02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਚੰਡੀਗੜ੍ਹ ’ਚ ‘ਆਦਿ ਮੰਗਲ ਦਾ ਸਰੂਪ ਸਥਾਨ ਤੇ ਪਾਠ ਭੇਦ ਉਕਾਈਆਂ’ ਪੁਸਤਕ ਹੋਈ ਲੋਕ ਅਰਪਣ ਨਾਬਾਲਿਗ ਲੜਕੀ ਦੇ ਗਰਭਵਤੀ ਹੋਣ ਮਗਰੋਂ ਜਬਰ-ਜਨਾਹ ਦਾ ਹੋਇਆ ਖੁਲਾਸਾ

ਡੇਰਾਬੱਸੀ , 2 ਅਗਸਤ ( ਗੁਰਮੀਤ ਸਿੰਘ )- ਡੇਰਾਬੱਸੀ ਵਿਖੇ ਇਕ 13 ਸਾਲਾ ਨਾਬਾਲਿਗ ਲੜਕੀ ਨਾਲ ਕਥਿਤ ਜਬਰ - ਜਨਾਹ ਹੋਣ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ । ਪੀੜਤਾ ਦੇ ਗਰਭਵਤੀ ਹੋਣ ਦੀ ਪੁਸ਼ਟੀ ਤੋਂ ਬਾਅਦ ਪਰਿਵਾਰ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ , ਜਿਸ ਉਪਰੰਤ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ।

Ad Position 21
No active advertisement
ਅਜੀਤ ਡੈਸਕ 03-08-2026
ਡੇਰਾਬੱਸੀ , 2 ਅਗਸਤ ( ਗੁਰਮੀਤ ਸਿੰਘ )- ਡੇਰਾਬੱਸੀ ਵਿਖੇ ਇਕ 13 ਸਾਲਾ ਨਾਬਾਲਿਗ ਲੜਕੀ ਨਾਲ ਕਥਿਤ ਜਬਰ - ਜਨਾਹ ਹੋਣ ਦਾ ਸੰਗੀਨ ਮਾਮਲਾ ਸਾਹਮਣੇ ਆਇਆ ਹੈ । ਪੀੜਤਾ ਦੇ ਗਰਭਵਤੀ ਹੋਣ ਦੀ ਪੁਸ਼ਟੀ ਤੋਂ ਬਾਅਦ ਪਰਿਵਾਰ ਵਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ , ਜਿਸ ਉਪਰੰਤ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਪੋਕਸੋ ਐਕਟ ਅਤੇ ਭਾਰਤੀ ਨਿਆਂ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ । ਪੁਲਿਸ ਨੂੰ ਦਿੱਤੀ ਸ਼ਿਕਾਇਤ ‘ ਚ ਪੀੜਤਾ ਦੀ ਮਾਮੀ ਨੇ ਦੱਸਿਆ ਕਿ ਲੜਕੀ ਡੇਰਾਬੱਸੀ ਦੇ ਇਕ ਸਕੂਲ ‘ ਚ ਪੜ੍ਹਦੀ ਹੈ । ਕੁਝ ਦਿਨ ਪਹਿਲਾਂ ਸਕੂਲ ‘ ਚ ਉਸ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ , ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਏ । ਡਾਕਟਰੀ ਜਾਂਚ ਦੌਰਾਨ ਲੜਕੀ ਦੇ ਗਰਭਵਤੀ ਹੋਣ ਦੀ ਪੁਸ਼ਟੀ ਹੋਈ , ਜਿਸ ਨਾਲ ਪਰਿਵਾਰ ਹੈਰਾਨ ਹੋ ਗਿਆ । ਪਰਿਵਾਰ ਵਲੋਂ ਪੁੱਛਗਿੱਛ ਕਰਨ ‘ ਤੇ ਪੀੜਤਾ ਨੇ ਦੱਸਿਆ ਕਿ ਸਲੀਮ ਨਾਮਕ ਵਿਅਕਤੀ , ਜੋ ਕਿ ਮੂਲ ਰੂਪ ‘ ਚ ਹਰਿਆਣਾ ਦੇ ਜ਼ਿਲ੍ਹਾ ਯਮੁਨਾਨਗਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਡੇਰਾਬੱਸੀ ਖੇਤਰ ‘ ਚ ਰਹਿੰਦਾ ਹੈ , ਉਸ ਨੂੰ ਡਰਾ - ਧਮਕਾ ਕੇ ਉਸ ਦਾ ਸਰੀਰਕ ਸੋਸ਼ਣ ਕਰਦਾ ਰਿਹਾ । ਪੀੜਤਾ ਦੇ ਬਿਆਨਾਂ ਦੇ ਆਧਾਰ ‘ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 (1) ਅਤੇ ਪੋਕਸੋ ਐਕਟ ਦੀ ਧਾਰਾ 6 ਅਧੀਨ ਮਾਮਲਾ ਦਰਜ ਕੀਤਾ ਹੈ । ਜਾਂਚ ਅਧਿਕਾਰੀ ਇੰਸਪੈਕਟਰ ਅਮਨਜੋਤ ਕੌਰ ਨੇ ਦੱਸਿਆ ਕਿ ਪੀੜਤਾ ਨੂੰ ਇਲਾਜ ਲਈ ਸਿਵਲ ਹਸਪਤਾਲ ਡੇਰਾਬੱਸੀ ‘ ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੀ ਡਾਕਟਰੀ ਜਾਂਚ ਸਮੇਤ ਹੋਰ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ । ਉੱਧਰ ਥਾਣਾ ਡੇਰਾਬੱਸੀ ਦੇ ਮੁਖੀ ਇੰਸਪੈਕਟਰ ਸੁਮਿਤ ਮੋਰ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ । ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅਦਾਲਤ ‘ ਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ ਜਾਵੇਗੀ । ਪੁਲਿਸ ਵਲੋਂ ਮਾਮਲੇ ਦੀ ਹਰ ਪੱਖੋਂ ਜਾਂਚ ਜਾਰੀ ਹੈ ।
Ad Position 22
No active advertisement
ਪਿਛਲੀ ਖ਼ਬਰ ਤੀਜ ਦਾ ਤਿਉਹਾਰ ਮਹਿਲਾਵਾਂ ਤੇ ਮੁਟਿਆਰਾਂ ਨੇ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ’ਚ ਮਨਾਇਆ ਅਗਲੀ ਖ਼ਬਰ ਸਿੰਗਲ ਯੂਜ਼ ਪਲਾਸਟਿਕ ਛੱਡੋ, ਵਾਤਾਵਰਨ ਸੁਰੱਖਿਆ ਦਾ ਸੰਕਲਪ ਲਓ- ਰਾਓ ਨਰਬੀਰ ਸਿੰਘ
Ad Position 24
No active advertisement