ਸੁਖਸਾਲ, 19 ਜੁਲਾਈ (ਧਰਮ ਪਾਲ)-ਸਥਾਨਕ ਪਿੰਡ ਪੱਸੀਵਾਲ ਵਿਖੇ ਜ਼ਿਲ੍ਹਾ ਸਕੱਤਰ ਅਮਨਦੀਪ ਸ਼ਰਮਾ ਸੰਜੂ ਤੇ ਮੀਤ ਪ੍ਰਧਾਨ ਰਾਮ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ, ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਮੁੱਖ ਬੁਲਾਰੇ ਬਲਰਾਮ ਪਰਾਸ਼ਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਮੌਕੇ ਬਲਰਾਮ ਪਰਾਸ਼ਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪੰਜਾਬੀ ਬੇਹੱਦ ਪ੍ਰਭਾਵਿਤ ਹਨ ਅਤੇ ਲੋਕਾਂ ਵਿਚ ਪਾਰਟੀ ਪ੍ਰਤੀ ਭਾਰੀ ਉਤਸ਼ਾਹ ਹੈ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਪਿੰਡ-ਪਿੰਡ ਤੇ ਘਰ-ਘਰ ਮੋਦੀ ਸਰਕਾਰ ਦੀਆਂ ਜਨ-ਕਲਿਆਣਕਾਰੀ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਉਨ੍ਹਾਂ ਤੋਂ ਲਾਭ ਲੈਣ ਲਈ ਪ੍ਰੇਰਿਤ ਕਰਨ। ਇਸ ਮੌਕੇ ਉਨ੍ਹਾਂ ਪਾਰਟੀ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਟਕਸਾਲੀ ਸੀਨੀਅਰ ਵਰਕਰਾਂ ਅਤੇ ਬਲਾਕ ਸੰਮਤੀ ਚੋਣ ਲੜੇ ਆਗੂਆਂ ਨੂੰ ਦੁਸ਼ਾਲਾ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਰ ਫ਼ਰੰਟ ’ਤੇ ਫੇਲ੍ਹ ਹੋ ਚੁੱਕੀ ਹੈ, ਜਿਸ ਕਾਰਨ ਹਰ ਵਰਗ ਇਸ ਸਰਕਾਰ ਤੋਂ ਪ੍ਰੇਸ਼ਾਨ ਹੈ। ਮੀਟਿੰਗ ਵਿਚ ਰਵਿੰਦਰ ਚੌਧਰੀ ਭੱਟੋਂ, ਬਲਬੀਰ ਸ਼ਾਰਧਾ ਹੈਪੀ, ਸਾਬਕਾ ਸਰਪੰਚ ਰਾਮ ਸਰੂਪ, ਵਿਨੋਦ ਸ਼ਰਮਾ ਬਾਸ, ਰਜਿੰਦਰ ਸੈਣੀ ਭਾਜੀ ਗੋਹਲਣੀ, ਅਨਿਲ ਜੋਸ਼ੀ, ਅਸ਼ੋਕ ਕੁਮਾਰ, ਨਾਰੇਸ਼ ਕੁਮਾਰ, ਲੋਹੇਸ਼ ਕੁਮਾਰ, ਸਰਪੰਚ ਜੀਤ ਰਾਮ, ਸੰਦੀਪ ਮਹਿਲਵਾਂ ਸਾਬਕਾ ਸਰਪੰਚ, ਸੁਸ਼ੀਲ ਕੁਮਾਰ, ਵਿਸ਼ਾਲ ਵਰਮਾ ਭੱਲੜੀ, ਰਾਕੇਸ਼ ਕੁਮਾਰ, ਜਤਿਨ ਗੁਪਤਾ, ਅਸ਼ਵਨੀ ਕੁਮਾਰ, ਕੁਲਦੀਪ ਸਿੰਘ, ਹਰਮੇਸ਼ ਕੁਮਾਰ ਦਘੋੜ, ਕਮਲ ਕਿਸ਼ੋਰ, ਰਾਕੇਸ਼ ਕੁਮਾਰ ਕੇ ਸੀ, ਪਿਆਰਾ ਸਿੰਘ, ਰਾਜੀਵ ਕੁਮਾਰ, ਸਾਬਕਾ ਸਰਪੰਚ ਰਾਮ ਕ੍ਰਿਸ਼ਨ ਤੇ ਵੱਡੀ ਗਿਣਤੀ ‘ਚ ਵਰਕਰ ਹਾਜ਼ਰ ਸਨ।