05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਭਾਜਪਾ ਨੇ ਡਾ. ਸੁਭਾਸ਼ ਸ਼ਰਮਾ ’ਤੇ ਮੁੜ ਜਤਾਇਆ... ਸਫ਼ਾਈ ਸੇਵਕਾਂ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਵੀ ਨਹੀਂ ਹੋ ਰਹੀ ਮੋਰਿੰਡਾ ਸ਼ਹਿਰ ਦੀ ਸਫ਼ਾਈ

ਮੋਰਿੰਡਾ, 4 ਅਗਸਤ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਵਿਚ ਮਗਰਲੇ ਦੋ ਮਹੀਨਿਆਂ ਤੋਂ ਜੋ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਸਨ, ਉਹ ਸਰਕਾਰ ਅਤੇ ਸਫ਼ਾਈ ਸੇਵਕਾਂ ਵਿਚਾਲੇ ਬਣੀ ਸਹਿਮਤੀ ਉਪਰੰਤ ਹੜਤਾਲ ਖਤਮ ਹੋ ਗਈ, ਪਰ ਸ਼ਹਿਰ ਵਿਚ ਕੂੜੇ ਦੇ ਢੇਰ ਥਾਂ-ਥਾਂ ’ਤੇ ਜਿਉਂ ਦੇ ਤਿਉਂ ਪਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਰਮਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਹਰਬੰਸ ਸਿੰਘ ਕੰਗ, ਜਸਵੀਰ ਸਿੰਘ, ਭੁਪਿੰਦਰ ਸਿੰਘ, ਮਾ.

Ad Position 21
No active advertisement
ਅਜੀਤ ਡੈਸਕ 05-08-2026
ਮੋਰਿੰਡਾ, 4 ਅਗਸਤ (ਤਰਲੋਚਨ ਸਿੰਘ ਕੰਗ)-ਨਗਰ ਕੌਂਸਲ ਵਿਚ ਮਗਰਲੇ ਦੋ ਮਹੀਨਿਆਂ ਤੋਂ ਜੋ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਬੈਠੇ ਸਨ, ਉਹ ਸਰਕਾਰ ਅਤੇ ਸਫ਼ਾਈ ਸੇਵਕਾਂ ਵਿਚਾਲੇ ਬਣੀ ਸਹਿਮਤੀ ਉਪਰੰਤ ਹੜਤਾਲ ਖਤਮ ਹੋ ਗਈ, ਪਰ ਸ਼ਹਿਰ ਵਿਚ ਕੂੜੇ ਦੇ ਢੇਰ ਥਾਂ-ਥਾਂ ’ਤੇ ਜਿਉਂ ਦੇ ਤਿਉਂ ਪਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਰਮਜੀਤ ਸਿੰਘ ਗਿੱਲ, ਸੁਖਵਿੰਦਰ ਸਿੰਘ ਗਿੱਲ, ਹਰਬੰਸ ਸਿੰਘ ਕੰਗ, ਜਸਵੀਰ ਸਿੰਘ, ਭੁਪਿੰਦਰ ਸਿੰਘ, ਮਾ. ਮਨਜੀਤ ਸਿੰਘ, ਲਖਵੀਰ ਸਿੰਘ ਲਵਲੀ, ਅਜੇ ਕੁਮਾਰ ਗਿੰਨੀ, ਵਰਿੰਦਰ ਸਿੰਘ ਹੈਪੀ ਅਤੇ ਮੰਗਤ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਗੰਦਗੀ ਨੂੰ ਚੁਕਵਾਉਣ ਲਈ ਜਦੋਂ ਸੈਨੇਟਰੀ ਇੰਸਪੈਕਟਰ, ਕਾਰਜ ਸਾਧਕ ਅਫ਼ਸਰ, ਐਸ.ਡੀ.ਐਮ. ਮੋਰਿੰਡਾ ਜਾਂ ਫਿਰ ਨਗਰ ਕੌਂਸਲ ਪ੍ਰਧਾਨ ਨਾਲ ਗੱਲਬਾਤ ਕਰਦੇ ਸੀ ਤਾਂ ਉਨ੍ਹਾਂ ਕੋਲ ਇੱਕੋ ਗੱਲ ਸੀ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਹੈ। ਜਗਵਿੰਦਰ ਸਿੰਘ ਪੰਮੀ ਦਾ ਕਹਿਣਾ ਹੈ ਕਿ ਕੱਲ੍ਹ ਜਦੋਂ ਹੜਤਾਲ ਖੁੱਲ ਗਈ ਤਾਂ ਸੈਨੇਟਰੀ ਇੰਸਪੈਕਟਰ, ਈ.ਓ. ਅਤੇ ਪ੍ਰਧਾਨ ਨੂੰ ਕੋਲ ਖੜਕੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਸਨ, ਪਰ ਅੱਜ ਜਦੋਂ ਸ਼ਾਮ ਤੱਕ ਕਿਸੇ ਨੇ ਵੀ ਮੋਰਿੰਡਾ ਵਿਚ ਸਫਾਈ ਕਰਵਾਉਣ ਦੀ ਸ਼ੁਰੂਆਤ ਨਹੀਂ ਕੀਤੀ ਤਾਂ ਮੋਰਿੰਡਾ ਵਾਸੀ ਕਾਫੀ ਨਿਰਾਸ਼ ਵੇਖਣ ਨੂੰ ਮਿਲੇ। ਇਸੇ ਸਬੰਧ ਵਿਚ ਜਦੋਂ ਸੈਨੇਟਰੀ ਇੰਸਪੈਕਟਰ ਅਤੇ ਕਾਰਜ ਸਾਧਕ ਅਫ਼ਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਫ਼ੋਨ ਨਹੀਂ ਚੁੱਕਿਆ। ਜਦਕਿ ਐਸ. ਡੀ. ਐਮ. ਮੋਰਿੰਡਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਤਾ ਲੱਗਿਆ ਹੈ ਕਿ ਹੜਤਾਲ ਖੁੱਲ ਚੁੱਕੀ ਹੈ। ਉਹ ਜਲਦ ਹੀ ਸਫ਼ਾਈ ਅਭਿਆਨ ਚਲਾਉਣਗੇ। ਇਸੇ ਸਬੰਧ ਵਿਚ ਨਗਰ ਕੌਂਸਲ ਦੇ ਪ੍ਰਧਾਨ ਜਗਪਾਲ ਸਿੰਘ ਜੌਲੀ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਸੈਨੇਟਰੀ ਅਫ਼ਸਰ, ਕਾਰਜ ਸਾਧਕ ਅਫ਼ਸਰ, ਐਸ.ਡੀ.ਐਮ. ਮੋਰਿੰਡਾ ਨੂੰ ਸ਼ਹਿਰ ਵਿਚ ਸਫ਼ਾਈ ਦੀ ਸ਼ੁਰੂਆਤ ਕਰਾਉਣ ਲਈ ਕਹਿ ਰਹੇ ਹਨ। ਉਨ੍ਹਾਂ ਨੂੰ ਆਸ ਹੈ ਕਿ ਅੱਜ ਸ਼ਾਮ ਤੱਕ ਕੂੜਾ ਚੁਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਿੰਨੀ ਪ੍ਰਾਇਮਰੀ ਹੈਲਥ ਸੈਂਟਰ ਖਿਜ਼ਰਾਬਾਦ ਦੇ ਸਫ਼ਾਈ ਪੱਖੋਂ ਹਾਲਤ ਬਦ ਤੋਂ ਬੱਦਤਰ ਬਣੇ ਖੇਤਰ ਦੇ ਲੋਕਾਂ ਨੇ ਸਫ਼ਾਈ ਦੇ ਪੁਖ... ਅਗਲੀ ਖ਼ਬਰ ਨੰਗਲ ’ਚ ਭਾਜਪਾਈਆਂ ਨੇ ਡਾ. ਸੁਭਾਸ਼ ਸ਼ਰਮਾ ਦੇ ਮੁੜ ਪੰਜਾਬ ਭਾਜਪਾ ਦਾ ਮੀਤ ਪ੍ਰਧਾਨ ਬਣਨ ’ਤੇ ਵੰਡੇ ਲੱਡੂ
Ad Position 24
No active advertisement