ਰੋਟਰੀ ਕਲੱਬ ਡੇਰਾਬੱਸੀ ਟਾਊਨ ਦੀ ਇੰਸਟਾਲੇਸ਼ਨ ਸੈਰੇਮਨੀ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਡੇਰਾਬੱਸੀ, 2 ਅਗਸਤ (ਗੁਰਮੀਤ ਸਿੰਘ)- ਰੋਟਰੀ ਕਲੱਬ ਡੇਰਾਬੱਸੀ ਟਾਊਨ ਵਲੋਂ ਇੰਸਟਾਲੇਸ਼ਨ ਸੈਰੇਮਨੀ ਉਤਸ਼ਾਹ ਨਾਲ ਕਰਵਾਈ ਗਈ, ਜਿਸ ਦੌਰਾਨ ਸਥਾਨਕ ਡੀ. ਏ.
ਡੇਰਾਬੱਸੀ, 2 ਅਗਸਤ (ਗੁਰਮੀਤ ਸਿੰਘ)- ਰੋਟਰੀ ਕਲੱਬ ਡੇਰਾਬੱਸੀ ਟਾਊਨ ਵਲੋਂ ਇੰਸਟਾਲੇਸ਼ਨ ਸੈਰੇਮਨੀ ਉਤਸ਼ਾਹ ਨਾਲ ਕਰਵਾਈ ਗਈ, ਜਿਸ ਦੌਰਾਨ ਸਥਾਨਕ ਡੀ. ਏ. ਵੀ. ਸਕੂਲ, ਐਸ. ਐਸ. ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਤੇ ਸਵ. ਗੁਰਨਾਮ ਸਿੰਘ ਸੈਣੀ ਸਕੂਲ ਆਫ ਐਮੀਨੈਂਸ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਡੇਰਾਬੱਸੀ ਵਿਖੇ ਹਾਲ ਹੀ ਦੌਰਾਨ ਨੌਜਵਾਨਾਂ ਦੀਆਂ ਹੋਈਆਂ ਦੁਖਦਾਈ ਮੌਤਾਂ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਕੀਤੀ ਗਈ। ਇਸ ਸਮਾਗਮ ’ਚ ਸਾਬਕਾ ਵਿਧਾਇਕ ਐਨ. ਕੇ. ਸ਼ਰਮਾ, ਪਾਸਟ ਡਿਸਟ੍ਰਿਕਟ ਗਵਰਨਰ ਰਵੀ ਪ੍ਰਕਾਸ਼ ਗਰਗ, ਮਨਮੋਹਨ ਸਿੰਘ, ਮਧੂਕਰ ਮਲਹੋਤਰਾ ਅਤੇ ਅਸਿਸਟੈਂਟ ਗਵਰਨਰ ਏ. ਪੀ. ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਆਊਟਗੋਇੰਗ ਪ੍ਰਧਾਨ ਭੁਪਿੰਦਰ ਸਿੰਘ ਸੈਣੀ ਨੇ ਕਲੱਬ ਦੀਆਂ ਸਮਾਜ ਸੇਵੀ ਗਤੀਵਿਧੀਆਂ ਦਾ ਵੇਰਵਾ ਦਿੱਤਾ ਅਤੇ ਨਵੇਂ ਪ੍ਰਧਾਨ ਹਰਿੰਦਰ ਸਿੰਘ ਹਨੀ ਤੇ ਸਕੱਤਰ ਸੌਰਵ ਚੌਹਾਨ ਨੂੰ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਅਮਿਤ ਬਿੰਦਲ ਨੇ ਨਿਭਾਈ। ਇਸ ਦੌਰਾਨ ਮੁੱਖ ਮਹਿਮਾਨਾਂ ਨੇ ਰੋਟਰੀ ਕਲੱਬ ਵਲੋਂ ਸਮਾਜ ਸੇਵਾ ਅਤੇ ਪੋਲੀਓ ਖ਼ਾਤਮੇ ਲਈ ਨਿਭਾਈ ਭੂਮਿਕਾ ਦੀ ਸ਼ਲਾਘਾ ਕਰਦਿਆਂ ਨਵੇਂ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਨਵੇਂ ਪ੍ਰਬੰਧਕਾਂ ਨੇ ਸਮਾਜ ਸੇਵਾ ਨੂੰ ਹੋਰ ਵਿਸਥਾਰ ਦੇਣ ਦਾ ਭਰੋਸਾ ਦਿੱਤਾ।