ਰੂਪਨਗਰ ਜ਼ੋਨ ਦੇ ਕਬੱਡੀ ਮੁਕਾਬਲੇ ’ਚ ਖ਼ਾਲਸਾ ਸਕੂਲ ਰਿਹਾ ਜੇਤੂ
ਰੂਪਨਗਰ, 5 ਅਗਸਤ (ਯਸ਼ਵੰਤ ਬੱਸੀ)-70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਜੋਨ ਪੱਧਰੀ ਕਬੱਡੀ ਮੁਕਾਬਲੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਅੰਡਰ-17 ਸਾਲਾਂ ਵਰਗ ’ਚ ਖਾਲਸਾ ਸਕੂਲ ਨੇ ਫਾਈਨਲ ਮੁਕਾਬਲੇ ’ਚ ਜੀ.
ਰੂਪਨਗਰ, 5 ਅਗਸਤ (ਯਸ਼ਵੰਤ ਬੱਸੀ)-70ਵੀਆਂ ਪੰਜਾਬ ਰਾਜ ਸਕੂਲ ਖੇਡਾਂ ਦੇ ਜੋਨ ਪੱਧਰੀ ਕਬੱਡੀ ਮੁਕਾਬਲੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਅੰਡਰ-17 ਸਾਲਾਂ ਵਰਗ ’ਚ ਖਾਲਸਾ ਸਕੂਲ ਨੇ ਫਾਈਨਲ ਮੁਕਾਬਲੇ ’ਚ ਜੀ. ਐੱਮ. ਐੱਨ. ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੂੰ 30-11 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਖ਼ਾਲਸਾ ਸਕੂਲ ਦੀ ਟੀਮ ਵਿਚ ਯਸ਼ਪ੍ਰੀਤ ਸਿੰਘ, ਅਮਨ ਕੁਮਾਰ, ਰਾਜ ਕੁਮਾਰ, ਰੋਹਿਤ ਕੁਮਾਰ, ਪ੍ਰਭਜੋਤ ਸਿੰਘ, ਸਹਿਜਪ੍ਰੀਤ ਸਿੰਘ, ਪੰਕਜ਼ ਕੁਮਾਰ, ਅਨੂਪ ਕੁਮਾਰ, ਨਿਤੀਸ਼, ਹੈਪੀ ਕੁਮਾਰ, ਪ੍ਰੇਮ ਕੁਮਾਰ ਅਤੇ ਵਿਸ਼ਨੂ ਸ਼ਾਮਿਲ ਸਨ। ਪ੍ਰਿੰਸੀਪਲ ਕੁਲਵਿੰਦਰ ਸਿੰਘ ਮਾਹਲ ਨੇ ਜੇਤੂ ਖਿਡਾਰੀਆਂ ਅਤੇ ਕੋਚ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕਬੱਡੀ ਕੋਚ ਰਸ਼ੀਦ ਦੀ ਅਣਥੱਕ ਮਿਹਨਤ ਸਦਕਾ ਖਿਡਾਰੀਆਂ ਨੇ ਇਹ ਪ੍ਰਾਪਤੀ ਕੀਤੀ। ਹਰਬੰਸ ਸਿੰਘ ਕੰਧੋਲਾ ਮੈਨੇਜਰ ਅੰਬਾਲਾ ਬੋਰਡ ਆਫ਼ ਐਜੂਕੇਸ਼ਨ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਖਿਡਾਰੀਆਂ ਨੂੰ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਨਵਤੇਜ ਸਿੰਘ, ਅਮਰਜੀਤ ਸਿੰਘ ਭੁੱਲਰ, ਗੁਰਪ੍ਰੀਤ ਕੌਰ ਇੰਚਾਰਜ ਖ਼ਾਲਸਾ ਮਾਡਲ ਸਕੂਲ, ਕਬੱਡੀ ਕੋਚ ਰਸ਼ੀਦ, ਵਿਨੀਤ ਭੱਲਾ, ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।