09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਧੂਵਨ ਵਾਟਿਕਾ ਪਬਲਿਕ ਸਕੂਲ ਵਲੋਂ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

ਨੂਰਪੁਰ ਬੇਦੀ, 9 ਅਗਸਤ (ਹਰਦੀਪ ਸਿੰਘ ਢੀਂਡਸਾ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਲੋਂ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਪੁਰਾਤਨ ਰਵਾਇਤਾਂ ਨੂੰ ਜੀਵੰਤ ਰੱਖਣ ਦੇ ਉਦੇਸ਼ ਨਾਲ ‘ਤੀਆਂ ਦਾ ਤਿਉਹਾਰ’ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਨੂਰਪੁਰ ਬੇਦੀ ਸਥਿਤ ਮੈਪਲ ਵੈਲੀ ਮੈਰਿਜ ਪੈਲੇਸ ਐਂਡ ਰੈਸਟੋਰੈਂਟ ਵਿਖੇ ਕਰਵਾਏ ਇਸ ਰੰਗਾਰੰਗ ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ।

Ad Position 21
No active advertisement
ਤੀਆਂ ਦਾ ਤਿਉਹਾਰ ਮਨਾਉਣ ਮੌਕੇ ਇਕੱਤਰ ਵਿਦਿਆਰਥਣਾਂ ਤੇ ਅਧਿਆਪਕਾਂਵਾਂ। ਤਸਵੀਰ: ਹਰਦੀਪ ਸਿੰਘ ਢੀਂਡਸਾ 10-08-2026
ਨੂਰਪੁਰ ਬੇਦੀ, 9 ਅਗਸਤ (ਹਰਦੀਪ ਸਿੰਘ ਢੀਂਡਸਾ)-ਮਧੂਵਨ ਵਾਟਿਕਾ ਪਬਲਿਕ ਸਕੂਲ ਅਸਮਾਨਪੁਰ ਵਲੋਂ ਪੰਜਾਬੀ ਸਭਿਆਚਾਰ ਦੀ ਅਮੀਰ ਵਿਰਾਸਤ ਅਤੇ ਪੁਰਾਤਨ ਰਵਾਇਤਾਂ ਨੂੰ ਜੀਵੰਤ ਰੱਖਣ ਦੇ ਉਦੇਸ਼ ਨਾਲ ‘ਤੀਆਂ ਦਾ ਤਿਉਹਾਰ’ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਨੂਰਪੁਰ ਬੇਦੀ ਸਥਿਤ ਮੈਪਲ ਵੈਲੀ ਮੈਰਿਜ ਪੈਲੇਸ ਐਂਡ ਰੈਸਟੋਰੈਂਟ ਵਿਖੇ ਕਰਵਾਏ ਇਸ ਰੰਗਾਰੰਗ ਸਮਾਗਮ ਦੌਰਾਨ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਰੰਗ ਦੇਖਣ ਨੂੰ ਮਿਲੇ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਮੈਡਮ ਦੀਪਿਕਾ ਪੁਰੀ ਅਤੇ ਮੈਡਮ ਅਨੂ ਕੌਸ਼ਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਅਧਿਆਪਕਾਵਾਂ ਅਤੇ ਵਿਦਿਆਰਥਣਾਂ ਨੇ ਰਵਾਇਤੀ ਪੰਜਾਬੀ ਸੂਟ, ਫੁਲਕਾਰੀਆਂ, ਪਰਾਂਦਿਆਂ ਅਤੇ ਗਹਿਣਿਆਂ ਨਾਲ ਸੱਜ-ਧੱਜ ਕੇ ਤੀਆਂ ਦੀ ਰਵਾਇਤੀ ਰੌਣਕ ਨੂੰ ਹੋਰ ਵਧਾਇਆ। ਇਸ ਦੌਰਾਨ ਖੀਰ-ਪੂੜੇ, ਮਿਠਾਈਆਂ ਅਤੇ ਹੋਰ ਰਵਾਇਤੀ ਪਕਵਾਨਾਂ ਦਾ ਵੀ ਪ੍ਰਬੰਧ ਕੀਤਾ ਗਿਆ। ਤੀਆਂ ਨਾਲ ਜੁੜੀ ਇਹ ਰਵਾਇਤੀ ਸਾਂਝ, ਹਾਸਾ-ਮਜ਼ਾਕ ਅਤੇ ਖ਼ੁਸ਼ੀ ਭਰਿਆ ਮਾਹੌਲ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ। ਇਸ ਮੌਕੇ ਸੰਬੋਧਨ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਮੈਡਮ ਦੀਪਿਕਾ ਪੁਰੀ ਨੇ ਸਾਰਿਆਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਤੀਆਂ ਸਿਰਫ਼ ਮਨੋਰੰਜਨ ਦਾ ਤਿਉਹਾਰ ਨਹੀਂ, ਸਗੋਂ ਪੰਜਾਬੀ ਸਭਿਆਚਾਰ, ਲੋਕ-ਗੀਤਾਂ, ਲੋਕ-ਨਾਚਾਂ, ਪਹਿਰਾਵੇ ਅਤੇ ਪੁਰਾਤਨ ਰਵਾਇਤਾਂ ਨਾਲ ਜੁੜਿਆ ਹੋਇਆ ਸਾਡਾ ਅਮੀਰ ਵਿਰਸਾ ਹੈ। ਮੈਡਮ ਅਨੂ ਕੌਂਸਲ ਨੇ ਵੀ ਵਿਦਿਆਰਥਣਾਂ ਅਤੇ ਅਧਿਆਪਕਾਵਾਂ ਵਲੋਂ ਪੰਜਾਬੀ ਸਭਿਆਚਾਰ ਨੂੰ ਸਮਰਪਿਤ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਮੈਡਮ ਸੁਰੇਖਾ ਰਾਣਾ, ਮੈਡਮ ਨਵਜੋਤ ਕੌਰ, ਮੈਡਮ ਰਣਜੀਤ ਕੌਰ, ਮੈਡਮ ਹਰਿਸਿਮਰਤ ਕੌਰ, ਮੈਡਮ ਨੀਸਾ, ਮੈਡਮ ਸ਼ਿਵਾਨੀ ਪੁਰੀ, ਮੈਡਮ ਖੁਸ਼ਵੰਤ, ਮੈਡਮ ਰਮਾ, ਕਿਰਨਦੀਪ ਕੌਰ, ਮਨਦੀਪ ਕੌਰ, ਗੁਰਦੀਪ ਕੌਰ, ਰੇਨੂ ਬਾਲਾ, ਮੋਨੀਕਾ ਭਾਰਤੀ, ਸੁਖਪ੍ਰੀਤ ਕੌਰ, ਸੀਮਾ ਵਸ਼ਿਸ਼ਟ, ਜਗਵਿੰਦਰ ਕੌਰ, ਅਨੀਤਾ ਰਾਣੀ, ਬਬੀਤਾ ਰਾਣਾ, ਬਲਵੀਰ ਕੌਰ, ਮੀਨੂ ਸੈਣੀ, ਮਨਪ੍ਰੀਤ ਕੌਰ, ਆਦੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ ਪਾਵਨ ਕਲਸ਼ ਦੇ ਨੰਗਲ ਪੁੱਜਣ ’ਤੇ ਸੰਗਤਾਂ ਨੇ ਕੀਤੇ ਸ਼ਰਧਾ ਨਾਲ ਦਰਸ਼ਨ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੇਵਾ ਦਿਵਸ ਵਜੋਂ ਮਨਾਇਆ
Ad Position 24