08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ੍ਰੀ ਅਨੰਦਪੁਰ ਸਾਹਿਬ ਵਿਖੇ ਅੰਦੋਲਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੀ ਆਗੂ। ਕੇਂਦਰ ਸਰਕਾਰ ਖ਼ਿਲਾਫ਼ ਮਜ਼ਦੂਰ ਕਿਸਾਨ ਜਥੇਬੰਦੀਆਂ 10 ਨੂੰ ਕਰਨਗੀਆਂ ਜੇਲ੍ਹ ਭਰੋ ਅੰਦੋਲਨ

ਸ੍ਰੀ ਅਨੰਦਪੁਰ ਸਾਹਿਬ/ਢੇਰ, 8 ਅਗਸਤ (ਜੇ ਐਸ ਨਿੱਕੂਵਾਲ/ਸ਼ਿਵ ਕੁਮਾਰ ਕਾਲੀਆ)-ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਮਜ਼ਦੂਰ ਆਗੂ ਬਰਜਿੰਦਰ ਸਿੰਘ ਡੋਡ, ਸੂਬੇਦਾਰ ਦਰਸ਼ਨ ਸਿੰਘ ਢਾਹੇ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ 10 ਅਗਸਤ ਨੂੰ ਦੇਸ਼ ਪੱਧਰ ’ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਡੀ. ਸੀ .

Ad Position 21
No active advertisement
ਅਜੀਤ ਡੈਸਕ 09-08-2026
ਸ੍ਰੀ ਅਨੰਦਪੁਰ ਸਾਹਿਬ/ਢੇਰ, 8 ਅਗਸਤ (ਜੇ ਐਸ ਨਿੱਕੂਵਾਲ/ਸ਼ਿਵ ਕੁਮਾਰ ਕਾਲੀਆ)-ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ, ਮਜ਼ਦੂਰ ਆਗੂ ਬਰਜਿੰਦਰ ਸਿੰਘ ਡੋਡ, ਸੂਬੇਦਾਰ ਦਰਸ਼ਨ ਸਿੰਘ ਢਾਹੇ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ 10 ਅਗਸਤ ਨੂੰ ਦੇਸ਼ ਪੱਧਰ ’ਤੇ ਕਿਸਾਨ ਮਜ਼ਦੂਰ ਜਥੇਬੰਦੀਆਂ ਡੀ.ਸੀ . ਦਫ਼ਤਰਾਂ ਅੱਗੇ ਗ੍ਰਿਫ਼ਤਾਰੀ ਦੇਣ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ ਤੇ ਹਮਲੇ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਹਨ, ਨਰੇਗਾ ਕਾਨੂੰਨ ਨੂੰ ਖ਼ਤਮ ਕਰਕੇ ਜੀ ਰਾਮ ਜੀ ਲਿਆਂਦਾ ਗਿਆ ਹੈ, ਮਜ਼ਦੂਰ ਪੱਖੀ ਕਾਨੂੰਨਾਂ ਨੂੰ ਖ਼ਤਮ ਕਰਕੇ ਚਾਰ ਮਜ਼ਦੂਰ ਕੋਡ ਬਣਾ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ 10 ਅਗਸਤ ਦੇ ਅੰਦੋਲਨ ਦੀ ਮਹੱਤਤਾ ਇਹ ਵੀ ਹੈ ਕਿ 9 ਅਗਸਤ 1942 ਨੂੰ ਅੰਗਰੇਜੋਂ ਭਾਰਤ ਛੱਡੋ ਦਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਉਸੇ ਕੜੀ ਤਹਿਤ ਹੁਣ ਕਾਰਪੋਰੇਟੋ ਸਾਡਾ ਦੇਸ਼ ਛੱਡੋ ਇਹ ਨਾਹਰਾ ਬੁਲੰਦ ਕੀਤਾ ਜਾ ਰਿਹਾ । ਆਗੂਆਂ ਨੇ ਕਿਹਾ ਕਿ ਪਿੰਡਾਂ ਵਿਚ ਆਮ ਲੋਕਾਂ ਨਾਲ ਸੰਪਰਕ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਦੇ ਕਿਸਾਨ ਤੇ ਮਜ਼ਦੂਰ 10 ਅਗਸਤ ਨੂੰ 11 ਵਜੇ ਰਣਜੀਤ ਬਾਗ਼ ਰੂਪਨਗਰ ਵਿਖੇ ਇਕੱਠੇ ਹੋਣਗੇ ਤੇ ਇੱਥੋਂ ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਅੱਗੇ ਜਾ ਕੇ ਗ੍ਰਿਫ਼ਤਾਰੀਆਂ ਲਈ ਪੇਸ਼ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਰੂਪਨਗਰ ਦੀ 800 ਏਕੜ ਪੰਚਾਇਤੀ ਜ਼ਮੀਨ ’ ਤੇ ‘ ਮਾਲਕੀ ’ ਦੇ ਸਵਾਲ ਬੜਾ ਫੂਲ ਦੀ ਹਜ਼ਾਰਾਂ ਕਰੋੜਾਂ ਦੀ ਜ਼ਮੀਨ ਕਿਵੇਂ ਨਿੱਜੀ... ਅਗਲੀ ਖ਼ਬਰ ਗੁਰਦੁਆਰਾ ਘਾਟ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ
Ad Position 24