09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਕੌਮੀ ਥੀਏਟਰ ਮਹਾਂਉਤਸਵ ਮੌਕੇ ਨਾਟਕ ‘ਆਜ਼ਾਦੀ ਅਜੇ ਬਾਕੀ ਹੈ’ ਨੇ ਜਗਾਇਆ ਦੇਸ਼ ਭਗਤੀ ਦਾ ਜਜ਼ਬਾ

Ad Position 21
No active advertisement
ਅਜੀਤ ਡੈਸਕ 17-07-2026
ਨੂਰਪੁਰ ਬੇਦੀ, 16 ਜੁਲਾਈ (ਪੱਤਰ ਪ੍ਰੇਰਕਾਂ ਰਾਹੀਂ)-ਕੌਮੀ ਗੀਤ ‘ਵੰਦੇ ਮਾਤਰਮ’ ਦੇ 150 ਸਾਲਾਂ ਅਤੇ ਮਹਾਂਕਵੀ ਕਾਲੀਦਾਸ ਜੈਅੰਤੀ ਨੂੰ ਸਮਰਪਿਤ ਕੌਮੀ ਥਿਏਟਰ ਮਹਾਂਉਤਸਵ ਨੂੰ ਸੰਗੀਤ ਨਾਟਕ ਅਕਾਦਮੀ ਵਲੋਂ ਸੀ. ਸੀ. ਆਰ. ਟੀ, ਨਵੀਂ ਦਿੱਲੀ ਦੇ ਸਹਿਯੋਗ ਨਾਲ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਤਖ਼ਤਗੜ੍ਹ ਵਿਖੇ ਕਰਵਾਇਆ ਗਿਆ। ਪ੍ਰੋਗਰਾਮ ਦੌਰਾਨ ਸੰਤਦੀਪ ਬਨੀਬਾਲ ਵਲੋਂ ਲਿਖੇ ਅਤੇ ਅਵਿੰਦਰ ਰਾਜੂ ਦੇ ਨਿਰਦੇਸ਼ਨ ਹੇਠ ਕ੍ਰਾਂਤੀ ਕਲਾ ਮੰਚ, ਰੂਪਨਗਰ ਦੀ ਟੀਮ ਵਲੋਂ ਪੇਸ਼ ਨਾਟਕ ‘‘ਆਜ਼ਾਦੀ ਅਜੇ ਬਾਕੀ ਹੈ’’ ਰੰਗਮੰਚ ’ਤੇ ਬਾਖੂਬੀ ਪੇਸ਼ ਕੀਤਾ ਗਿਆ। ਨਾਟਕ ਦੇ ਕਲਾਕਾਰਾਂ ਨੇ ਸ਼ਾਨਦਾਰ ਅਦਾਕਾਰੀ ਰਾਹੀਂ ਦੇਸ਼ ਪ੍ਰੇਮ, ਰਾਸ਼ਟਰੀ ਏਕਤਾ ਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਦਾ ਪ੍ਰਭਾਵਸ਼ਾਲੀ ਸੰਦੇਸ਼ ਦਿੱਤਾ। ਨਾਟਕ ਦੇ ਭਾਵੁਕ ਦ੍ਰਿਸ਼ਾਂ ਨੇ ਦਰਸ਼ਕਾਂ ਦੀਆਂ ਅੱਖਾਂ ਕਈ ਵਾਰ ਨਮ ਕਰ ਦਿੱਤੀਆਂ ਅਤੇ ਹਾਲ ਤਾੜੀਆਂ ਨਾਲ ਗੂੰਜ ਉਠਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਅਤੇ ਰਾਸ਼ਟਰੀ ਗਾਨ ‘ਜਨ ਗਣ ਮਨ’ ਨਾਲ ਹੋਈ। ਇਸ ਉਪਰੰਤ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ ਡਾ. ਸੰਧਿਆ ਪੁਰੇਚਾ ਦਾ ਰਿਕਾਰਡ ਕੀਤਾ ਸੰਦੇਸ਼ ਸਰੋਤਿਆਂ ਨੂੰ ਸੁਣਵਾਇਆ ਗਿਆ। ਇਸ ਮੌਕੇ ਸਮਾਗਮ ਦੌਰਾਨ ਪੰਚਾਇਤ ਸੰਮਤੀ ਨੂਰਪੁਰ ਬੇਦੀ ਦੀ ਚੇਅਰਪਰਸਨ ਸੁਨੀਤਾ ਦੇਵੀ, ਜ਼ਿਲ੍ਹਾ ਪਰਿਸ਼ਦ ਮੈਂਬਰ ਜਰਨੈਲ ਸਿੰਘ ਲਾਲੀ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਅਵਤਾਰ ਸਿੰਘ ਕੂਨਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏੇ। ਸਮਾਗਮ ਨੂੰ ਸੰਬੋਧਨ ਕਰਦਿਆ ਜਰਨੈਲ ਸਿੰਘ ਲਾਲੀ, ਪ੍ਰਿੰ. ਲੋਕੇਸ਼ ਮੋਹਨ ਸ਼ਰਮਾ ਤੇ ਸਾ.ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵੀਰ ਸਿੰਘ ਭੱਟੋਂ ਵਲੋਂ ਸੰਗੀਤ ਨਾਟਕ ਅਕੈਡਮੀ ਅਤੇ ਸੀ.ਸੀ.ਆਰ.ਟੀ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਮੁੱਖ ਮਹਿਮਾਨਾਂ ਵਲੋਂ ਨਾਟਕ ਟੀਮ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪ੍ਰਿੰ.ਪਰਮਜੀਤ ਕੌਰ ਰਾਏਪੁਰ,ਗੁਰਵਿੰਦਰ ਸਿੰਘ ਸਸਕੌਰ, ਸ਼ਸ਼ੀਕਾਂਤ ਚੰਦਨ, ਡਾ. ਦਵਿੰਦਰ ਬਜਾੜ, ਮੈਡਮ ਸੀਮਾ ਸ਼ਰਮਾ ਪ੍ਰਧਾਨ ਭਾਰਤ ਵਿਕਾਸ਼ ਪ੍ਰੀਸ਼ਦ, ਹਰਜੀਤ ਸਿੰਘ ਸੈਣੀ, ਕਰਮਜੀਤ ਸਿੰਘ ਬੈਂਸ,ਕੇਸਰ ਸਿੰਘ ਮੂਸਾਪੁਰ, ਪਰਵਿੰਦਰ ਭੀਮ, ਪ੍ਰੋ. ਰਵਿੰਦਰ ਸਿੰਘ ਗੱਦੀਵਾਲ, ਜਸਵੀਰ ਸਿੰਘ ਡੂਮੇਵਾਲ, ਡਾ. ਅਵਿਨਾਸ਼ ਸ਼ਰਮਾ, ਅੰਤਰਰਾਸ਼ਟਰੀ ਕਬੱਡੀ ਖਿਡਾਰਨ ਹਰਵਿੰਦਰ ਕੌਰ ਨੋਨਾ, ਕੋਚ ਰਿਸ਼ੀ ਚੰਦਨ, ਡਾ. ਗੁਰਨੈਬ ਸਿੰਘ ਬੜਵਾ, ਬੀਰ ਸਿੰਘ ਬੜਵਾ, ਸੰਜੀਵ ਕੁਮਾਰ ਮੋਠਾਪੁਰ, ਹਰਦੀਪ ਸਿੰਘ ਔਲਖ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰੋਪੜ ਤੋਂ ਬਲਾਚੌਰ ਤੱਕ ਦਹਾਕਿਆਂ ਪੁਰਾਣੀ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੰਗ, ਮਾਮਲਾ ਅਦਾਲਤ ਤੱਕ ਜਾ ਪੁੱਜਿਆ ਅਗਲੀ ਖ਼ਬਰ ਆਸ਼ਾ ਸੈਣੀ ਨੇ ਜਿੱਤਿਆ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ’ਚ ਸੋਨ ਤਗਮਾ
Ad Position 24