11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸ੍ਰੀ ਚਮਕੌਰ ਸਾਹਿਬ ਵਿਖੇ ਖ਼ਾਲਸਾ ਸਕੂਲ ਦੀ ਸਬਮਰਸੀਬਲ ਮੋਟਰ ਚੋਰੀ

ਸ੍ਰੀ ਚਮਕੌਰ ਸਾਹਿਬ, 11 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਬੱਸ ਅੱਡੇ ਸਾਹਮਣੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਦੀ ਜ਼ਮੀਨ ਵਿਚ ਲੱਗੀ ਸਬਮਰਸੀਬਲ ਮੋਟਰ ਬੀਤੀ ਰਾਤ ਚੋਰੀ ਹੋ ਗਈ, ਚੋਰ ਮੋਟਰ ਦੇ ਨਾਲ ਕਰੀਬ 80 ਮੀਟਰ ਕੇਬਲ ਵੀ ਲੈ ਗਏ। ਸਕੂਲ ਅਧਿਆਪਕ ਮਾ: ਰਣਜੀਤ ਸਿੰਘ ਧਾਰਨੀ ਅਤੇ ਮਾ: ਅਵਤਾਰ ਸਿੰਘ ਨੇ ਦੱਸਿਆ ਕਿ 3 ਬੀ.

Ad Position 21
No active advertisement
ਅਜੀਤ ਡੈਸਕ 12-08-2026
ਸ੍ਰੀ ਚਮਕੌਰ ਸਾਹਿਬ, 11 ਅਗਸਤ (ਜਗਮੋਹਣ ਸਿੰਘ ਨਾਰੰਗ)- ਸਥਾਨਕ ਬੱਸ ਅੱਡੇ ਸਾਹਮਣੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਦੀ ਜ਼ਮੀਨ ਵਿਚ ਲੱਗੀ ਸਬਮਰਸੀਬਲ ਮੋਟਰ ਬੀਤੀ ਰਾਤ ਚੋਰੀ ਹੋ ਗਈ, ਚੋਰ ਮੋਟਰ ਦੇ ਨਾਲ ਕਰੀਬ 80 ਮੀਟਰ ਕੇਬਲ ਵੀ ਲੈ ਗਏ। ਸਕੂਲ ਅਧਿਆਪਕ ਮਾ: ਰਣਜੀਤ ਸਿੰਘ ਧਾਰਨੀ ਅਤੇ ਮਾ: ਅਵਤਾਰ ਸਿੰਘ ਨੇ ਦੱਸਿਆ ਕਿ 3 ਬੀ.ਐਚ.ਪੀ. ਦੀ ਇਹ ਮੋਟਰ ਕਰੀਬ 100 ਫੁੱਟ ਡੂੰਘੀ ਪਾਈ ਹੋਈ ਸੀ ਜਿਸ ਨੂੰ ਚੋਰਾਂ ਨੇ ਰਾਤ ਸਮੇਂ ਬਿਨਾ ਕਿਸੇ ਡਰ ਭੈਅ ਦੇ ਆਰਾਮ ਨਾਲ ਕੱਢਿਆ ਜਾਪਦਾ ਹੈ। ਇਨ੍ਹਾਂ ਅਧਿਆਪਕਾਂ ਨੇ ਦੱਸਿਆ ਕਿ ਮੌਕੇ ‘ਤੇ ਆਰੀ ਤੇ ਬਲੇਡ ਵੀ ਪਏ ਸਨ ਤੇ ਚੋਰਾਂ ਨੇ ਜ਼ਮੀਨ ਵਿਚ ਲੱਗੇ ਪਾਪੂਲਰ ਦੇ ਦਰਖਤਾਂ ਨੂੰ ਸਿੰਜਾਈ ਲਈ ਲਗਾਏ ਪਾਈਪ ਵੀ ਉਖਾੜੇ ਹਨ। ਉਨ੍ਹਾਂ ਦੱਸਿਆ ਕਿ ਇਸ ਚੋਰੀ ਵਿਚ ਸਕੂਲ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਸਬੰਧੀ ਸ੍ਰੀ ਚਮਕੌਰ ਸਾਹਿਬ ਥਾਣੇ ਸੂਚਿਤ ਕਰ ਦਿੱਤਾ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਵਿਚ ਕਈ ਚੋਰੀਆਂ ਹੋ ਚੁੱਕੀਆਂ ਹਨ ਜਿਸ ਤਹਿਤ ਘਰ ਦੇ ਬਾਹਰ ਖੜੇ ਤਿੰਨ ਪਹੀਆ ਵਾਹਨ ਦੀ ਬੈਟਰੀ, ਜੂਸ ਵਾਲੀ ਦੁਕਾਨ ਵਿਚ 5 ਪੱਖੇ, ਮਾਂਗਟ ਮੋਟਰਜ਼ ਦੀ ਛੱਤ ਤੇ ਪਏ ਜੈੱਨਰੇਟਰ ਦੀ ਬੈਟਰੀ ਆਦਿ, ਬੈਂਕ ਨੇੜਿਓ ਪੈਸੇ ਕਢਵਾ ਕੇ ਨਿਕਲੇ ਵਿਅਕਤੀ ਤੋ 50 ਹਜ਼ਾਰ ਦੀ ਲੁੱਟ ਆਦਿ ਘਟਨਾਵਾਂ ਕਾਰਨ ਲੋਕਾਂ ‘ਚ ਸਹਿਮ ਦਾ ਮਾਹੌਲ ਹੈ।
Ad Position 22
No active advertisement
ਪਿਛਲੀ ਖ਼ਬਰ ਬੁੱਧਵਾਰ, 12 ਅਗਸਤ, 2026 ਜਥੇਦਾਰ ਮੋਹਣ ਸਿੰਘ ਡੂਮੇਵਾਲ ਨੂੰ ਕੌਮੀ ਮੀਤ ਪ੍ਰਧਾਨ ਨਿਯੁਕਤ ਕਰਨ ’ਤੇ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਆਊਟ ਸੋਰਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜਤਾਇਆ ਰੋਸ
Ad Position 24