ਪਿੰਡ ਦੀਆਂ ਤਲਾਬ ਦਾ ਰੂਪ ਧਾਰਨ ਕਰ ਚੁੱਕੀਆਂ ਖਸਤਾ ਹਾਲ ਸੜਕਾਂ।
ਪਿੰਡ ਸ਼ਾਮਪੁਰਾ ਦੀਆਂ ਸੜਕਾਂ ਨੂੰ ਨਵਿਆਉਣ ਦੀ ਮੰਗ
ਰੂਪਨਗਰ, 2 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਨੌਜਵਾਨ ਸਭਾ ਪਿੰਡ ਸ਼ਾਮਪੁਰਾ ਵਲੋਂ ਪਿੰਡ ਦੀਆਂ ਖਸਤਾ ਹਾਲ ਸੜਕਾਂ ਨੂੰ ਨਵਿਆਉਣ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਵਿਧਾਇਕ ਦਿਨੇਸ਼ ਚੱਡਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਜੂਹ ਦੇ ਨਾਲ ਲੱਗਦੇ, ਇਸ ਪਿੰਡ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕੀਤਾ ਜਾਵੇ।
ਰੂਪਨਗਰ, 2 ਅਗਸਤ (ਗੁਰਪ੍ਰੀਤ ਸਿੰਘ ਹੁੰਦਲ)-ਨੌਜਵਾਨ ਸਭਾ ਪਿੰਡ ਸ਼ਾਮਪੁਰਾ ਵਲੋਂ ਪਿੰਡ ਦੀਆਂ ਖਸਤਾ ਹਾਲ ਸੜਕਾਂ ਨੂੰ ਨਵਿਆਉਣ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਵਿਧਾਇਕ ਦਿਨੇਸ਼ ਚੱਡਾ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹਿਰ ਦੀ ਜੂਹ ਦੇ ਨਾਲ ਲੱਗਦੇ, ਇਸ ਪਿੰਡ ਦੀਆਂ ਸੜਕਾਂ ਨੂੰ ਪਹਿਲ ਦੇ ਆਧਾਰ ‘ਤੇ ਠੀਕ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਵੱਡੀ ਆਬਾਦੀ ਵਾਲੇ ਇਸ ਪਿੰਡ ਵਿਚ ਤਿੰਨ ਦੇ ਕਰੀਬ ਵੱਡੇ ਹਸਪਤਾਲ, ਦੋ ਵਿੱਦਿਅਕ ਅਦਾਰੇ ਅਤੇ ਇੱਕ ਕਰੋੜਾਂ ਰੁਪਏ ਦਾ ਸਟੇਟ ਹਾਈਵੇਅ ਪਿੰਡ ਦੀ ਜੂਹ ਵਿਚੋਂ ਗੁਜ਼ਰਦਾ ਹੈ, ਪਰ ਇਸ ਦੇ ਬਾਵਜੂਦ ਲੰਮੇ ਸਮੇਂ ਤੋਂ ਸੜਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਥੋੜ੍ਹੇ ਜਿਹੇ ਮੀਂਹ ਉਪਰੰਤ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਸੜਕਾਂ ਤਲਾਬ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਸ ਸਮੱਸਿਆ ਨੂੰ ਧਿਆਨ ਵਿਚ ਰੱਖਦਿਆਂ ਸੜਕਾਂ ਦੀ ਲੋੜੀਂਦੀ ਮੁਰੰਮਤ ਕੀਤੀ ਜਾਵੇ ਅਤੇ ਟੁੱਟ ਚੁੱਕੀਆਂ ਸੜਕਾਂ ਨੂੰ ਨਵਿਆਇਆ ਜਾਵੇ।