ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ
ਸ੍ਰੀ ਚਮਕੌਰ ਸਾਹਿਬ , 9 ਅਗਸਤ ( ਜਗਮੋਹਣ ਸਿੰਘ ਨਾਰੰਗ )- ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਧਰਮਪਾਲ ਸੌਖਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਚ ਹੋਈ , ਜਿਸ ਵਿਚ ਇਸ ਮਹੀਨੇ ਵਿੱਛੜੇ ਸਾਥੀਆਂ ਮਾ : ਰਣਜੀਤ ਸਿੰਘ ਹਵਾਰਾ , ਸ੍ਰੀਮਤੀ ਕੁਲਦੀਪ ਕੌਰ ਅਤੇ ਰਿਟਾ : ਬੀ ਪੀ ਈ ਓ ਰਾਜਿੰਦਰ ਕੌਰ ਜਟਾਣਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈ । ਇਸ ਉਪਰੰਤ ਜਥੇਬੰਦੀ ਵਿਚ ਸ਼ਾਮਿਲ ਹੋਏ ਮੁਲਾਜ਼ਮ ਆਗੂ ਬਲਦੇਵ ਸਿੰਘ ਮਾਣੇਮਾਜਰਾ ਅਤੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ ।
ਸ੍ਰੀ ਚਮਕੌਰ ਸਾਹਿਬ , 9 ਅਗਸਤ ( ਜਗਮੋਹਣ ਸਿੰਘ ਨਾਰੰਗ )- ਪੰਜਾਬ ਰਾਜ ਪੈਨਸ਼ਨਰਜ਼ ਮਹਾਂਸੰਘ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਪ੍ਰਧਾਨ ਧਰਮਪਾਲ ਸੌਖਲ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰਜ਼ ਭਵਨ ਵਿਚ ਹੋਈ , ਜਿਸ ਵਿਚ ਇਸ ਮਹੀਨੇ ਵਿੱਛੜੇ ਸਾਥੀਆਂ ਮਾ : ਰਣਜੀਤ ਸਿੰਘ ਹਵਾਰਾ , ਸ੍ਰੀਮਤੀ ਕੁਲਦੀਪ ਕੌਰ ਅਤੇ ਰਿਟਾ : ਬੀ ਪੀ ਈ ਓ ਰਾਜਿੰਦਰ ਕੌਰ ਜਟਾਣਾ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈ । ਇਸ ਉਪਰੰਤ ਜਥੇਬੰਦੀ ਵਿਚ ਸ਼ਾਮਿਲ ਹੋਏ ਮੁਲਾਜ਼ਮ ਆਗੂ ਬਲਦੇਵ ਸਿੰਘ ਮਾਣੇਮਾਜਰਾ ਅਤੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ । ਮੀਟਿੰਗ ਦੀ ਜਾਣਕਾਰੀ ਦਿੰਦਿਆਂ ਲੈਕਚਰਾਰ ਲਛਮਣ ਸਿੰਘ ਨੇ ਦੱਸਿਆ ਮੀਟਿੰਗ ਦੌਰਾਨ ਸੁਰਿੰਦਰਜੀਤ ਵਰਮਾ , ਬਾਰਾ ਸਿੰਘ ਕੰਗ , ਅਮਰਜੀਤ ਸਿੰਘ ਕੰਗ , ਕਾਨੂੰਗੋ ਗੁਰਨਾਮ ਸਿੰਘ , ਕੈਪਟਨ ਹਰਪਾਲ ਸਿੰਘ ਸੰਧੂਆਂ , ਬਲਦੇਵ ਸਿੰਘ ਆਦਿ ਬੁਲਾਰਿਆਂ ਨੇ ਸਰਕਾਰ ਦੀਆਂ ਮੁਲਾਜ਼ਮ / ਪੈਨਸ਼ਨਰਜ਼ ਵਿਰੋਧੀ ਨੀਤੀਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਡੀ ਏ ਦੇਣ ‘ ਚ ਆਨਾਕਾਨੀ ਕਰ ਰਹੀ ਆਪ ਸਰਕਾਰ ਨੂੰ ਆਉਂਦੀਆਂ ਵਿਧਾਨ ਸਭਾ ਚੋਣਾ ਵਿਚ ਇਸ ਦੇ ਨਤੀਜੇ ਭੁਗਤਣੇ ਪੈਣਗੇ । ਇਨ੍ਹਾਂ ਬੁਲਾਰਿਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਰੱਵਈਏ ਨੇ ਸੂਬੇ ਦੇ ਸਮੂਹ ਮੁਲਾਜ਼ਮ ਅਤੇ ਪੈਨਸ਼ਨਰ ਆਪਣੇ ਵਿਰੁੱਧ ਕਰ ਲਏ ਹਨ । ਮੀਟਿੰਗ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਪੈਨਸ਼ਨਰਾਂ / ਮੁਲਾਜ਼ਮਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ । ਮੀਟਿੰਗ ਦੌਰਾਨ ਸ : ਸੰਗਤ ਸਿੰਘ ਲੌਗੀਆਂ ਸੇਵਾ ਮੁਕਤ ਡਿਪਟੀ ਡਾਇਰੈਕਟਰ ਪੰਚਾਇਤ ਵਿਭਾਗ ਪੰਜਾਬ ਅਤੇ ਐਸ ਈ ਗੁਰਨਾਮ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਸ ਮੌਕੇ ਪਵਨ ਕੁਮਾਰ , ਸੁਰਿੰਦਰਪਾਲ ਸਿੰਘ , ਨੌਹਰੀਆ ਸਿੰਘ , ਗੁਰਦੇਵ ਸਿੰਘ , ਕਿਸ਼ੋਰ ਸਿੰਘ , ਜਸਵੰਤ ਸਿੰਘ , ਹਰਚੰਦ ਸਿੰਘ ਜਗਤਪੁਰ , ਰਾਮ ਸਿੰਘ , ਪਰਮਜੀਤ ਸਿੰਘ , ਬਲਵੰਤ ਸਿੰਘ , ਨਿਰਮਲ ਸਿੰਘ , ਮੋਹਣ ਸਿੰਘ , ਜਗਦੇਵ ਸਿੰਘ , ਕ੍ਰਿਸ਼ਨ ਲਾਲ ਆਦਿ ਪੈਨਸ਼ਨਰਜ਼ ਹਾਜ਼ਰ ਸਨ ।