09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਆਸ਼ਾ ਸੈਣੀ ਨੇ ਜਿੱਤਿਆ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ’ਚ ਸੋਨ ਤਗਮਾ

Ad Position 21
No active advertisement
ਅਜੀਤ ਡੈਸਕ 17-07-2026
ਨੂਰਪੁਰ ਬੇਦੀ, 16 ਜੁਲਾਈ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਬਲਾਕ ਦੇ ਪਿੰਡ ਗੱਦੀਵਾਲ ਨਾਲ ਸਬੰਧਿਤ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਕੁਲਦੀਪ ਸੈਣੀ ਦੀ ਪਤਨੀ ਆਸ਼ਾ ਸੈਣੀ ਨੇ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਹਾਸਲ ਕਰਕੇ ਨਾਮ ਰੌਸ਼ਨ ਕੀਤਾ ਹੈ।ਆਸ਼ਾ ਸੈਣੀ ਨੇ 61ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਜੋ ਕਿ 8 ਤੋਂ 12 ਜੁਲਾਈ ਤੱਕ ਸ਼ੂਟਿੰਗ ਰੇਂਜ ਮੁਹਾਲੀ ਵਿਖੇ ਹੋਈ ਵਿਚ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿਚ ਭਾਗ ਲਿਆ ਸੀ। ਇਹਨਾਂ ਸੂਬਾ ਪੱਧਰੀ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਕਰੀਬ 600 ਸ਼ੂਟਰਾਂ ਨੇ ਭਾਗ ਲਿਆ ਸੀ। ਜਿਨ੍ਹਾਂ ਵਿਚੋਂ ਇਹਨਾਂ ਨੇ ਆਪਣੀ ਕੈਟਾਗਰੀ ਵਿਚ ਭਾਗ ਲੈ ਕੇ ਗੋਲਡ ਮੈਡਲ ਜਿੱਤਿਆ ਹੈ। ਦੱਸਣਯੋਗ ਹੈ ਕਿ ਆਸ਼ਾ ਸੈਣੀ ਇਸ ਸਮੇਂ ਡੀ.ਜੀ.ਪੀ ਦਫ਼ਤਰ ਵਿਖੇ ਲੀਗਲ ਵਿਭਾਗ ਵਿਚ ਤੈਨਾਤ ਹਨ। ਇਹਨਾਂ ਦੀ ਇਸ ਪ੍ਰਾਪਤੀ ‘ਤੇ ਇਲਾਕੇ ਦੇ ਖੇਡ ਪ੍ਰੇਮੀਆਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਕੌਮੀ ਥੀਏਟਰ ਮਹਾਂਉਤਸਵ ਮੌਕੇ ਨਾਟਕ ‘ਆਜ਼ਾਦੀ ਅਜੇ ਬਾਕੀ ਹੈ’ ਨੇ ਜਗਾਇਆ ਦੇਸ਼ ਭਗਤੀ ਦਾ ਜਜ਼ਬਾ ਅਗਲੀ ਖ਼ਬਰ ਖ਼ਾਲਸਾ ਸਕੂਲ ਦੀ ਅਧਿਆਪਕਾਂ ਰਾਜ ਰਾਣੀ ਨੂੰ ਦਿੱਤੀ ਵਿਦਾਇਗੀ ਪਾਰਟੀ
Ad Position 24