰਡ ਪੱਸੀਵਾਲ ਵਿਖੇ ਸੰਤ ਗੋਪਾਲਾ ਨੰਦ ਮਹਾਰਾਜ ਤੋਂ ਲਿਆ ਆਸ਼ੀਰਵਾਦ

Ad Position 21
No active advertisement
ਅਜੀਤ ਡੈਸਕ 15-07-2026
ਸੁਖਸਾਲ, 14 ਜੁਲਾਈ (ਧਰਮ ਪਾਲ)-ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਅਤੇ ਚੀਫ਼ ਸਪੋਕਸਪਰਸਨ ਬਲਰਾਮ ਪਰਾਸ਼ਰ ਨੇ ਹਲਕੇ ਦੇ ਪਿੰਡ ਪੱਸੀਵਾਲ ਵਿਖੇ ਸਥਿਤ ਸ਼੍ਰੀ ਰਵਿਦਾਸ ਮੱਠ ਦੇ ਸੰਚਾਲਕ ਪੂਜਨੀਕ ਬਾਬਾ ਗੋਪਾਲਾ ਨੰਦ ਜੀ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਬਾਬਾ ਜੀ ਵਲੋਂ ਭਾਜਪਾ ਆਗੂ ਬਲਰਾਮ ਪਰਾਸ਼ਰ ਨੂੰ ਦੁਸ਼ਾਲਾ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਬਾਬਾ ਜੀ ਨੇ ਉਨ੍ਹਾਂ ਨੂੰ ਹਮੇਸ਼ਾ ਲੋਕ-ਸੇਵਾ ਅਤੇ ਸਮਾਜ ਭਲਾਈ ਦੇ ਮਾਰਗ ‘ਤੇ ਨਿਸ਼ਕਾਮ ਭਾਵਨਾ ਨਾਲ ਚੱਲਣ ਲਈ ਸ਼ੁੱਭਕਾਮਨਾਵਾਂ ਅਤੇ ਥਾਪੜਾ ਦਿੱਤਾ। ਬਲਰਾਮ ਪਰਾਸ਼ਰ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਓਟ-ਆਸਰਾ ਲੈ ਕੇ ਉਹ ਹਲਕੇ ਦੀ ਜਨਤਾ ਅਤੇ ਸਮਾਜ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਿਣਗੇ। ਉਨ੍ਹਾਂ ਅਰਦਾਸ ਕੀਤੀ ਕਿ ਗੁਰੂ ਮਹਾਰਾਜ ਸਭ ‘ਤੇ ਆਪਣੀ ਮਿਹਰ ਭਰਿਆ ਹੱਥ ਰੱਖਣ ਅਤੇ ਸਭ ਨੂੰ ਸਮਾਜਿਕ ਭਾਈਚਾਰੇ ‘ਤੇ ਸੇਵਾ ਦਾ ਬਲ ਬਖ਼ਸ਼ਣ। ਇਸ ਮੌਕੇ ਉਨ੍ਹਾਂ ਦੇ ਨਾਲ ਪਿੰਡ ਭਲਾਣ ਦੇ ਸਾਬਕਾ ਸਰਪੰਚ ਅਮਨਦੀਪ ਸ਼ਰਮਾ ਅਤੇ ਰਵਿੰਦਰ ਚੌਧਰੀ ਰਿੰਕੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਰਿਟਾ: ਟੀਚਰ ਵੈੱਲਫੇਅਰ ਐਸੋ: ਵਲੋਂ ਪ੍ਰੋ. ਜਤਿੰਦਰ ਸਿੰਘ ਗਿੱਲ ਦਾ ਸਨਮਾਨ ਅਗਲੀ ਖ਼ਬਰ ਪਿੰਡ ਛੱਜਾ ਵਿਖੇ ਸ਼ਿਵ ਮੰਦਰ ਦੀ ਸਥਾਪਨਾ ਧਾਰਮਿਕ ਰੀਤੀ ਰਿਵਾਜ਼ਾਂ ਨਾਲ ਹੋਈ ਸੰਪੰਨ
Ad Position 24
No active advertisement