03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਕੇਂਦਰੀ ਕੱਪੜਾ ਮੰਤਰਾਲੇ ਦੀ ਸਕੱਤਰ ਤੇ ਨਿਫਟ ਦੀ ਡੀ. ਜੀ. ਵਲੋਂ ਐਸ. ਐਸ. ਮੈਮੋਰੀਅਲ ਸੁਸਾਇਟੀ ਦਾ ਦੌਰਾ

ਸ੍ਰੀ ਚਮਕੌਰ ਸਾਹਿਬ, 2 ਅਗਸਤ (ਜਗਮੋਹਣ ਸਿੰਘ ਨਾਰੰਗ)- ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੀ ਸਕੱਤਰ ਸ੍ਰੀਮਤੀ ਨੀਲਮ ਸ਼ਾਮੀ ਰਾਓ ਆਈ. ਏ.

Ad Position 21
No active advertisement
ਅਜੀਤ ਡੈਸਕ 03-08-2026
ਸ੍ਰੀ ਚਮਕੌਰ ਸਾਹਿਬ, 2 ਅਗਸਤ (ਜਗਮੋਹਣ ਸਿੰਘ ਨਾਰੰਗ)- ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਦੀ ਸਕੱਤਰ ਸ੍ਰੀਮਤੀ ਨੀਲਮ ਸ਼ਾਮੀ ਰਾਓ ਆਈ. ਏ. ਐਸ. ਅਤੇ ਨਿਫਟ ਦੀ ਡਾਇਰੈਕਟਰ ਜਨਰਲ ਸ੍ਰੀਮਤੀ ਤੰਨੂ ਕਸ਼ਯਪ ਵਲੋਂ ਏ. ਡੀ. ਸੀ. ਰੂਪਨਗਰ ਡਾ ਅਕਸ਼ਿਤਾ ਗੁਪਤਾ ਦੇ ਨਾਲ ਸਥਾਨਕ ਐਸ. ਐਸ. ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਮਹਿਮਾਨਾਂ ਨੇ ਸੁਸਾਇਟੀ ਅਧੀਨ ਕੰਮ ਕਰ ਰਹੀਆਂ ਮਹਿਲਾ ਕਾਰੀਗਰਾਂ ਵਲੋਂ ਤਿਆਰ ਕੀਤੇ ਜਾ ਰਹੇ ਹੱਥ ਦੀ ਕਢਾਈ, ਫੁਲਕਾਰੀ, ਜ਼ਰੀ ਵਰਕ ਅਤੇ ਹੋਰ ਹਸਤਸ਼ਿਲਪ ਉਤਪਾਦਾਂ ਦਾ ਨਿਰੀਖਣ ਕੀਤਾ ਤੇ ਉਨ੍ਹਾਂ ਦੀ ਕਲਾ, ਮਿਹਨਤ ਅਤੇ ਹੁਨਰ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਪ੍ਰੋ. ਆਰ. ਸੀ. ਢੰਡ ਨੇ ਆਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੁਸਾਇਟੀ ਵਲੋਂ ਉਕਤ ਕਾਰਜ ਦੇ ਨਾਲ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ, ਪਟਿਆਲਾ ਹੈਂਡੀਕ੍ਰਾਫਟਸ ਪ੍ਰੋਡਿਊਸਰ ਕੰਪਨੀ ਦੀ ਐਮ. ਡੀ. ਸ੍ਰੀਮਤੀ ਆਸ਼ਾ ਰਾਣੀ, ਡਾਇਰੈਕਟਰ ਮਿਸ ਸ਼ਿਵਾਨੀ, ਵਰਿੰਦਰ ਕੁਮਾਰ ਰੀਜਨਲ ਡਾਇਰੈਕਟਰ, ਤਾਰਿਕ ਅਹਿਮਦ ਅਸਿਸਟੈਂਟ ਡਾਇਰੈਕਟਰ ਹੁਸ਼ਿਆਰਪੁਰ, ਕੇਸ਼ਵ ਹੈਂਡੀਕ੍ਰਾਫਟ ਪ੍ਰਮੋਸ਼ਨ ਅਫ਼ਸਰ, ਪਟਵਾਰੀ ਨਵਨੀਤ ਅੱਤਰੀ, ਅਮਰਜੀਤ ਸਿੰਘ ਕੰਗ, ਕੈਪਟਨ ਹਰਪਾਲ ਸਿੰਘ ਸੰਧੂਆਂ ਤੇ ਡਾ. ਸੁਦੇਸ਼ ਸ਼ਰਮਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਥੇ. ਭਾਗੋਵਾਲ ਨੂੰ ਰੂਪਨਗਰ ਹਲਕੇ ਤੋਂ ਉਮੀਦਵਾਰ ਬਣਾਉਣ ਤੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਪਿੰਡ ਦੀਆਂ ਤਲਾਬ ਦਾ ਰੂਪ ਧਾਰਨ ਕਰ ਚੁੱਕੀਆਂ ਖਸਤਾ ਹਾਲ ਸੜਕਾਂ। ਪਿੰਡ ਸ਼ਾਮਪੁਰਾ ਦੀਆਂ ਸੜਕਾਂ ਨੂੰ ਨਵਿਆਉਣ ਦੀ ਮੰਗ
Ad Position 24
No active advertisement