05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਮੌਕੇ ਜਾਣਕਾਰੀ ਦੇ ਰਿਹਾ ਮਾਹਿਰ ਅਤੇ ਹਾਜ਼ਰ ਵਿਦਿਆਰਥੀ। ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਜ਼ਿਲ੍ਹਾ ਪੱਧਰੀ ਟਰੇਨਿੰਗ ਸ਼ੁਰੂ ਵਿਦਿਆਰਥੀਆਂ ਵਿਚ ਉੱਦਮੀ ਸੋਚ ਅਤੇ ਸਵੈ-ਰੁਜ਼ਗਾਰ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ

ਮੋਰਿੰਡਾ, 4 ਅਗਸਤ (ਤਰਲੋਚਨ ਸਿੰਘ ਕੰਗ)- ਮਿਲਕਫੈੱਡ ਪੰਜਾਬ ਵਲੋਂ ਪਿਛਲੇ ਦਿਨੀਂ ਮਿਤੀ 21 ਜੁਲਾਈ 2026 ਨੂੰ ਦੁੱਧ ਦੇ ਭਾਅ ਵਿਚ ਚਾਰ ਰੁਪਏ ਪ੍ਰਤੀ ਕਿੱਲੋ ਵਾਧਾ ਕੀਤਾ ਸੀ, ਪਰ ਮਿਲਕ ਪਲਾਂਟ ਮੋਹਾਲੀ ਵਲੋਂ ਇਹ ਵਾਧਾ ਸਿਰਫ ਦੋ ਰੁਪਏ ਹੀ ਕਰਕੇ ਪੱਲਾ ਝਾੜ ਲਿਆ ਸੀ। ਜਿਸ ਤੇ ਮਿਲਕ ਪਲਾਂਟ ਮੋਹਾਲੀ ਦੇ ਅਧੀਨ ਪੈਂਦੇ ਦੁੱਧ ਉਤਪਾਦਕਾਂ ਵਿਚ ਕਾਫੀ ਰੋਸ ਸੀ ਅਤੇ ਭਾਕਿਯੂ ਰਾਜੇਵਾਲ ਵਲੋਂ ਦੁੱਧ ਉਤਪਾਦਕਾਂ ਦੀ ਇਸ ਸਮੱਸਿਆ ਨੂੰ ਲੈ ਕੇ ਦੁੱਧ ਉਤਪਾਦਕਾਂ ਦਾ ਸਮਰਥਨ ਕਰਦਿਆਂ ਮਿਤੀ 4 ਅਗਸਤ 2026 ਨੂੰ ਮਿਲਕ ਪਲਾਂਟ ਮੋਹਾਲੀ ਅੱਗੇ ਰੋਸ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਦਿੱਤਾ ਸੀ।

Ad Position 21
No active advertisement
ਜ਼ਿਲ੍ਹਾ ਪੱਧਰੀ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਮੌਕੇ ਜਾਣਕਾਰੀ ਦੇ ਰਿਹਾ ਮਾਹਿਰ ਅਤੇ ਹਾਜ਼ਰ ਵਿਦਿਆਰਥੀ। ਮਿਲਕ ਪਲਾਂਟ ਮੋਹਾਲੀ ਦੇ ਮੀਟਿੰਗ ਹਾਲ ਵਿਚ ਜੀ. ਐੱਮ. ਵਿਕਰਮ ਸਿੰਘ ਮਾਹਲ ਤੇ ਹੋਰ ਅਧਿਕਾਰੀਆਂ ਨਾਲ ਤਿੱਖੀ ਬਹਿਸ ਕਰਦੇ ਹੋਏ ਪਰਮਿੰਦਰ ਸਿੰਘ ਚਲਾਕੀ ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ। 05-08-2026
ਮੋਰਿੰਡਾ, 4 ਅਗਸਤ (ਤਰਲੋਚਨ ਸਿੰਘ ਕੰਗ)- ਮਿਲਕਫੈੱਡ ਪੰਜਾਬ ਵਲੋਂ ਪਿਛਲੇ ਦਿਨੀਂ ਮਿਤੀ 21 ਜੁਲਾਈ 2026 ਨੂੰ ਦੁੱਧ ਦੇ ਭਾਅ ਵਿਚ ਚਾਰ ਰੁਪਏ ਪ੍ਰਤੀ ਕਿੱਲੋ ਵਾਧਾ ਕੀਤਾ ਸੀ, ਪਰ ਮਿਲਕ ਪਲਾਂਟ ਮੋਹਾਲੀ ਵਲੋਂ ਇਹ ਵਾਧਾ ਸਿਰਫ ਦੋ ਰੁਪਏ ਹੀ ਕਰਕੇ ਪੱਲਾ ਝਾੜ ਲਿਆ ਸੀ। ਜਿਸ ਤੇ ਮਿਲਕ ਪਲਾਂਟ ਮੋਹਾਲੀ ਦੇ ਅਧੀਨ ਪੈਂਦੇ ਦੁੱਧ ਉਤਪਾਦਕਾਂ ਵਿਚ ਕਾਫੀ ਰੋਸ ਸੀ ਅਤੇ ਭਾਕਿਯੂ ਰਾਜੇਵਾਲ ਵਲੋਂ ਦੁੱਧ ਉਤਪਾਦਕਾਂ ਦੀ ਇਸ ਸਮੱਸਿਆ ਨੂੰ ਲੈ ਕੇ ਦੁੱਧ ਉਤਪਾਦਕਾਂ ਦਾ ਸਮਰਥਨ ਕਰਦਿਆਂ ਮਿਤੀ 4 ਅਗਸਤ 2026 ਨੂੰ ਮਿਲਕ ਪਲਾਂਟ ਮੋਹਾਲੀ ਅੱਗੇ ਰੋਸ ਧਰਨਾ ਦੇਣ ਦਾ ਪ੍ਰੋਗਰਾਮ ਉਲੀਕ ਦਿੱਤਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿਲਕ ਪਲਾਂਟ ਮੋਹਾਲੀ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਚਲਾਕੀ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਚੱਕਲ ਨੇ ਦੱਸਿਆ ਕਿ ਜਦੋਂ ਉਹ ਵੱਡੀ ਗਿਣਤੀ ਵਿਚ ਧਰਨਾ ਲਗਾਉਣ ਲਈ ਮੋਹਾਲੀ ਪੁੱਜੇ ਤਾਂ ਉਹਨਾਂ ਨੂੰ ਮਿਲਕ ਪਲਾਂਟ ਦੇ ਅਧਿਕਾਰੀਆਂ ਵਲੋਂ ਬੈਠ ਕੇ ਗੱਲਬਾਤ ਕਰਨ ਲਈ ਸੱਦ ਲਿਆ ਤੇ ਹੋਈ ਲੰਮੀ ਵਾਰਤਾਲਾਪ ਤੋਂ ਬਾਅਦ ਦੁੱਧ ਉਤਪਾਦਕ ਤੇ ਮਿਲਕ ਪਲਾਂਟ ਦੀ ਮੈਨੇਜਮੈਂਟ ਵਿਚਾਲੇ ਦੁੱਧ ਦਾ ਪੂਰਾ ਭਾਅ ਚਾਰ ਰੁਪਏ ਪ੍ਰਤੀ ਕਿੱਲੋ ਦੇਣ ਦੀ ਸਹਿਮਤੀ ਬਣੀ। ਮਿਲਕ ਪਲਾਂਟ ਮੋਹਾਲੀ ਵਲੋਂ ਦੁੱਧ ਉਤਪਾਦਕਾਂ ਨੂੰ ਜਾਣਕਾਰੀ ਦਿੱਤੀ ਕਿ 51 ਕਿੱਲੋ ਤੋਂ ਵੱਧ ਦੁੱਧ ਪਾਉਣ ਵਾਲੀਆਂ ਫਰਮਾਂ ਜਾ ਸਹਿਕਾਰੀ ਸਭਾਵਾਂ ਨੂੰ ਇੱਕ ਰੁਪਏ ਪ੍ਰਤੀ ਕਿੱਲੋ ਮੁਨਾਫਾ ਰਾਸ਼ੀ ਦਿੱਤੀ ਜਾਵੇਗੀ। ਪਸ਼ੂਆਂ ਦੀ ਨਸਲ ਸੁਧਾਰ ਸਬੰਧੀ ਦੁੱਧ ਉਤਪਾਦਕਾਂ ਵਲੋਂ ਵਧੀਆ ਕਿਸਮ ਦੇ ਸੀਮਨ ਪਲਾਂਟ ਵਲੋਂ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਗਈ ਤਾਂ ਜੀ. ਐਮ. ਮਿਲਕ ਪਲਾਂਟ ਵਲੋਂ ਵਧੀਆ ਸੀਮਨ ਸਬੰਧੀ ਟੈਂਡਰ ਲਗਾਏ ਜਾਣ ਦੀ ਵੀ ਗੱਲ ਕਹੀ ਗਈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ ਭੱਟੋ, ਹਰਮਨਪ੍ਰੀਤ ਸਿੰਘ, ਖੁਸ਼ਵਿੰਦਰ ਸਿੰਘ, ਰਣਜੋਧ ਸਿੰਘ ਖੈਰਪੁਰ, ਭੁਪਿੰਦਰ ਸਿੰਘ ਚਤਾਮਲਾ, ਗਗਨਜੋਤ ਸਿੰਘ, ਬਚਿੱਤਰ ਸਿੰਘ, ਦੀਪੂ, ਗੁਰਤੇਜ ਸਿੰਘ, ਹਰਵਿੰਦਰ ਸਿੰਘ, ਕਮਲਜੀਤ ਸਿੰਘ, ਲਾਭ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਸਿਮਰਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਅਵਤਾਰ ਸਿੰਘ, ਸੁਖਦੀਪ ਸਿੰਘ, ਬਹਾਦਰ ਸਿੰਘ, ਹਰਜਿੰਦਰ ਸਿੰਘ, ਰਮਣੀਕ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਬੇਅੰਤ ਸਿੰਘ, ਕਮਲ ਸਿੰਘ, ਤੇਜਪਾਲ ਸਿੰਘ ਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਡਾ. ਸੁਭਾਸ਼ ਸ਼ਰਮਾ ’ਤੇ ਮੁੜ ਜਤਾਇਆ ਭਰੋਸਾ, ਪੰਜਾਬ ਦੇ ਮੀਤ ਪ੍ਰਧਾਨ ਨਿਯੁਕਤ ਘਰ-ਘਰ ਪਹੁੰਚਾਵਾਂਗੇ ਮੋਦੀ ਸਰਕਾ... ਅਗਲੀ ਖ਼ਬਰ ਯੂਥ ਅਕਾਲੀ ਦਲ ਰੋਪੜ ਨੇ ਬਿਕਰਮ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ
Ad Position 24
No active advertisement