14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਰਕਾਰੀ ਕਾਲਜ ਵਿਖੇ ਸ. ਸਵਰਨ ਸਿੰਘ ਭੰਗੂ ਨੂੰ ਸਮਰਪਿਤ ਪੰਜਾਬੀ ਨਾਟਕ ‘ਮਿੱਟੀ ਦੇ ਪੁੱਤ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 22-07-2026
ਰੂਪਨਗਰ, 21 ਜੁਲਾਈ (ਸਤਨਾਮ ਸਿੰਘ ਸੱਤੀ, ਯਸ਼ਵੰਤ ਬੱਸੀ)-ਕ੍ਰਾਂਤੀ ਕਲਾ ਮੰਚ ਰੋਪੜ ਵਲੋਂ ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਰੋਪੜ, ਮਹਿਕ ਦੀਆਂ ਤੰਦਾਂ ਅਕਾਦਮੀ ਮੋਹਾਲੀ ਤੇ ਸਰਕਾਰੀ ਕਾਲਜ ਰੂਪਨਗਰ ਦੇ ਸਹਿਯੋਗ ਨਾਲ ਕਾਲਜ ਦੇ ਓਪਨ ਏਅਰ ਥੀਏਟਰ ਵਿਚ ਪੰਜਾਬੀ ਨਾਟਕ ‘ਮਿੱਟੀ ਦੇ ਪੁੱਤ’ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਕੀਤੀ ਗਈ। ਇਹ ਨਾਟਕ ਉੱਘੇ ਸਮਾਜ ਸੇਵੀ, ਸਿੱਖਿਆ ਸ਼ਾਸਤਰੀ ਤੇ ਪੱਤਰਕਾਰ ਸ. ਸਵਰਨ ਸਿੰਘ ਭੰਗੂ ਦੀ ਯਾਦ ਨੂੰ ਸਮਰਪਿਤ ਸੀ। ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਕੀਤੀ, ਜਦਕਿ ਉੱਘੇ ਨਾਟਕਕਾਰ ਡਾ. ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਅਤੇ ਮੈਡਮ ਗੁਰਪ੍ਰੀਤ ਕੌਰ ਭੰਗੂ, ਬਾਗੀ ਭੰਗੂ, ਮਲਕੀਤ ਰੌਣੀ, ਸੁਰਿੰਦਰ ਮਹੱਲ ਅਤੇ ਰੰਗਕਰਮੀ ਹਰਵਿੰਦਰ ਔਜਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਸ. ਸਵਰਨ ਸਿੰਘ ਭੰਗੂ ਨੂੰ ਸ਼ਰਧਾਂਜਲੀ ਭੇਟ ਕਰਨ ਨਾਲ ਹੋਈ, ਜਦਕਿ ਇਸ ਮੌਕੇ ਹਰਵਿੰਦਰ ਔਜਲਾ ਨੂੰ ਰੰਗਮੰਚ ਅਤੇ ਫ਼ਿਲਮੀ ਖੇਤਰ ਵਿਚ ਯੋਗਦਾਨ ਲਈ ਸਨਮਾਨਿਤ ਵੀ ਕੀਤਾ ਗਿਆ। ਮੈਡਮ ਗੁਰਪ੍ਰੀਤ ਕੌਰ ਭੰਗੂ ਨੇ ਕਿਹਾ ਕਿ ਅਜਿਹੇ ਨਾਟਕ ਸਮਾਜ ਨੂੰ ਉਸ ਦਾ ਅਸਲੀ ਅਕਸ ਵਿਖਾਉਂਦੇ ਹਨ, ਜਦਕਿ ਮਲਕੀਤ ਰੌਣੀ ਨੇ ਸਵਰਨ ਸਿੰਘ ਭੰਗੂ ਨੂੰ ‘ਚਲਦੀ-ਫਿਰਦੀ ਸਮਾਜਿਕ ਸੰਸਥਾ’ ਕਰਾਰ ਦਿੱਤਾ। ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਰੰਗਮੰਚ ਸਮਾਜ ਨੂੰ ਜਾਗਰੂਕ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੀ ਸਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਸਾਧਨ ਹੈ। ਜ਼ਿਲ੍ਹਾ ਯੂਥ ਕਲੱਬ ਤਾਲਮੇਲ ਕਮੇਟੀ ਦੇ ਪ੍ਰਧਾਨ ਯੋਗੇਸ਼ ਮੋਹਨ ਪੰਕਜ ਨੇ ਦੱਸਿਆ ਕਿ ਨਾਟਕ ਸੋਨੂੰ ਬੈਣੀਵਾਲ ਵਲੋਂ ਲਿਖਿਆ ਗਿਆ, ਅਵਿੰਦਰ ਰਾਜੂ ਨੇ ਨਿਰਦੇਸ਼ਿਤ ਕੀਤਾ, ਸੰਗੀਤ ਸੁੱਖਜਿੰਦਰ ਫ਼ੌਜੀ ਕੋਂਸਲਰ ਨੇ ਦਿੱਤਾ ਅਤੇ ਲਾਈਟਿੰਗ ਨਿਰਮਲ ਧਾਰੀਵਾਲ ਤੇ ਅਜੇ ਸਮਰਾਲਾ ਨੇ ਕੀਤੀ। ਮੰਚ ਸੰਚਾਲਨ ਸੁੱਖਜਿੰਦਰ ਫੌਜੀ ਨੇ ਕੀਤਾ। ਅੰਤ ਵਿਚ ਕ੍ਰਾਂਤੀ ਕਲਾ ਮੰਚ ਦੇ ਨਿਰਦੇਸ਼ਕ ਅਵਿੰਦਰ ਰਾਜੂ ਨੇ ਸਮੂਹ ਮਹਿਮਾਨਾਂ, ਸਹਿਯੋਗੀ ਸੰਸਥਾਵਾਂ, ਕਲਾਕਾਰਾਂ, ਦਰਸ਼ਕਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ। ਇਸ ਮੌਕੇ ਅਜਮੇਰ ਸਿੰਘ (ਫਤਿਹ ਪ੍ਰਿੰਟਿੰਗ ਪ੍ਰੈਸ), ਪ੍ਰੋ. ਨਿਰਮਲ ਬਰਾੜ, ਪ੍ਰੋ. ਦਲਵਿੰਦਰ ਸਿੰਘ, ਪ੍ਰੋ. ਜਤਿੰਦਰ ਕੁਮਾਰ, ਵਾਈਸ ਪ੍ਰਿੰਸੀਪਲ ਹਰਜੀਤ ਸਿੰਘ, ਅਤਿੰਦਰ ਸਿੰਘ (ਪ੍ਰੈਮ ਜੀ ਫਲੈਕਸ), ਰਮਨ ਮਿੱਤਲ, ਰਾਜੂ ਸਤਿਆਲ (ਪ੍ਰਧਾਨ, ਨਗਰ ਕੌਂਸਲ ਰੂਪਨਗਰ), ਅਸ਼ਵਨੀ ਸ਼ਰਮਾ, ਯਸ਼ਵੰਤ ਬੱਸੀ, ਪ੍ਰਿੰਸੀਪਲ ਸੰਗੀਤਾ, ਗੁਰਬਚਨ ਸਿੰਘ ਸੋਢੀ, ਚਰਨਜੀਤ ਸਿੰਘ ਚੰਨੀ, ਬਲਵਿੰਦਰ ਸਿੰਘ ਸੋਹਲ ਸੋਲਖੀਆਂ, ਐਡਵੋਕੇਟ ਸੰਦੀਪ ਕੌਰ ਸੋਹਲ, ਮਨੀ ਲਾਡਲ, ਇੰਦਰਜੀਤ ਸਿੰਘ, ਸੁਰਿੰਦਰ ਬਾਬਨੀ, ਅਮਰਜੀਤ ਪੰਜੋਲੀ, ਸਤਵਿੰਦਰ ਸਿੰਘ ਬਿੱਲਾ, ਓਂਕਾਰ ਮੋਹਨ ਸਿੰਘ, ਜਗਮੀਤ ਸਿੰਘ, ਹਰਸ਼ਿਤ ਰਾਣਾ, ਪ੍ਰਿੰਸੀਪਲ ਅਵਤਾਰ ਸਿੰਘ, ਸਾਬਕਾ ਪ੍ਰਿੰਸੀਪਲ ਜਗਜੀਤ ਸਿੰਘ, ਐਸ.ਜੀ.ਐਫ. ਦੀ ਟੀਮ, ਰਜਿੰਦਰ ਸੈਣੀ, ਡਾ. ਅਜਮੇਰ ਸਿੰਘ ਸੈਣੀ, ਡਾ. ਸਾਲੇਸ਼ ਸ਼ਰਮਾ, ਭਾਗ ਸਿੰਘ ਮਦਾਨ (ਚੇਅਰਮੈਨ, ਮਾਰਕੀਟ ਕਮੇਟੀ), ਐਡਵੋਕੇਟ ਚਰਨਜੀਤ ਸਿੰਘ ਘਈ, ਅਮਨਦੀਪ ਸਿੰਘ ਕਾਬੜਵਾਲ, ਅਮਨਦੀਪ ਲਾਡੀ, ਐਡਵੋਕੇਟ ਲਖਵੀਰ ਸਿੰਘ, ਕ੍ਰਾਂਤੀ ਕਲਾ ਮੰਚ ਦੀ ਸਮੁੱਚੀ ਟੀਮ, ਕੁਲਵਿੰਦਰ ਸਿੰਘ, ਸੋਦਾਗਰ ਸਿੰਘ, ਸੁਖਬੀਰ ਸਿੰਘ, ਹਰਮਿੰਦਰ ਕੌਰ, ਬਲਵੰਤ ਰਾਏ, ਜਸਵਿੰਦਰ ਸਿੰਘ, ਹਰਜੀਤ ਸਿੰਘ, ਅਮਨਵੀਰ ਲਾਡੀ, ਸੁੱਖਾ ਝੱਲੀਆਂ, ਨੈਣਾ, ਜੀਵਨ ਜੋਤੀ ਕਲੱਬ ਰੋਪੜ ਦੀ ਟੀਮ ਅਤੇ ਸਮੂਹ ਐਮ.ਸੀ. ਸਾਹਿਬਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖ਼ਵਾਜਾ ਪੀਰ ਦਾ ਬੇੜਾ ਛੱਡਣ ਦੀ ਰਸਮ ਕੀਤੀ ਅਦਾ ਅਗਲੀ ਖ਼ਬਰ ਯਾਤਰਾ ’ਤੇ ਆਏ ਸ਼ਰਧਾਲੂ ਦਾ ਮੋਟਰਸਾਈਕਲ ਚੋਰੀ
Ad Position 24