05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਭਾਜਪਾ ਵਰਕਰਾਂ ਵਲੋਂ ਗੰਗਾ ਜਲ ਨਾਲ ਥਾਣਾ ਧੋਣ ਦਾ ਪ੍ਰੋਗਰਾਮ ਨਹੀਂ ਹੋਇਆ ਸਫ਼ਲ

ਨੰਗਲ, 5 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਜ਼ਿਲ੍ਹਾ ਭਾਜਪਾ ਰੂਪਨਗਰ ਦੇ ਮੁੱਖ ਬੁਲਾਰੇ ਬਲਰਾਮ ਪਰਾਸ਼ਰ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨੰਗਲ ਥਾਣਾ ਗੰਗਾ ਜਲ ਨਾਲ ਧੋਣ ਦਾ ਪ੍ਰੋਗਰਾਮ ਸਫ਼ਲ ਨਹੀਂ ਹੋ ਸਕਿਆ। ਹਰਿਦੁਆਰ ਤੋਂ ਗੰਗਾ ਜਲ ਲੈ ਕੇ ਨੰਗਲ ਥਾਣੇ ਵੱਲ ਜਾ ਰਹੇ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਆਈ.

Ad Position 21
No active advertisement
ਅਜੀਤ ਡੈਸਕ 06-08-2026
ਨੰਗਲ, 5 ਅਗਸਤ (ਗੁਰਪ੍ਰੀਤ ਸਿੰਘ ਗਰੇਵਾਲ)-ਜ਼ਿਲ੍ਹਾ ਭਾਜਪਾ ਰੂਪਨਗਰ ਦੇ ਮੁੱਖ ਬੁਲਾਰੇ ਬਲਰਾਮ ਪਰਾਸ਼ਰ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਨੰਗਲ ਥਾਣਾ ਗੰਗਾ ਜਲ ਨਾਲ ਧੋਣ ਦਾ ਪ੍ਰੋਗਰਾਮ ਸਫ਼ਲ ਨਹੀਂ ਹੋ ਸਕਿਆ। ਹਰਿਦੁਆਰ ਤੋਂ ਗੰਗਾ ਜਲ ਲੈ ਕੇ ਨੰਗਲ ਥਾਣੇ ਵੱਲ ਜਾ ਰਹੇ ਭਾਜਪਾ ਵਰਕਰਾਂ ਨੂੰ ਪੁਲਿਸ ਨੇ ਆਈ. ਬਲਾਕ ਲਾਗੇ ਹੀ ਰੋਕ ਲਿਆ। ਨੰਗਲ ਥਾਣਾ ਇੰਚਾਰਜ ਦਾਨਿਸ਼ਵੀਰ ਸਿੰਘ ਨੇ ਬਲਰਾਮ ਪਰਾਸ਼ਰ ਅਤੇ ਤਿੰਨ ਹੋਰ ਸਾਥੀਆਂ ਦੀ ਮੀਟਿੰਗ ਡੀ.ਐਸ.ਪੀ. ਐਨ.ਪੀ.ਐਸ. ਲਹਿਲ ਨਾਲ ਕਰਵਾਈ। ਮੀਟਿੰਗ ਦੇ ਵੇਰਵੇ ਸਾਹਮਣੇ ਨਹੀਂ ਆਏ ਪਰ ਇੱਕ ਪੁਲਿਸ ਗੱਡੀ ’ਚ ਚਾਰੇ ਆਗੂ ਚਾਹ ਪੀਣ ਮਗਰੋਂ ਬਾਹਰ ਜਾਂਦੇ ਦਿਖੇ। ਡੀ.ਐਸ.ਪੀ. ਨੰਗਲ ਨੇ ਪੱਤਰਕਾਰਾਂ ਨੂੰ ਵੇਰਵੇ ਤਾਂ ਨਹੀਂ ਦਿੱਤੇ ਪਰ ਏਨਾ ਜਰੂਰ ਕਿਹਾ ਕਿ ਭਾਜਪਾ ਆਗੂਆਂ ਦੀ ਸਾਰੀ ਗੱਲ ਸੁਣੀ ਗਈ। ਚੇਤੇ ਰਹੇ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਜੋਤ ਸਿੰਘ ਬੈਂਸ ਨੇ ਕਿਹਾ ਸੀ ਕਿ ਜੇ ਉਹ ਸੱਤਾ ’ਚ ਆਏ ਤਾਂ ਨੰਗਲ ਥਾਣੇ ਨੂੰ ਗੰਗਾ ਜਲ ਨਾਲ ਧੋਣਗੇ ਕਿਉਂਕਿ ਕਾਂਗਰਸ ਪਾਰਟੀ ਨੇ ਝੂਠੇ ਪਰਚੇ ਕਰਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੈ। ਬਲਰਾਮ ਪਰਾਸ਼ਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਤਾਂ ਹਰਜੋਤ ਸਿੰਘ ਬੈਂਸ ਦਾ ਰਹਿੰਦਾ ਕਾਰਜ ਹੀ ਕਰ ਰਹੇ ਹਨ ਭਾਵੇਂ ਪੁਲਿਸ ਨੇ ਬਲਰਾਮ ਪਰਾਸ਼ਰ ਨੂੰ ਕੁੱਝ ਘੰਟੇ ਹਿਰਾਸਤ ’ਚ ਸੱਜੇ ਖੱਬੇ ਰੱਖਣ ਬਾਰੇ ਸਾਫ ਸ਼ਬਦਾਂ ’ਚ ਕੁੱਝ ਨਹੀਂ ਦੱਸਿਆ, ਪਰ ਅਜਿਹੀ ਸੰਭਾਵਨਾ ਹੈ ਕਿ ਪ੍ਰੋਗਰਾਮ ਅਸਫਲ ਕਰਨ ਲਈ ਅਜਿਹਾ ਕੀਤਾ ਗਿਆ ਹੋਵੇ। ਇਸ ਪੱਤਰਕਾਰ ਨੇ ਨੋਟ ਕੀਤਾ ਕਿ ਦੋਵੇਂ ਧਿਰਾਂ ਦਾ ਵਿਵਹਾਰ ਦੋਸਤਾਨਾ ਜਿਹਾ ਸੀ। ਇਸੇ ਦੌਰਾਨ ਉੱਘੇ ਵਕੀਲ ਅਤੇ ਸਾਬਕਾ ਕੌਂਸਲਰ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਗੰਗਾ ਜਲ ਨਾਲ ਨੰਗਲ ਥਾਣਾ ਧੋਣ ਤੋਂ ਪਹਿਲਾਂ ਜੰਤਰ ਮੰਤਰ, ਈ.ਡੀ. ਦਫ਼ਤਰ ਵੀ ਧੋਣਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਤੇ ਪਾਕਿਸਤਾਨ ਸਥਿਤ ਹੋਰ ਗੁਰਧਾਮਾਂ ਦੇ ਦਰਸ਼ਨ ਦੇ ਚਾਹਵਾਨ ਸ਼ਰਧਾਲੂ 8 ਤੱਕ ਪਾਸਪੋਰਟ ਦੇਣ -ਬੀਬੀ ਰੂਹੀ ਅਗਲੀ ਖ਼ਬਰ ਆਲ ਪੰਜਾਬ ਕਰੈਸ਼ਰ ਐਸੋਸੀਏਸ਼ਨ ਦੀ ਮੀਟਿੰਗ ਹੋਈ
Ad Position 24
No active advertisement