ਨੰਗਲ, 23 ਜੁਲਾਈ (ਪ੍ਰੀਤਮ ਸਿੰਘ ਬਰਾਰੀ)-ਆਪਣੀਆਂ ਮੰਗਾਂ ਨੂੰ ਲੈ ਕੇ ਬਰਨਾਲਾ ਵਿਖੇ ਬੀਤੇ ਕੱਲ੍ਹ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਉੱਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਅੱਜ ਨੰਗਲ ਵਿਚ ਸਫ਼ਾਈ ਕਰਮਚਾਰੀ ਯੂਨੀਅਨ ਵਲੋਂ ਸ਼ਹਿਰ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਪਰੰਤ ਬੱਸ ਸਟੈਂਡ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਯੂਨੀਅਨ ਆਗੂਆਂ ਵਲੋਂ ਲਾਠੀਚਾਰਜ ਕਰਕੇ ਸਫ਼ਾਈ ਸੇਵਕਾਂ ਉੱਤੇ ਤਸ਼ੱਦਦ ਢਾਉਣ ਵਾਲੇ ਡੀ.ਐਸ.ਪੀ. ਦੇ ਖ਼ਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਧਾਨ ਕੌਸ਼ਲ ਕੁਮਾਰ ਨੇ ਕਿਹਾ ਕਿ ਕੱਲ ਬਰਨਾਲੇ ਵਿਖੇ ਸਫ਼ਾਈ ਕਰਮਚਰੀਆਂ ਨਾਲ ਪੰਜਾਬ ਪੁਲਿਸ ਨੇ ਜੋ ਤਸ਼ੱਦਦ ਕੀਤਾ, ਸਫ਼ਾਈ ਕਰਮਚਾਰੀ ਯੂਨੀਅਨ ਨੰਗਲ ਉਸਦੀ ਘੋਰ ਨਿੰਦਾ ਕਰਦੀ ਹੈ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਚੇਤਾਵਨੀ ਦਿੰਦੀ ਹੈ ਕਿ ਜੇਕਰ ਪੰਜਾਬ ਵਿਚ ਕਿਸੇ ਵੀ ਸਫ਼ਾਈ ਕਰਮਚਾਰੀ ’ਤੇ ਦੁਬਾਰਾ ਇਸ ਤਰ੍ਹਾ ਤਸ਼ੱਦਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਡੰਡੇ ਦਾ ਜਵਾਬ ਡੰਡੇ ਨਾਲ ਦਿੱਤਾ ਜਾਏਗਾ, ਜਿਸਦੀ ਸਾਰੇ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ । ਇਸ ਮੌਕੇ ਰਵੀ ਰਾਏ, ਵਿਨੋਦ ਕੁਮਾਰ, ਮੁਕੇਸ ਕੁਮਾਰ , ਵਿਜੈ ਸਹੋਤਾ, ਹਨੀ, ਦੀਪਕ ਬੈਂਸ, ਬਬਲੀ, ਰਾਜ ਕੁਮਾਰ, ਅਜੇ ਸਿੱਧੂ, ਦਵਿੰਦਰ ਬੈਂਸ, ਰਾਜੇਸ਼ ਕੁਮਾਰ, ਸੰਜੀਵ ਕੁਮਾਰ, ਸਾਹਿਲ, ਨਰੇਸ਼, ਧਰਮ ਪਾਲ, ਰਾਕੇਸ਼, ਪਿੰਕੀ, ਸੋਨਾ ਮੱਟੂ, ਰਵੀ ਸ਼ੰਕਰ, ਸ਼ਾਂਤੀ, ਪੂਜਾ, ਅਲਕਾ, ਅਨੀਤਾ, ਅੰਜੂ ਸਹੋਤਾ, ਸ਼ਮਾ, ਨੀਲਮ , ਰੰਜਨਾ, ਰੂਪਾ, ਸ਼ਸ਼ੀ, ਸਾਵਿਤਰੀ, ਮੰਜੂ, ਸੁਨੀਤਾ, ਅਨੁ, ਬਲਵੀਰ ਕੌਰ, ਅੰਜੂ ਬਾਲਾ, ਸਰੋਜ ਤੇ ਮੈਨਾ ਆਦਿ ਹਾਜ਼ਰ ਸਨ।