02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਤੀਜ ਦਾ ਤਿਉਹਾਰ ਮਹਿਲਾਵਾਂ ਤੇ ਮੁਟਿਆਰਾਂ ਨੇ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ’ਚ ਮਨਾਇਆ

ਚੰਡੀਗੜ੍ਹ, 2 ਅਗਸਤ (ਅਜਾਇਬ ਸਿੰਘ ਔਜਲਾ)- ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੀਆਂ ਮਹਿਲਾਵਾਂ ਦੇ ‘ਦਿਲਦਾਰ ਗਰੁੱਪ’ ਵਲੋਂ ਤੀਜ ਦਾ ਤਿਉਹਾਰ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ਵਿਚ ਮਨਾਇਆ ਗਿਆ। ਫ਼ਨਕਾਰਾਂ ਗਗਨ ਵਾਲੀਆ, ਸੋਨਾਲੀ ਛਾਬੜਾ, ਰੇਖਾ, ਦਿਵਿਆ ਕਥੂਰੀਆ, ਸੋਮਨ ਛਾਬੜਾ, ਜਸਜੀਤ, ਲੀਨਾ, ਗੁਰਵਿੰਦਰ ਕੌਰ ,ਰੀਨਾ, ਗੁਰਦੀਪ, ਪਰਮਿੰਦਰ ਕੌਰ, ਨਮੀਸ਼ਾ, ਸੋਨੂ, ਅਤੇ ਗਗਨ ਮਿਗਲਾਨੀ ਤੇ ਅਧਾਰਤ 11 ਮੈਂਬਰੀ ਟੀਮ ਵਲੋਂ ਪੰਜਾਬੀ ਲੋਕ ਗੀਤ, ਲੋਕ ਨਾਚ ਅਤੇ ਲੋਕ ਬੋਲੀਆਂ ਵਿਚ ਵਿਚਰਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੀ ਖ਼ੂਬ ਵਾਹਵਾ ਖੱਟੀ।

Ad Position 21
No active advertisement
ਅਜੀਤ ਡੈਸਕ 03-08-2026
ਚੰਡੀਗੜ੍ਹ, 2 ਅਗਸਤ (ਅਜਾਇਬ ਸਿੰਘ ਔਜਲਾ)- ਹਰ ਵਰ੍ਹੇ ਦੀ ਤਰ੍ਹਾਂ ਇਸ ਵਾਰੀ ਵੀ ਚੰਡੀਗੜ੍ਹ ਦੀਆਂ ਮਹਿਲਾਵਾਂ ਦੇ ‘ਦਿਲਦਾਰ ਗਰੁੱਪ’ ਵਲੋਂ ਤੀਜ ਦਾ ਤਿਉਹਾਰ ਸੱਭਿਆਚਾਰਕ ਵੰਨਗੀਆਂ ਦੇ ਸੁਮੇਲ ਵਿਚ ਮਨਾਇਆ ਗਿਆ। ਫ਼ਨਕਾਰਾਂ ਗਗਨ ਵਾਲੀਆ, ਸੋਨਾਲੀ ਛਾਬੜਾ, ਰੇਖਾ, ਦਿਵਿਆ ਕਥੂਰੀਆ, ਸੋਮਨ ਛਾਬੜਾ, ਜਸਜੀਤ, ਲੀਨਾ, ਗੁਰਵਿੰਦਰ ਕੌਰ ,ਰੀਨਾ, ਗੁਰਦੀਪ, ਪਰਮਿੰਦਰ ਕੌਰ, ਨਮੀਸ਼ਾ, ਸੋਨੂ, ਅਤੇ ਗਗਨ ਮਿਗਲਾਨੀ ਤੇ ਅਧਾਰਤ 11 ਮੈਂਬਰੀ ਟੀਮ ਵਲੋਂ ਪੰਜਾਬੀ ਲੋਕ ਗੀਤ, ਲੋਕ ਨਾਚ ਅਤੇ ਲੋਕ ਬੋਲੀਆਂ ਵਿਚ ਵਿਚਰਦੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦੀ ਖ਼ੂਬ ਵਾਹਵਾ ਖੱਟੀ। ਨਿਰਮਾਤਾ ਸਪਨਾ ਬਜਾਜ ਦੇ ਢੁੱਕਵੇਂ ਸਹਿਯੋਗ ਨਾਲ ਕੋਈ 150 ਤੋਂ ਵੱਧ ਮਹਿਲਾਵਾਂ, ਮੁਟਿਆਰਾਂ ਤੇ ਵਡੇਰੀ ਉਮਰ ਦੀਆਂ ਔਰਤਾਂ ਵਲੋਂ ਵੀ ਰਵਾਇਤੀ ਢੰਗ ਨਾਲ ਪੰਜਾਬ ਦੇ ਲੋਕ ਨਾਚ ਗਿੱਧੇ ਦਾ ਪਿੜ ਬੰਨ੍ਹ ਕੇ ਮਾਹੌਲ ਨੂੰ ਹੋਰ ਵੀ ਦਿਲਕਸ਼ ਬਣਾਇਆ। ਇਸੇ ਦੌਰਾਨ ਤੀਜ ਦੇ ਤਿਉਹਾਰ ਵਿਚ ਸੰਧਾਰੇ ਦੇ ਰੂਪ ਗਗਨ ਵਾਲੀਆ ਦੀ ਅਗਵਾਈ ਹੇਠ ਮਹਿਲਾਵਾਂ ਤੇ ਮੁਟਿਆਰਾਂ ਨੂੰ ਵਸਤਾਂ ਵੀ ਪ੍ਰਦਾਨ ਕੀਤੀਆਂ ਗਈਆਂ। ਹਰਪ੍ਰੀਤ ਸਿੰਘ ਐਂਕਰ ਦੀ ਢੁੱਕਵੀਂ ਸ਼ਬਦਾਵਲੀ ਵਿਚ ਸਮੋਏ ਇਸ ਤਿਉਹਾਰ ਨੁਮਾ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਜਗਜੀਤ ਜੀਤ ਨੇ ਆਪਣੇ ਨਵੇਂ ਟਰੈਕ ‘ਸੂਟ’ ਤੋਂ ਇਲਾਵਾ ਹੋਰ ਵੀ ਆਪਣੇ ਮਕਬੂਲ ਗੀਤਾ ਨਾਲ ਚੰਗੀਆਂ ਰੌਣਕਾਂ ਲਾਈਆਂ। ਰੇਖਾ ਵਲੋਂ ਸੋਲੋ ਨ੍ਰਿਤ ਦੀ ਪੇਸ਼ਕਾਰੀ ਵੀ ਦਰਸ਼ਕਾਂ ਵਿਚ ਚੰਗਾ ਖਿੱਚ ਦਾ ਕੇਂਦਰ ਬਣੀ। ਲੋਕ ਵੰਨਗੀਆਂ ਵਿਚ ਲੋਕ ਬੋਲੀਆਂ ਦੇ ਨਾਲ ਦਿਵਿਆ ਕਥੂਰੀਆ, ਗਗਨ, ਗੁਰਵਿੰਦਰ, ਗੁਰਦੀਪ ਕੌਰ, ਪਰਮਿੰਦਰ, ਗਗਨਦੀਪ ਕੌਰ ਵਲੋਂ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਦੇ ਜ਼ਰੀਏ ਦਰਸ਼ਕਾਂ ਦੀ ਚੰਗੀ ਦਾਦ ਤਾੜੀਆਂ ਦੇ ਰੂਪ ਵਿਚ ਹਾਸਿਲ ਕੀਤੀ। ਇਸੇ ਦੌਰਾਨ ‘ਦਿਲਦਾਰ ਗਰੁੱਪ’ ਦੇ ਪ੍ਰਬੰਧਕਾਂ ਨੇ ਇਸ ਮੌਕੇ ਕਿਹਾ ਕਿ ਉਹ ਅੱਗੋਂ ਵੀ ਪੰਜਾਬ ਦੇ ਸੱਭਿਆਚਾਰਕ ਅਮੀਰ ਵਿਰਸੇ ਦੇ ਨਾਲ-ਨਾਲ ਸਾਡੇ ਰੀਤੀ ਰਿਵਾਜ ਤੇ ਤਿਉਹਾਰਾਂ ਨੂੰ ਮਨਾਉਣ ਦੀ ਲੜੀ ਨੂੰ ਜਾਰੀ ਰੱਖਣਗੇ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਡੇ ਰੀਤੀ ਰਿਵਾਜ ਅਤੇ ਤਿਉਹਾਰਾਂ ਤੋਂ ਜਾਣੂ ਕਰਵਾਇਆ ਜਾਂਦਾ ਰਹੇ।
Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਡੇਰਾਬੱਸੀ ਟਾਊਨ ਦੀ ਇੰਸਟਾਲੇਸ਼ਨ ਸੈਰੇਮਨੀ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਚੰਡੀਗੜ੍ਹ ’ਚ ‘ਆਦਿ ਮੰਗਲ ਦਾ ਸਰੂਪ ਸਥਾਨ ਤੇ ਪਾਠ ਭੇਦ ਉਕਾਈਆਂ’ ਪੁਸਤਕ ਹੋਈ ਲੋਕ ਅਰਪਣ ਨਾਬਾਲਿਗ ਲੜਕੀ ਦੇ ਗਰਭਵਤੀ ਹੋਣ...
Ad Position 24
No active advertisement