14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸੀ. ਆਈ. ਟੀ. ਯੂ. ਤੇ ਕੁੱਲ ਹਿੰਦ ਕਿਸਾਨ ਸਭਾ ਵਲੋਂ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਖ਼ਿਲਾਫ਼ ਮੀਟਿੰਗ

Ad Position 21
No active advertisement
ਅਜੀਤ ਡੈਸਕ 22-07-2026
ਭਰਤਗੜ੍ਹ, 21 ਜੁਲਾਈ (ਜਸਬੀਰ ਸਿੰਘ ਬਾਵਾ)- ਬੜਾ ਪਿੰਡ ’ਚ ਕੁੱਲ ਹਿੰਦ ਕਿਸਾਨ ਸਭਾ ਅਤੇ ਸੀ. ਆਈ. ਟੀ. ਯੂ. ਜ਼ਿਲ੍ਹਾ ਰੂਪਨਗਰ ਦੀ ਵਿਸ਼ੇਸ਼ ਮੀਟਿੰਗ ਦੌਰਾਨ ਸਥਾਨਕ ਵਸਨੀਕ ਤੇ ਖੇਤਰੀ ਮੁਹਤਬਰ ਸ਼ਾਮਿਲ ਹੋਏ। ਕਾ. ਗੁਰਦੇਵ ਸਿੰਘ ਬਾਗੀ, ਕਾ. ਰਜਿੰਦਰ ਕੌਰ, ਕਾ. ਪਵਨ ਕੁਮਾਰ ਨੇ ਸ਼ਾਂਤਮਈ ਢੰਗ ਨਾਲ ਭੁੱਖ ਹੜਤਾਲ ਕਰ ਰਹੇ ਆਗੂਆਂ ਅਤੇ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਨੌਜਵਾਨਾਂ ਅਤੇ ਵਿਦਿਆਰਥੀਆਂ ਉੱਪਰ ਕੇਂਦਰ ਸਰਕਾਰ ਦੇ ਹੁਕਮਾਂ ਤੇ ਸੁਰੱਖਿਆ ਬਲਾਂ ਵਲੋਂ ਕੀਤੇ ਤਸ਼ੱਦਦ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਦੀ ਧੱਕੇਸ਼ਾਹੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਕਿਹਾ ਕਿ ਵਾਰ ਵਾਰ ਪੇਪਰ ਲੀਕ ਹੋਣ ਕਾਰਨ ਔਖੀਆਂ ਹਾਲਾਤਾਂ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਭਵਿੱਖ ਤਬਾਹ ਕਰਨ ਵਾਲੇ ਮੰਤਰੀ ਧਰਮਿੰਦਰ ਪ੍ਰਧਾਨ ਖਿਲਾਫ਼ ਭੁੱਖ ਹੜਤਾਲ ਕਰ ਰਹੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਸੋਨਮ ਵਾਂਗਚੁੱਕ ਨੂੰ ਧੱਕੇ ਨਾਲ ਚੁੱਕਣ ਅਤੇ ਆਪਣੇ ਹੱਕਾਂ ਲਈ ਪਾਰਲੀਮੈਂਟ ਵੱਲ ਮਾਰਚ ਕਰ ਰਹੇ ਨੌਜਵਾਨਾਂ ਤੇ ਵਿਦਿਆਰਥੀਆਂ ਉੱਪਰ ਅੰਨਾ ਤਸ਼ੱਦਦ ਕਰਨ ਵਾਲੀ ਕੇਂਦਰ ਸਰਕਾਰ ਹਰ ਵਰਗ ’ਤੇ ਜੁਲਮ ਕਰ ਰਹੀ ਹੈ, ਯੂ. ਪੀ. ’ਚ ਭਾਜਪਾ ਦੀ ਅਖੌਤੀ ਦੋਹਰੀ ਇੰਜਣ ਸਰਕਾਰ ਦੀ ਪੋਲ ਖੁੱਲ ਗਈ ਹੈ, ਜਿਸ ਵਿਚ ਕਿ ਇਕ ਬੀ. ਟੈੱਕ. ਦਾ ਗੋਲਡ ਮੈਡਲਿਸਟ ਵਿਦਿਆਰਥੀ ਲਗਾਤਾਰ ਇੰਟਰਵਿਊ ਦੇਣ ਦੇ ਬਾਵਜੂਦ ਵੀ ਰੁਜ਼ਗਾਰ ਨਾ ਮਿਲਣ ਕਰਕੇ ਖੁਦਕੁਸ਼ੀ ਕਰ ਗਿਆ। ਇਹ ਯੂ. ਪੀ. ਦੀ ਡਬਲ ਇੰਜਨ ਸਰਕਾਰ ਦੇ ਮੱਥੇ ’ਤੇ ਕਦੇ ਵੀ ਨਾ ਮਿਟਣ ਵਾਲਾ ਕਲੰਕ ਹੈ, ਅਜਿਹੀ ਸਰਕਾਰ ਨੂੰ ਸੱਤਾ ਵਿਚ ਬਣੇ ਰਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਹਰ ਸਾਲ ਦੋ ਕਰੋੜ ਸਰਕਾਰੀ ਨੌਕਰੀਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ, ਪਰ ਉਹ ਵਾਅਦਾ ਵਫਾ ਤਾਂ ਕੀ ਹੋਣਾ ਸੀ ਜਿਨਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ ਉਹਨਾਂ ਨੂੰ ਵੀ ਸਰਕਾਰ ਨਿਗੁਣੀਆਂ ਤਨਖਾਹਾਂ ਦੇ ਕੇ ਉਹਨਾਂ ਦਾ ਸ਼ੋਸ਼ਣ ਕਰ ਰਹੀ ਹੈ। ਮਨਰੇਗਾ ਖਤਮ ਕਰਕੇ ਵੀ ਬੀ ਗ੍ਰਾਮ ਜੀ ਲਾਗੂ ਕੀਤਾ ਗਿਆ ਹੈ ਜਿਸ ਨਾਲ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ। ਇਸ ਮੌਕੇ ਕਿਸਾਨ ਆਗੂ ਕਾ. ਅਮਰ ਸਿੰਘ ਬੜਾ ਪਿੰਡ, ਕਾ. ਗੁਰਨਾਮ ਸਿੰਘ ਬੜਾ ਪਿੰਡ, ਕਾਮਰੇਡ ਸਰਬਜੀਤ ਕੌਰ, ਕਾ. ਅਮਰਜੀਤ ਕੌਰ ਆਦਿ ਤੋਂ ਇਲਾਵਾ ਹੋਰ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅੰਗ ਦਾਨ ਜਾਗਰੂਕਤਾ ਲੋੜਵੰਦ ਮਰੀਜ਼ਾਂ ਲਈ ਵਰਦਾਨ-ਸਹਾਇਕ ਸਿਵਲ ਸਰਜਨ ਅਗਲੀ ਖ਼ਬਰ ਮਾਮਲਾ ਜੰਤਰ ਮੰਤਰ ਦਿੱਲੀ ਵਿਖੇ ਵਿਦਿਆਰਥੀਆਂ ’ਤੇ ਕੀਤੇ ਅੰਨ੍ਹੇ ਤਸ਼ੱਦਦ ਦਾ-ਸੀ. ਪੀ. ਆਈ. ਐੱਮ. ਨੇ ਰੋਸ ਵਜੋਂ ਕੇਂਦਰ ਸ...
Ad Position 24