05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ ਦੂਜੇ ਦਿਨ ਵੀ ਜਾਰੀ ਰਿਹਾ ਯੁਵਾ ਆਪਦਾ ਮਿੱਤਰ ਯੋਜਨਾ ਟ੍ਰੇਨਿੰਗ ਪ੍ਰੋਗਰਾਮ

ਖਰੜ, 4 ਅਗਸਤ (ਗੁਰਮੁੱਖ ਸਿੰਘ ਮਾਨ)- ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ 7 ਰੋਜ਼ਾ ਯੁਵਾ ਆਪਦਾ ਮਿੱਤਰ ਯੋਜਨਾ ਟ੍ਰੇਨਿੰਗ ਪ੍ਰੋਗਰਾਮ ਦਾ ਦੂਜਾ ਦਿਨ ਪੂਰੀ ਤਰ੍ਹਾਂ ਸਫ਼ਲ ਰਿਹਾ। ਅੱਜ ਦੇ ਸੈਸ਼ਨ ਦੌਰਾਨ ਸ਼ਰੂਤੀ ਅਗਰਵਾਲ ਕੰਸਲਟੈਂਟ ਡਿਜ਼ਾਸਟਰ ਮੈਨੇਜਮੈਂਟ ਮੈਗਸਿਪਾ ਪੰਜਾਬ ਨੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਅਤੇ ਆਫ਼ਤ ਦੀਆਂ ਸਥਿਤੀਆਂ ਦੌਰਾਨ ਸ਼ਾਂਤ ਰਹਿਣ, ਸਥਿਤੀ ਦਾ ਮੁਲਾਂਕਣ ਕਰਨ, ਪ੍ਰਭਾਵਸ਼ਾਲੀ ਤਾਲਮੇਲ ਬਣਾਉਣ ਅਤੇ ਸਹੀ ਪ੍ਰਤੀਕਿਰਿਆ ਦੇਣ ਬਾਰੇ ਵਿਵਹਾਰਕ ਜਾਣਕਾਰੀ ਦਿੱਤੀ।

Ad Position 21
No active advertisement
ਮੀਟਿੰਗ ਤੋਂ ਬਾਅਦ ਆਗੂ। ਤਸਵੀਰ: ਜਗਮੋਹਣ ਸਿੰਘ ਨਾਰੰਗ 05-08-2026
ਖਰੜ, 4 ਅਗਸਤ (ਗੁਰਮੁੱਖ ਸਿੰਘ ਮਾਨ)- ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵਿਖੇ 7 ਰੋਜ਼ਾ ਯੁਵਾ ਆਪਦਾ ਮਿੱਤਰ ਯੋਜਨਾ ਟ੍ਰੇਨਿੰਗ ਪ੍ਰੋਗਰਾਮ ਦਾ ਦੂਜਾ ਦਿਨ ਪੂਰੀ ਤਰ੍ਹਾਂ ਸਫ਼ਲ ਰਿਹਾ। ਅੱਜ ਦੇ ਸੈਸ਼ਨ ਦੌਰਾਨ ਸ਼ਰੂਤੀ ਅਗਰਵਾਲ ਕੰਸਲਟੈਂਟ ਡਿਜ਼ਾਸਟਰ ਮੈਨੇਜਮੈਂਟ ਮੈਗਸਿਪਾ ਪੰਜਾਬ ਨੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਅਤੇ ਆਫ਼ਤ ਦੀਆਂ ਸਥਿਤੀਆਂ ਦੌਰਾਨ ਸ਼ਾਂਤ ਰਹਿਣ, ਸਥਿਤੀ ਦਾ ਮੁਲਾਂਕਣ ਕਰਨ, ਪ੍ਰਭਾਵਸ਼ਾਲੀ ਤਾਲਮੇਲ ਬਣਾਉਣ ਅਤੇ ਸਹੀ ਪ੍ਰਤੀਕਿਰਿਆ ਦੇਣ ਬਾਰੇ ਵਿਵਹਾਰਕ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਹੀਟ ਵੇਵ ‘ਤੇ ਆਧਾਰਿਤ ਜਾਗਰੂਕਤਾ ਸੈਸ਼ਨ ਦੌਰਾਨ ਸਲੋਨੀ ਸ਼ਰਮਾ ਨੇ ਤੇਜ਼ ਗਰਮੀ ਦੇ ਕਾਰਨ, ਪ੍ਰਭਾਵ, ਬਚਾਅ ਦੇ ਉਪਾਅ, ਫਸਟ ਏਡ ਅਤੇ ਕਮਿਊਨਿਟੀ ਤਿਆਰੀ ਬਾਰੇ ਜਾਣਕਾਰੀ ਸਾਂਝੀ ਕੀਤੀ, ਜਦਕਿ ਬੇਸਿਕ ਫਸਟ ਏਡ ‘ਤੇ ਆਧਾਰਿਤ ਸੈਸ਼ਨ ਦੌਰਾਨ ਗੁਲਸ਼ਨ ਹੀਰਾ ਟ੍ਰੇਨਿੰਗ ਕੋਆਰਡੀਨੇਟਰ ਅਤੇ ਸ਼ਾਇਨਾ ਕੌਰ ਵਲੋਂ ਵਲੰਟੀਅਰਾਂ ਨੂੰ ਮੁੱਢਲੀਆਂ ਫਸਟ ਏਡ ਤਕਨੀਕਾਂ ਤੇ ਤੁਰੰਤ ਐਮਰਜੈਂਸੀ ਸਹਾਇਤਾ ਦੇ ਤਰੀਕਿਆਂ ਬਾਰੇ ਸਿਖਲਾਈ ਦਿੱਤੀ ਗਈ। ਇਸੇ ਤਰ੍ਹਾਂ ਕੋਲਡ ਵੇਵ ‘ਤੇ ਆਧਾਰਿਤ ਜਾਗਰੂਕਤਾ ਸੈਸ਼ਨ ਦੌਰਾਨ ਜੀਵਨਜੋਤ ਕੌਰ, ਸੁਮੀਤ ਸਿੰਘ ਤੇ ਯੋਗੇਸ਼ ਸ਼ਰਮਾ ਵਲੋਂ ਭੂਚਾਲ ਸੁਰੱਖਿਆ, ਤਿਆਰੀ ਦੇ ਉਪਾਅ ਅਤੇ ਐਮਰਜੈਂਸੀ ਦੌਰਾਨ ਪ੍ਰਤੀਕਿਰਿਆ ਤਕਨੀਕਾਂ ਬਾਰੇ ਵਲੰਟੀਅਰਾਂ ਨੂੰ ਜਾਣਕਾਰੀ ਦਿੱਤੀ ਗਈ। ਇਨ੍ਹਾਂ ਸਾਰੇ ਸੈਸ਼ਨਾਂ ‘ਚ ਇੰਟਰੈਕਟਿਵ ਚਰਚਾਵਾਂ ਅਤੇ ਪ੍ਰੈਕਟੀਕਲ ਡੈਮੋਨਸਟ੍ਰੇਸ਼ਨ ਵੀ ਸ਼ਾਮਿਲ ਸਨ, ਜਿਸ ਨਾਲ ਐਨ. ਐਸ. ਐਸ. ਵਲੰਟੀਅਰਾਂ ਦੇ ਗਿਆਨ, ਆਤਮ-ਵਿਸ਼ਵਾਸ ਅਤੇ ਆਫ਼ਤ ਪ੍ਰਤੀਕਿਰਿਆ ਹੁਨਰਾਂ ‘ਚ ਵਾਧਾ ਹੋਇਆ। ਇਹ ਪ੍ਰੋਗਰਾਮ ਵਲੰਟੀਅਰਾਂ ਨੂੰ ਸਮਾਜ ਦੀ ਸਹਾਇਤਾ ਕਰਨ ਅਤੇ ਇਕ ਸੁਰੱਖਿਅਤ ਤੇ ਮਜ਼ਬੂਤ ਸਮਾਜ ਬਣਾਉਣ ਲਈ ਤਿਆਰ ਕਰ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਸਾਵਣ ਕਵੀ ਦਰਬਾਰ 8 ਨੂੰ ਅਗਲੀ ਖ਼ਬਰ ਸਕੂਲ ’ਚੋਂ ਕੱਢੇ ਗਏ ਕਰਮਚਾਰੀਆਂ ਨੂੰ ਲੈ ਕੇ ਲੇਬਰ ਇੰਸਪੈਕਟਰ ਦੇ ਦਫ਼ਤਰ ਅੱਗੇ ਲਗਾਇਆ ਧਰਨਾ
Ad Position 24
No active advertisement