09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਏਡਿਡ ਸਕੂਲ ਅਧਿਆਪਕ ਤੇ ਪੈਨਸ਼ਨਰ ਯੂਨੀਅਨ ਵਲੋਂ ਡੀ.ਪੀ.ਆਈ. (ਸੈਕੰਡਰੀ) ਦਫ਼ਤਰ ਮੁਹਾਲੀ ਦਾ ਘਿਰਾਓ ਕੱਲ੍ਹ

Ad Position 21
No active advertisement
ਅਜੀਤ ਡੈਸਕ 20-07-2026
ਨੂਰਪੁਰ ਬੇਦੀ, 19 ਜੁਲਾਈ (ਹਰਦੀਪ ਸਿੰਘ ਢੀਂਡਸਾ)-ਪੰਜਾਬ ਦੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਪਿਛਲੇ ਛੇ ਮਹੀਨਿਆਂ ਤੋਂ ਤਨਖ਼ਾਹਾਂ ਨਾ ਮਿਲਣ ਅਤੇ ਸੇਵਾ ਮੁਕਤ ਅਧਿਆਪਕਾਂ ਨੂੰ ਪੈਨਸ਼ਨ ਦੇ ਪੀ.ਪੀ.ਓ.ਜਾਰੀ ਨਾ ਕਰਨ ਦੇ ਰੋਸ ਵਜੋਂ ਸਮੁੱਚੇ ਪੰਜਾਬ ਦੇ ਅਧਿਆਪਕਾ ਤੇ ਪੈਨਸ਼ਨਰਾਂ ਵਲੋਂ 21 ਜੁਲਾਈ ਨੂੰ ਡੀ.ਪੀ.ਆਈ. ਦਫ਼ਤਰ ਮੁਹਾਲੀ ਸਾਹਮਣੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਮਸਲਾ ਹੱਲ ਨਾ ਹੋਣ ਤੇ ਦਫ਼ਤਰ ਦਾ ਘਿਰਾਓ ਵੀ ਕੀਤਾ ਜਾਵੇਗਾ। ਇਸ ਸੰਬੰਧੀ ਰੋਪੜ ਜ਼ਿਲ੍ਹੇ ਵਿਚ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਭੁੱਲਰ, ਸੂਬਾ ਪ੍ਰੈੱਸ ਸਕੱਤਰ ਹਰਦੀਪ ਸਿੰਘ, ਕਮੇਟੀ ਮੈਂਬਰ ਰਣਜੀਤ ਸਿੰਘ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਸਕੱਤਰ ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਜਨਵਰੀ 2026 ਤੋਂ ਹੁਣ ਤੱਕ ਤਨਖ਼ਾਹ ਗਰਾਂਟਾਂ ਜਾਰੀ ਨਾ ਹੋਣ ਕਾਰਨ ਮੁਲਾਜ਼ਮ ਗੰਭੀਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਸਰਕਾਰ ਅਤੇ ਸਿੱਖਿਆ ਵਿਭਾਗ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣਾ ਬਹੁਤ ਹੀ ਦੁਖਦਾਈ ਹੈ। ਜਿਸ ਕਰਕੇ ਮਜਬੂਰ ਹੋ ਕੇ ਹੁਣ ਅਧਿਆਪਕਾ ਨੂੰ ਸੜਕਾਂ ਤੇ ਉੱਤਰਨਾ ਪੈ ਰਿਹਾ ਹੈ। ਆਗੂਆਂ ਨੇ ਕਿਹਾ ਕਿ ਯੂਨੀਅਨ ਦੀ ਸੂਬਾ ਕਮੇਟੀ ਦੇ ਐਲਾਨ ਮੁਤਾਬਿਕ ਰੋਪੜ ਜ਼ਿਲ੍ਹੇ ਦੇ ਸਾਰੇ ਅਧਿਆਪਕ , ਹੋਰ ਕਰਮਚਾਰੀ ਤੇ ਪੈਨਸ਼ਨਰ ਇਸ ਧਰਨੇ ਵਿਚ ਸ਼ਾਮਲ ਹੋਣਗੇ ਆਗੂਆਂ ਨੇ ਕਿਹਾ ਕਿ ਏਡਿਡ ਸਕੂਲਾਂ ਦੇ ਸੇਵਾ ਮੁਕਤ ਅਧਿਆਪਕਾਂ ਨੂੰ ਪੀ.ਪੀ.ਓ. ਆਰਡਰ ਵੀ ਜਾਰੀ ਨਹੀਂ ਹੋ ਰਹੇ ਅਤੇ ਨਾ ਹੀ ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਜਾਰੀ ਕੀਤੇ ਗਏ ਹਨ। ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ ਇਸ ਰੋਸ ਰੈਲੀ ‘ਤੇ ਧਰਨੇ ਨੂੰ ਲੈ ਕੇ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਿੰ. ਸੁਖਪਾਲ ਕੌਰ ਵਾਲੀਆ, ਪ੍ਰਿੰ. ਸੰਗੀਤਾ ਸ਼ਰਮਾ, ਪ੍ਰਿੰ.ਨਵਦੀਪ ਕੁਮਾਰ, ਸਤੀਸ਼ ਕੁਮਾਰ, ਡਾ.ਹਰਮਨਜੀਤ ਸਿੰਘ ਕਾਹਲੋਂ, ਰਣਵੀਰ ਸਿੰਘ ਬ੍ਰਹਮਪੁਰ ਜ਼ਿਲ੍ਹਾ ਪ੍ਰੈਸ ਸਕੱਤਰ, ਨਵੀਨ ਕੁਮਾਰ, ਅਸ਼ਵਨੀ ਸ਼ਰਮਾ, ਹਰਸ਼ਰਨ ਸਿੰਘ ਤਖ਼ਤਗੜ੍ਹ, ਰਮੇਸ਼ ਕੁਮਾਰ ਸ਼ਾਸਤਰੀ ਪ੍ਰਧਾਨ ਪੈਨਸ਼ਨ ਸਸੈੱਲ, ਅਵਤਾਰ ਸਿੰਘ ਚਮਕੌਰ ਸਾਹਿਬ, ਸੋਹਣ ਸਿੰਘ ਚਮਕੌਰ ਸਾਹਿਬ, ਵਰਿੰਦਰ ਕੁਮਾਰ ਭਨੁਪਲੀ, ਹਰੀਸ਼ ਸੋਨੀ, ਪ੍ਰਿੰ:ਕਿਰਨ, ਮੈਡਮ ਜਸਵੀਰ ਕੌਰ ਪ੍ਰਿੰ. ਬ੍ਰਹਮਪੁਰ, ਮੈਡਮ ਕਮਲਜੀਤ ਕੌਰ, ਮੈਡਮ ਸੁਨੀਤਾ ਦਿਵੇਦੀ ਅਤੇ ਹੋਰਨਾਂ ਨੇ ਤਨਖ਼ਾਹ ਨਾ ਮਿਲਣ ‘ਤੇ ਰੋਸ ਪ੍ਰਗਟ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਵਾਰਡ 11 ਵਿਚ ਸੜਕ ਨਿਰਮਾਣ ਕਾਰਜਾਂ ਦਾ ਹਰਜੋਤ ਸਿੰਘ ਬੈਂਸ ਵਲੋਂ ਨਿਰੀਖਣ ਅਗਲੀ ਖ਼ਬਰ ਸਿੱਧਵਾਂ ਬੇਟ ਵਿਖੇ ਐੱਸ.ਆਈ.ਆਰ. ਤਹਿਤ ਵਿਸ਼ੇਸ਼ ਕੈਂਪ ਲਗਾਇਆ, ਵੋਟਰਾਂ ਨੇ ਜਮ੍ਹਾਂ ਕਰਵਾਏ ਫਾਰਮ
Ad Position 24