ਕਾਹਨਪੁਰ ਖੂਹੀ ਵਿਖੇ ਬੈਡਮਿੰਟਨ ਮੁਕਾਬਲੇ ਸ਼ੁਰੂ, ਖਿਡਾਰੀਆਂ ਨੇ ਦਿਖਾਇਆ ਉਤਸ਼ਾਹ
ਕਾਹਨਪੁਰ ਖੂਹੀ, 5 ਅਗਸਤ (ਗੁਰਬੀਰ ਸਿੰਘ ਵਾਲੀਆ)-ਸਿੱਖਿਆ ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਸਕੂਲਾਂ ਦੇ ਲੜਕਿਆਂ ਤੇ ਲੜਕੀਆਂ ਦੇ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਪੀ. ਐਮ.
ਕਾਹਨਪੁਰ ਖੂਹੀ, 5 ਅਗਸਤ (ਗੁਰਬੀਰ ਸਿੰਘ ਵਾਲੀਆ)-ਸਿੱਖਿਆ ਬਲਾਕ ਨੂਰਪੁਰ ਬੇਦੀ ਅਧੀਨ ਆਉਂਦੇ ਸਕੂਲਾਂ ਦੇ ਲੜਕਿਆਂ ਤੇ ਲੜਕੀਆਂ ਦੇ ਜ਼ੋਨਲ ਪੱਧਰੀ ਬੈਡਮਿੰਟਨ ਮੁਕਾਬਲਿਆਂ ਦਾ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਪੁਰ ਖੂਹੀ ਵਿਖੇ ਆਗਾਜ਼ ਹੋਇਆ। ਅੰਡਰ-14, ਅੰਡਰ-17 ਅਤੇ ਅੰਡਰ-19 ਉਮਰ ਵਰਗ ਦੇ ਕਰੀਬ 15 ਤੋਂ ਵੱਧ ਸਕੂਲਾਂ ਦੇ ਖਿਡਾਰੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਬੈਡਮਿੰਟਨ ਮੁਕਾਬਲਿਆਂ ਦਾ ਰਸਮੀ ਉਦਘਾਟਨ ਖੇਡਾਂ ਦੇ ਕਨਵੀਨਰ ਪ੍ਰਿੰਸੀਪਲ ਅਨਿਲ ਕੁਮਾਰ ਜੋਸ਼ੀ ਨੇ ਕੀਤਾ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦਾ ਅਹਿਮ ਸਾਧਨ ਹਨ। ਖੇਡਾਂ ਸਿਰਫ਼ ਜਿੱਤ ਜਾਂ ਹਾਰ ਤੱਕ ਸੀਮਿਤ ਨਹੀਂ ਹੁੰਦੀਆਂ, ਸਗੋਂ ਇਹ ਨੌਜਵਾਨਾਂ ਵਿਚ ਅਨੁਸ਼ਾਸਨ, ਸਹਿਯੋਗ, ਆਤਮ-ਵਿਸ਼ਵਾਸ, ਲੀਡਰਸ਼ਿਪ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਪ ਕਨਵੀਨਰ ਲੈਕਚਰਾਰ ਰਕੇਸ਼ ਕੁਮਾਰ ਖੇੜਾ ਕਲਮੋਟ ਨੇ ਕਿਹਾ ਕਿ ਜੋਨਲ ਪੱਧਰ ਦੇ ਇਹ ਮੁਕਾਬਲੇ ਵਿਦਿਆਰਥੀਆਂ ਲਈ ਆਪਣੀ ਪ੍ਰਤਿਭਾ ਦਿਖਾਉਣ ਦਾ ਸੁਨਹਿਰੀ ਮੌਕਾ ਹੁੰਦੇ ਹਨ। ਪਹਿਲੇ ਦਿਨ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਖੇਡ ਕਾਬਲੀਅਤ ਦਾ ਪ੍ਰਭਾਵ ਛੱਡਿਆ। ਇਸ ਮੌਕੇ ਉਪ ਕਨਵੀਨਰ ਲੈਕਚਰਾਰ ਰਕੇਸ਼ ਕੁਮਾਰ, ਮਾਸਟਰ ਗੋਪਾਲ ਕ੍ਰਿਸ਼ਨ, ਜਸਵੀਰ ਕੌਰ, ਦਿਲਜੀਤ ਕੌਰ, ਅਮਨਦੀਪ ਕੌਰ, ਧਰਮਿੰਦਰ ਕੁਮਾਰ, ਗਗਨਦੀਪ ਸਿੰਘ ਸਮੇਤ ਵੱਖ-ਵੱਖ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਖੇਡ ਅਧਿਆਪਕ, ਟੀਮ ਇੰਚਾਰਜ ਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।