07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ ਨੂੰ ਕੈਬਨਿਟ ਮੰਤਰੀ ਬੈਂਸ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 19-07-2026
ਨੰਗਲ, 18 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ ਦੇ ਨੰਗਲ ਸ਼ਹਿਰ ਦੇ ਰੇਲਵੇ ਰੋਡ ਸਥਿਤ ਨਿਵਾਸ ’ਤੇ ਪਹੁੰਚ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਹਾਰਦਿਕ ਵਧਾਈ ਦਿੱਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ ਦੀ ਬਹਾਦਰੀ, ਦੇਸ਼ ਪ੍ਰਤੀ ਸਮਰਪਣ ਤੇ ਕਰਤੱਵ ਨਿਭਾਉਣ ਦੀ ਭਾਵਨਾ ਹਰ ਭਾਰਤੀ ਲਈ ਮਾਣ ਦੀ ਗੱਲ ਹੈ। ਉਨ੍ਹਾਂ ਨੇ ਕਿਹਾ ਕਿ ਨੰਗਲ ਵਰਗੇ ਸ਼ਹਿਰ ਤੋਂ ਨਿਕਲੇ ਇਸ ਬਹਾਦਰ ਅਫ਼ਸਰ ਨੇ ਪੂਰੇ ਪੰਜਾਬ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਬੈਂਸ ਨੇ ਕਿਹਾ ਕਿ ਮਹਾਮਹਿਮ ਰਾਸ਼ਟਰਪਤੀ ਸ੍ਰੀਮਤੀ ਦ੍ਰੌਪਦੀ ਮੁਰਮੂ ਵਲੋਂ ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ ਨੂੰ ਦੇਸ਼ ਦੀ ਸੇਵਾ ਵਿਚ ਦਿਖਾਏ ਗਏ ਅਦਭੁੱਤ ਸਾਹਸ, ਸ਼ੌਰਿਆ ਅਤੇ ਕਰਤੱਵ ਨਿਭਾਉਣ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਜਾਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਇੱਕ ਵਿਅਕਤੀ ਦੀ ਪ੍ਰਾਪਤੀ ਨਹੀਂ, ਸਗੋਂ ਸਮੁੱਚੇ ਇਲਾਕੇ ਦੀ ਇੱਜ਼ਤ ਤੇ ਮਾਣ ਦਾ ਪ੍ਰਤੀਕ ਹੈ। ਉਨ੍ਹਾਂ ਨੇ ਕਿਹਾ ਕਿ ਸੂਰਜ ਪਰਾਸ਼ਰ ਦੀ ਇਹ ਉਪਲਬਧੀ ਦੇਸ਼ ਦੇ ਨੌਜਵਾਨਾਂ ਨੂੰ ਦੇਸ਼ਭਗਤੀ, ਅਨੁਸ਼ਾਸਨ ਤੇ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰੇਗੀ। ਪਰਾਸ਼ਰ ਦੀ ਮਾਤਾ ਸ੍ਰੀਮਤੀ ਨਰੇਸ਼ ਬਾਲਾ, ਪਤਨੀ ਅਤੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਵੀ ਇਸ ਵਿਲੱਖਣ ਪ੍ਰਾਪਤੀ ਲਈ ਵਧਾਈ ਦਿੱਤੀ। ਬੈਂਸ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਦੇਸ਼ ਨੂੰ ਬਹਾਦਰ ਸੈਨਿਕ ਦਿੱਤੇ ਹਨ ਤੇ ਲੈਫਟੀਨੈਂਟ ਕਮਾਂਡਰ ਸੂਰਜ ਪਰਾਸ਼ਰ ਨੇ ਇਸ ਮਹਾਨ ਪਰੰਪਰਾ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਤੇ ਰਾਸ਼ਟਰੀ ਸੁਰੱਖਿਆ ਲਈ ਆਪਣਾ ਫਰਜ਼ ਨਿਭਾਉਣ ਵਾਲੇ ਸੈਨਿਕਾਂ ਦਾ ਸਨਮਾਨ ਕਰਨਾ ਹਰ ਨਾਗਰਿਕ ਦਾ ਫਰਜ਼ ਹੈ। ਇਸ ਮੌਕੇ ਡਾ: ਸੰਜੀਵ ਗੌਤਮ ਜ਼ਿਲ੍ਹਾ ਪ੍ਰਧਾਨ , ਸੀਨੀਅਰ ਸਿਟੀਜਨ ਰਾਜੀ ਖੰਨਾ, ਪਰਮਜੀਤ ਸਿੰਘ, ਪੰਮੂ ਢਿੱਲੋ, ਦੀਪਕ ਸੋਨੀ, ਰਮੇਸ਼ ਕੁਮਾਰ ਮਹਾਸ਼ਾ, ਗੁਰਦੇਵ ਬਿੱਲਾ ਸੁਖਚੈਨ ਕਮਾਂਡੋ,ਐਡਵੋਕੇਟ ਨਿਸ਼ਾਂਤ ਗੁਪਤਾ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨੂਰਪੁਰ ਬੇਦੀ ਵਿਚ ਕਰੀਬ 3 ਕਰੋੜ ਦੇ ਵਿਕਾਸ ਕਾਰਜਾਂ ਨਾਲ ਬਦਲੇਗੀ ਸ਼ਹਿਰ ਦੀ ਤਸਵੀਰ ਅਗਲੀ ਖ਼ਬਰ ਵਿਧਾਇਕ ਚੱਢਾ ਵਲੋਂ ਮੁੱਖ ਮੰਤਰੀ ਯਾਤਰਾ ਸਕੀਮ ਤਹਿਤ ਪਿੰਡ ਚਨੌਲੀ ਤੋਂ ਸ਼ਰਧਾਲੂਆਂ ਦਾ ਜਥਾ ਹਰਿਮੰਦਰ ਸਾਹਿਬ ਲਈ ਰਵਾਨਾ
Ad Position 24
No active advertisement