02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਪੁਰਖਾਲੀ ਤੋਂ ਵਾਇਆ ਜੋਧਪੁਰ, ਕਕੌਟ ਹੋ ਕੇ ਮਾਜਰੀ ਘਾਟ ਜਾਣ ਵਾਲੀ ਸੜਕ ਦਾ ਕੰਮ ਅੱਧ-ਵਿਚਾਲੇ ਛੱਡਣ ਕਾਰਨ ਇਲਾਕਾ ਵਾਸੀਆਂ ’ਚ ਰੋਸ

Ad Position 21
No active advertisement
ਅਜੀਤ ਡੈਸਕ 30-07-2026
ਪੁਰਖਾਲੀ, 29 ਜੁਲਾਈ (ਅੰਮ੍ਰਿਤਪਾਲ ਸਿੰਘ ਬੰਟੀ)-ਪੁਰਖਾਲੀ ਤੋਂ ਵਾਇਆ ਜੋਧਪੁਰ, ਕਕੌਟ ਹੋ ਕੇ ਮਾਜਰੀ ਘਾਟ ਜਾਣ ਵਾਲੀ ਸੜਕ ਦੇ ਅੱਧ ਵਿਚਾਲੇ ਛੱਡੇ ਕੰਮ ਤੋਂ ਇਲਾਕਾ ਵਾਸੀ ਪਿਛਲੇ ਕਰੀਬ 2 ਸਾਲ ਤੋਂ ਪ੍ਰੇਸ਼ਾਨ ਹਨ। ਜਾਣਕਾਰੀ ਅਨੁਸਾਰ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ‘ਚ ਜੋੜਨ ਵਾਲੀ ਇਸ ਸੜਕ ਦੇ ਕੰਮ ਦੀ ਸ਼ੁਰੂਆਤ ਅਗਸਤ 2024 ‘ਚ ਖਰੜ ਹਲਕੇ ਦੇ ਵਿਧਾਇਕਾ ਤੇ ਕੈਬਨਿਟ ਮੰਤਰੀ ਰਹੇ ਬੀਬਾ ਅਨਮੋਲ ਗਗਨ ਮਾਨ ਵਲੋਂ ਆਪਣੇ ਕਰ ਕਮਲਾਂ ਨਾਲ ਕਰਵਾਈ ਗਈ ਸੀ। ਕਰੀਬ 27 ਕਰੋੜ ਦੀ ਲਾਗਤ ਵਾਲੀ ਅਤੇ 21 ਕਿੱਲੋਮੀਟਰ ਦੇ ਕਰੀਬ ਲੰਬਾਈ ਵਾਲੀ ਉਕਤ ਸੜਕ ਨੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ‘ਚ ਜੋੜਨ ਦਾ ਕੰਮ ਕਰਨਾ ਸੀ। ਇਸ ਸਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਠੇਕੇਦਾਰ ਵਲੋਂ ਪਿਛਲੇ ਡੇਢ ਸਾਲਾਂ ਤੋਂ ਵੱਧ ਸਮੇਂ ਤੋਂ ਪੁਰਖਾਲੀ ਤੋਂ ਮਾਜਰੀ ਘਾਟ ਤੱਕ 7-8 ਕਿੱਲੋਮੀਟਰ ਸੜਕ ਨੂੰ ਪੁੱਟ ਕੇ ਉੱਪਰ ਪੱਥਰ ਪਾ ਕੇ ਛੱਡ ਦਿੱਤਾ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਉਕਤ ਸੜਕ ‘ਤੇ ਅਜੇ ਤੱਕ ਲੁੱਕ ਨਾ ਪੈਣ ਕਾਰਨ ਲੋਕਾਂ ਦੇ ਸਕੂਟਰਾਂ- ਮੋਟਰਸਾਈਕਲਾਂ ਗੱਡੀਆਂ ਦੇ ਰੋਜ਼ ਟਾਇਰ ਫੱਟ ਰਹੇ ਹਨ ਤੇ ਲੋਕਾਂ ਦੀ ਨਵੀਂ ਮਸ਼ੀਨਰੀ ਕੰਡਮ ਹੋ ਕੇ ਰਹਿ ਗਈ ਹੈ। ਲੋਕਾਂ ਨੇ ਦੱਸਿਆ ਕਿ ਬਰਸਾਤ ਦਾ ਸੀਜਨ ਲਗਪਗ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਤੋਂ ਬਾਅਦ ਸਰਦੀ ਦਾ ਮੌਸਮ ਸ਼ੁਰੂ ਹੋ ਜਾਵੇਗਾ ਅਤੇ ਇਸ ਤੋਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਲਈ ਚੋਣ ਜ਼ਾਬਤਾ ਲੱਗ ਜਾਵੇਗਾ। ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਹੁਣ ਲੋਕਾਂ ਨੂੰ ਸੜਕ ਦਾ ਕੰਮ ਮੁਕੰਮਲ ਹੋਣ ਦੀ ਆਸ ਬਿਲਕੁਲ ਹੀ ਮੁੱਕ ਚੁੱਕੀ ਹੈ, ਉਨ੍ਹਾਂ ਕਿਹਾ ਕਿ ਠੇਕੇਦਾਰ ਵਲੋਂ ਪਿਛਲੇ ਦਿਨੀਂ ਜੋਧਪੁਰ ਵਿਖੇ ਇੰਟਰਲਾਕ ਟਾਈਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਕਿ ਵਿਚਾਲੇ ਛੱਡ ਦਿੱਤਾ ਗਿਆ ਤੇ ਇਲਾਕੇ ਦੇ ਲੋਕਾਂ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਗਿਆ ਹੈ, ਇਸ ਸਬੰਧੀ ਰਾਮ ਸਿੰਘ ਜੋਧਪੁਰ, ਰਾਮ ਲੋਕ ਸਾਬਕਾ ਪੰਚ, ਮੀਤ ਸਿੰਘ, ਭਾਗ ਸਿੰਘ, ਰਮੇਸ਼ ਕੁਮਾਰ ਸਤਨਾਮ ਸਿੰਘ, ਸੁਖਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਪੰਚਾਇਤਾਂ ਅਤੇ ਇਲਾਕਾ ਵਾਸੀਆਂ ਨੇ ਮੁੱਖ ਮੰਤਰੀ ਪੰਜਾਬ, ਹਲਕਾ ਵਿਧਾਇਕ ਰੂਪਨਗਰ, ਡਿਪਟੀ ਕਮਿਸ਼ਨਰ ਰੂਪਨਗਰ ਅਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਮੱਸਿਆ ਨੂੰ ਮੁੱਖ ਰੱਖਦਿਆਂ ਸੜਕ ਦਾ ਕੰਮ ਜਲਦੀ ਮੁਕੰਮਲ ਕਰਵਾਇਆ ਜਾਵੇ।
Ad Position 22
No active advertisement
ਪਿਛਲੀ ਖ਼ਬਰ ਨੰਗਲ ਭਾਖੜਾ ਮਜ਼ਦੂਰ ਸੰਘ ਤੇ ਸਾਂਝਾ ਮੋਰਚਾ ਵਲੋਂ ਕੈਸ਼ਲੈੱਸ ਮੈਡੀਕਲ ਸਹੂਲਤ ਸੰਬੰਧੀ ਪੱਤਰ ਜਾਰੀ ਕਰਨ ਦਾ ਸਵਾਗਤ ਅਗਲੀ ਖ਼ਬਰ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਰਕੇ ਮੁਬਾਰਿਕਪੁਰ ਵਿਖੇ ਕਿਸੇ ਸਮੇਂ ਵੀ ਡਿੱਗ ਸਕਦੈ ਟਰਾਂਸਫਾਰਮਰ
Ad Position 24
No active advertisement