06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਸਰਕਾਰੀ ਕਾਲਜ ਰੋਪੜ ਦੇ ਓਪਨ ਏਅਰ ਥੀਏਟਰ ਵਿਚ ਪੰਜਾਬੀ ਨਾਟਕ ‘ਮਿੱਟੀ ਦਾ ਪੁੱਤ’ ਦਾ ਮੰਚਨ ਅੱਜ ਸ਼ਾਮੀ

Ad Position 21
No active advertisement
ਅਜੀਤ ਡੈਸਕ 19-07-2026
ਰੂਪਨਗਰ, 18 ਜੁਲਾਈ (ਸਤਨਾਮ ਸਿੰਘ ਸੱਤੀ)-ਕ੍ਰਾਂਤੀ ਕਲਾ ਮੰਚ ਰੋਪੜ ਵਲੋਂ ਲੇਖਕ ਅਤੇ ਪੱਤਰਕਾਰ ਸਵਰਨ ਸਿੰਘ ਭੰਗੂ ਨੂੰ ਸਮਰਪਿਤ ਪੰਜਾਬੀ ਨਾਟਕ ‘ਮਿੱਟੀ ਦਾ ਪੁੱਤ’ ਦਾ ਮੰਚਨ 19 ਜੁਲਾਈ ਸ਼ਾਮ 6:30 ਵਜੇ ਸਰਕਾਰੀ ਕਾਲਜ ਰੋਪੜ ਦੇ ਓਪਨ ਏਅਰ ਥੀਏਟਰ ਵਿਚ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਾਰਡ ਨੰਬਰ 7 ਦੇ ਕੌਂਸਲਰ ਸੁਖਜਿੰਦਰ ਸਿੰਘ ਫ਼ੌਜੀ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਹੋਣਗੇ। ਵਿਸ਼ੇਸ਼ ਮਹਿਮਾਨਾਂ ਵਜੋਂ ਗੁਰਪ੍ਰੀਤ ਕੌਰ ਭੰਗੂ, ਸ਼ਵਿੰਦਰ ਮਾਹਲ ਅਤੇ ਮਲਕੀਤ ਰੌਣੀ ਸ਼ਿਰਕਤ ਕਰਨਗੇ, ਜਦਕਿ ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਗਿੱਲ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਮੌਕੇ ਰੰਗਮੰਚ ਅਤੇ ਫ਼ਿਲਮ ਅਦਾਕਾਰ ਹਰਵਿੰਦਰ ਸਿੰਘ ਔਜਲਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਨਾਟਕ ਦੇ ਲੇਖਕ ਸੋਨੂੰ ਬੈਣੀਵਾਲ, ਨਿਰਦੇਸ਼ਕ ਅਰਵਿੰਦ ਰਾਜੂ ਅਤੇ ਸੰਗੀਤਕਾਰ ਸੁਖਜਿੰਦਰ ਸਿੰਘ ਫ਼ੌਜੀ ਹਨ। ਆਯੋਜਕਾਂ ਅਨੁਸਾਰ ‘ਮਿੱਟੀ ਦਾ ਪੁੱਤ’ ਇੱਕ ਔਰਤ ਦੇ ਅਟੱਲ ਵਿਸ਼ਵਾਸ, ਸੰਘਰਸ਼ ਅਤੇ ਦੁੱਖਾਂਤ ਨੂੰ ਬਿਆਨ ਕਰਦਾ ਭਾਵਪੂਰਨ ਪੰਜਾਬੀ ਨਾਟਕ ਹੈ, ਜੋ ਦਰਸ਼ਕਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕਰੇਗਾ। ਨਾਟਕ ਦੇ ਮੰਚਨ ਲਈ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੂਪਨਗਰ ਅਤੇ ਮਹਿਕ ਦੀਆਂ ਤੰਦਾਂ ਅਕਾਦਮੀ, ਮੋਹਾਲੀ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਆਯੋਜਕਾਂ ਨੇ ਕਲਾ ਅਤੇ ਰੰਗਮੰਚ ਪ੍ਰੇਮੀਆਂ ਨੂੰ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਸਭਿਆਚਾਰਕ ਪੇਸ਼ਕਸ਼ ਦਾ ਆਨੰਦ ਲੈਣ ਦੀ ਅਪੀਲ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਰਿਜ਼ਨਲ ਟਰਾਂਸਪੋਰਟ ਵਿਭਾਗ ਨੇ ਚਲਾਈ ਵਿਸ਼ੇਸ਼ ਚੈਕਿੰਗ ਮੁਹਿੰਮ ਅਗਲੀ ਖ਼ਬਰ ਨਗਰ ਕੌਂਸਲ ਦੇ ਸਫ਼ਾਈ ਸੇਵਕਾਂ ਦੀ ਹੜਤਾਲ ਨੇ ਸ੍ਰੀ ਚਮਕੌਰ ਸਾਹਿਬ ਸ਼ਹਿਰ ਦੇ ਹਾਲਾਤ ਬਣਾਏ ਬਦਤਰ
Ad Position 24
No active advertisement