05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਯੂਥ ਅਕਾਲੀ ਦਲ ਰੋਪੜ ਨੇ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ

ਸ੍ਰੀ ਅਨੰਦਪੁਰ ਸਾਹਿਬ, 04 ਅਗਸਤ (ਜੇ ਐਸ ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਨਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਬੀਤੇ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਕਾਰਨ ਜਿੱਥੇ ਆਮ ਲੋਕਾਂ ਦਾ ਜੀਵਨ ਅਸਤ-ਵਿਅਸਤ ਹੋ ਗਿਆ ਹੈ, ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਦੇ ਖੱਡਾਂ ਅਤੇ ਬਰਸਾਤੀ ਨਾਲੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਤੋਂ ਨਿਕਲਦੀਆਂ ਤਿੰਨੋ ਖੱਡਾਂ ਚਰਨ ਗੰਗਾ, ਚੁਰਾਂ ਵਾਲੀ ਅਤੇ ਕਾਲੇ ਗੇਟਾਂ ਵਾਲੀ ਨੱਕੋਂ ਨੱਕ ਭਰ ਕੇ ਵਗ ਰਹੀਆਂ ਹਨ।

Ad Position 21
No active advertisement
ਮੁਲਾਕਾਤ ਦੌਰਾਨ ਬਿਕਰਮ ਸਿੰਘ ਮਜੀਠੀਆ ਨਾਲ ਯੂਥ ਅਕਾਲੀ ਦਲ ਬਾਦਲ ਰੂਪਨਗਰ ਦੇ ਆਗੂ। 05-08-2026
ਸ੍ਰੀ ਅਨੰਦਪੁਰ ਸਾਹਿਬ, 04 ਅਗਸਤ (ਜੇ ਐਸ ਨਿੱਕੂਵਾਲ)-ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਦੇ ਨਾਲ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਚ ਬੀਤੇ ਦਿਨਾਂ ਤੋਂ ਪੈ ਰਹੀ ਲਗਾਤਾਰ ਬਰਸਾਤ ਕਾਰਨ ਜਿੱਥੇ ਆਮ ਲੋਕਾਂ ਦਾ ਜੀਵਨ ਅਸਤ-ਵਿਅਸਤ ਹੋ ਗਿਆ ਹੈ, ਉੱਥੇ ਹੀ ਸ੍ਰੀ ਅਨੰਦਪੁਰ ਸਾਹਿਬ ਤੋਂ ਨਿਕਲਦੇ ਖੱਡਾਂ ਅਤੇ ਬਰਸਾਤੀ ਨਾਲੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੈਦਾ ਕਰ ਰਹੇ ਹਨ।ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਤੋਂ ਨਿਕਲਦੀਆਂ ਤਿੰਨੋ ਖੱਡਾਂ ਚਰਨ ਗੰਗਾ, ਚੁਰਾਂ ਵਾਲੀ ਅਤੇ ਕਾਲੇ ਗੇਟਾਂ ਵਾਲੀ ਨੱਕੋਂ ਨੱਕ ਭਰ ਕੇ ਵਗ ਰਹੀਆਂ ਹਨ। ਜੋ ਕਿ ਤਿੰਨੋ ਇਕੱਠੀਆਂ ਹੋ ਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੰਘਦੀ ਰੇਲਵੇ ਲਾਇਨ ਨਾਲ ਟਕਰਾ ਕੇ ਵਗ ਰਹੀਆਂ ਹਨ। ਇਸ ਤੋਂ ਬਿਨਾਂ ਪਿੰਡ ਲਮਲੈਹੜੀ ਵਿਖੇ ਪਾਣੀ ਦੇ ਇਕਦਮ ਇਕੱਠੇ ਹੋ ਜਾਣ ਕਾਰਨ ਨੀਵੇਂ ਇਲਾਕਿਆਂ ਵਿਚ ਕਈ ਕਈ ਫੁੱਟ ਪਾਣੀ ਭਰ ਗਿਆ ਹੈ। ਨਾਨੋਵਾਲ ਨੂੰ ਜਾਣ ਵਾਲੇ ਰਸਤੇ ਤੇ ਕਈ ਕਈ ਫੁੱਟ ਮਿੱਟੀ ਦੀ ਗਾਰ ਇਕੱਠੀ ਹੋ ਗਈ ਹੈ।ਨਿਕਾਸੀ ਨਾ ਹੋਣ ਕਰਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ, ਘੱਟੀਵਾਲ ਮੁੱਖ ਸੜਕ, ਕਲਗ਼ੀਧਰ ਮਾਰਕੀਟ ਅਤੇ ਖ਼ਾਲਸਾ ਕਾਲਜ ਦੇ ਨਾਲ ਪੰਜ ਪਿਆਰਾ ਪਾਰਕ ਕੋਲ ਸੜਕਾਂ ਨੇ ਦਰਿਆ ਦਾ ਰੂਪ ਧਾਰਿਆ ਹੋਇਆ ਸੀ। ਇਸ ਤੋਂ ਬਿਨਾਂ ਮੀਢਵਾਂ ਅੱਪਰ ਵਾਲੀ ਚੋਅ ਦੇ ਅਚਾਨਕ ਹੜ੍ਹ ਦਾ ਰੂਪ ਧਾਰਨ ਕਾਰਨ ਆਵਾਜਾਈ ਬੰਦ ਰਹੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਨਦੀਆਂ ਨਾਲਿਆਂ ਦੀ ਸਫ਼ਾਈ ਨਾ ਹੋਣ ਕਰਕੇ ਇਸ ਸਮੱਸਿਆ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਬਰਸਾਤਾਂ ਤੋਂ ਪਹਿਲਾਂ ਨਾਲਿਆਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਵੇ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਮੌਕੇ ਜਾਣਕਾਰੀ ਦੇ ਰਿਹਾ ਮਾਹਿਰ ਅਤੇ ਹਾਜ਼ਰ ਵਿਦਿਆਰਥੀ। ਬਿਜ਼ਨਸ ਬਲਾਸਟਰ ਪ੍... ਅਗਲੀ ਖ਼ਬਰ ਆਪਣੇ ਜ਼ਿਲ੍ਹੇ ਵਿਚ ਹੀ ਚੰਨੀ ਵਿਰੁੱਧ ਪੋਸਟਰ ਜੰਗ ਸ਼ੁਰੂ, ਰੂਪਨਗਰ ਪ੍ਰੈੱਸ ਕਲੱਬ ਦੇ ਬਾਹਰ ਲੱਗੇ ਚੰਨੀ ਵਿਰੁੱਧ ਪੋਸਟਰ
Ad Position 24
No active advertisement