ਰੂਪਨਗਰ, 21 ਜੁਲਾਈ (ਯਸ਼ਵੰਤ ਬੱਸੀ)-ਪੰਚਾਇਤੀ ਰਾਜ ਪੈਨਸ਼ਨਰ ਯੂਨੀਅਨ ਪੰਜਾਬ ਨੇ ਸਰਕਾਰ ਵਲੋਂ ‘ਸਤਲੁਜ’ ਫ਼ਿਲਮ ’ਤੇ ਲਗਾਈ ਪਾਬੰਦੀ ਵਿਰੁੱਧ ਰੋਸ ਪ੍ਰਗਟਾਉਂਦਿਆਂ ਮੰਗ ਪੱਤਰ ਗਵਰਨਰ ਪੰਜਾਬ ਦੇ ਨਾਂਅ ਬੀ. ਡੀ. ਪੀ. ਓ. ਰੂਪਨਗਰ ਨੂੰ ਸੌਂਪਿਆਂ। ਯੂਨੀਅਨ ਦੇ ਪ੍ਰਧਾਨ ਨਿਰਮਲ ਸਿੰਘ ਲੋਦੀਮਾਜਰਾ ਅਤੇ ਸਕੱਤਰ ਗੁਰਮੀਤ ਸਿੰਘ ਭਾਂਖਰਪੁਰ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਜੋ ਕਿ ਮਨੁੱਖੀ ਅਧਿਕਾਰ ਕਾਰਕੁਨ ਸਨ ’ਤੇ ਬਣਾਈ ਫ਼ਿਲਮ ਤੋਂ ਪਾਬੰਦੀ ਜਲਦੀ ਤੋਂ ਜਲਦੀ ਹਟਾਈ ਜਾਵੇ। ਉਹਨਾਂ ਦੋਸ਼ ਲਗਾਇਆ ਕਿ ਫ਼ਿਲਮ ਦੇ ਪ੍ਰਦਰਸ਼ਨ ’ਤੇ ਲਾਈ ਪਾਬੰਦੀ ਲੋਕਤੰਤਰ ’ਤੇ ਕਲੰਕ ਹੈ। ਆਗੂਆਂ ਨੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਮੌਤ ਲਈ ਜਿੰਮੇਵਾਰ ਮੁਲਜ਼ਮਾਂ/ਅਧਿਕਾਰੀਆਂ ਨੂੰ ਸਜਾਵਾਂ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਸ਼ਾਮ ਸਿੰਘ, ਕਰਮ ਸਿੰਘ ਤੇ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।