09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਇਸਾਈ ਭਾਈਚਾਰੇ ਵਲੋਂ ਕਾਈਨੌਰ ਚੌਕ ਮੋਰਿੰਡਾ ’ਚ ਕੀਤਾ ਚੱਕਾ ਜਾਮ

Ad Position 21
No active advertisement
ਅਜੀਤ ਡੈਸਕ 24-07-2026
ਮੋਰਿੰਡਾ, 23 ਜੁਲਾਈ (ਤਰਲੋਚਨ ਸਿੰਘ ਕੰਗ)- ਇਸਾਈ ਭਾਈਚਾਰੇ ਦੇ ਲੋਕ ਜਦੋਂ ਮੋਰਿੰਡਾ-ਚੁੰਨੀ ਰੋਡ ‘ਤੇ ਪੈਂਦੇ ਕਥਿਤ ਕਬਰਸਤਾਨ ਵਿਚ ਮ੍ਰਿਤਕਾ ਸਰੋਜ ਦੀ ਲਾਸ਼ ਦਫ਼ਨਾਉਣ ਗਏ ਤਾਂ ਉੱਥੇ ਕੁੱਝ ਵਿਅਕਤੀਆਂ ਨੇ ਲਾਸ਼ ਨੂੰ ਦਫ਼ਨਾਉਣ ਤੋਂ ਇਸ ਲਈ ਰੋਕ ਦਿੱਤਾ ਕਿ ਇਹ ਸਥਾਨ ਕਬਰਸਤਾਨ ਦਾ ਸਥਾਨ ਨਹੀਂ ਹੈ। ਇਹ ਉਨ੍ਹਾਂ ਦੀ ਆਪਣੀ ਰਜਿਸਟਰੀ ਵਾਲੀ ਥਾਂ ਹੈ। ਇਸ ਤੋਂ ਗ਼ੁੱਸੇ ਵਿਚ ਆ ਕੇ ਇਸਾਈ ਭਾਈਚਾਰੇ ਦੇ ਲੋਕਾਂ ਨੇ ਮੇਜਰ ਮਸੀਹ ਦੀ ਅਗਵਾਈ ਹੇਠ ਕਾਈਨੌਰ ਚੌਂਕ ਮੋਰਿੰਡਾ ਵਿਚ ਲਾਸ਼ ਰੱਖ ਕੇ ਜਾਮ ਲਗਾ ਦਿੱਤਾ। ਜੋ ਕਿ ਲਗਭਗ ਘੰਟੇ ਤੋਂ ਵੀ ਜ਼ਿਆਦਾ ਸਮਾਂ ਲੱਗਿਆ ਰਿਹਾ। ਹਾਲਾਤ ਤਣਾਅਪੂਰਨ ਵੇਖਦਿਆਂ ਮੋਰਿੰਡਾ ਥਾਣਾ ਦੇ ਇੰਚਾਰਜ ਗਗਨਦੀਪ ਸਿੰਘ ਨੇ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੇਜਰ ਮਸੀਹ ਨੇ ਦੱਸਿਆ ਕਿ ਜਿਸ ਜਗਾ ‘ਤੇ ਉਹ ਲਾਸ਼ ਦਫ਼ਨਾਉਣ ਗਏ ਸਨ, ਉਹ ਕਬਰਸਤਾਨ ਦੀ ਹੀ ਜਗ੍ਹਾ ਹੈ। ਇੱਕ ਕੌਂਸਲਰ ਤੇ ਕੁੱਝ ਅਸਰ ਰਸੂਖ਼ ਵਾਲੇ ਲੋਕੀ ਇਸਾਈ ਭਾਈਚਾਰੇ ਨਾਲ ਧੱਕਾ ਕਰ ਰਹੇ ਹਨ। ਜਦਕਿ ਪੰਜਾਹ ਸਾਲ ਤੋਂ ਵੀ ਇਹ ਪੁਰਾਣਾ ਕਬਰਸਤਾਨ ਹੈ। ਤਹਿਸੀਲਦਾਰ ਪੁਨੀਤ ਬਾਂਸਲ ਨੇ ਪਰਿਵਾਰਕ ਮੈਂਬਰਾਂ ਤੇ ਇਸਾਈ ਭਾਈਚਾਰੇ ਦੇ ਆਗੂਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਸਟੋਡੀਅਨ ਵਾਲੀ ਜ਼ਮੀਨ ਸਰਕਾਰੀ ਹੈ। ਜਿੱਥੇ ਮ੍ਰਿਤਕ ਨੂੰ ਦਫ਼ਨਾਇਆ ਜਾਵੇ। ਇਸੇ ਸਬੰਧ ਵਿਚ ਮੋਰਿੰਡਾ ਪੁਲਿਸ ਦੀ ਨਿਗਰਾਨੀ ਹੇਠ ਇਸਾਈ ਭਾਈਚਾਰੇ ਵਲੋਂ ਲਾਸ਼ ਨੂੰ ਕਥਿਤ ਕਬਰਸਤਾਨ ਦੀ ਜਗਾ ਵਿਚ ਦਫ਼ਨਾਇਆ ਗਿਆ ਅਤੇ ਮੋਰਿੰਡਾ ਪੁਲਿਸ ਨੇ ਧੱਕੇਸ਼ਾਹੀ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ। ਕ੍ਰਿਸਚਨ ਨੈਸ਼ਨਲ ਫ਼ਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਇਸ ਸਬੰਧੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਜੇਕਰ ਛੇ ਮਹੀਨੇ ਪਹਿਲਾਂ ਕਬਜ਼ਾ ਕਰਨ ਵਾਲਿਆਂ ਖ਼ਿਲਾਫ਼ ਦਿੱਤੀ ਸ਼ਿਕਾਇਤ ਤੇ ਕਾਰਵਾਈ ਕੀਤੀ ਹੁੰਦੀ ਤਾਂ ਮ੍ਰਿਤਕ ਦੀ ਲਾਸ਼ ਦਾ ਅਪਮਾਨ ਨਾ ਹੁੰਦਾ ਤੇ ਪਰਿਵਾਰ ਨੂੰ ਵੀ ਮਾਨਸਿਕ ਪੀੜਾ ਨਾ ਝੱਲਣੀ ਪੈਂਦੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਕੀ ਜ਼ਿਲ੍ਹੇ ਅੰਦਰ ਜਿੱਥੇ ਕਬਰਸਤਾਨ ਨਹੀਂ ਹਨ, ਉੱਥੇ ਅਲਾਟ ਕੀਤੇ ਜਾਣ।
Ad Position 22
No active advertisement
ਪਿਛਲੀ ਖ਼ਬਰ ਨੰਗਲ ’ਚ ਸਫ਼ਾਈ ਕਰਮਚਾਰੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਪੰਜਾਬ ’ਚ ਹੁਣ ਰੇਹੜੀ-ਫੜ੍ਹੀ ਵਾਲੇ ਵੀ ਸੁਰੱਖਿਅਤ ਨਹੀਂ-ਸਲਿਲ ਕਪੂਰ
Ad Position 24