11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਸਾਬਕਾ ਕੌਂਸਲਰ ਦੇ ਪਤੀ ਸਮੇਤ 5 ਵਿਰੁੱਧ ਕੁੱਟਮਾਰ ਕਰਨ ਤੇ ਜਬਰੀ ਪੈਸੇ ਵਸੂਲਣ ਦੇ ਦੋਸ਼ ਹੇਠ ਮਾਮਲਾ ਦਰਜ

ਜ਼ੀਰਕਪੁਰ, 11 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਦੀ ਸ਼ਿਕਾਇਤ ‘ਤੇ ਸਾਬਕਾ ਕੌਂਸਲਰ ਦੇ ਪਤੀ ਪਵਨ ਨਹਿਰੂ ਅਤੇ ਉਸ ਦੇ ਸਾਥੀ ਜਸਪਾਲ ਗਰੇਵਾਲ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ, ਜ਼ਬਰੀ ਆਨਲਾਈਨ ਪੈਸੇ ਟਰਾਂਸਫ਼ਰ ਕਰਵਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਬੀ. ਐੱਨ.

Ad Position 21
No active advertisement
ਅਜੀਤ ਡੈਸਕ 12-08-2026
ਜ਼ੀਰਕਪੁਰ, 11 ਅਗਸਤ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਨੌਜਵਾਨ ਦੀ ਸ਼ਿਕਾਇਤ ‘ਤੇ ਸਾਬਕਾ ਕੌਂਸਲਰ ਦੇ ਪਤੀ ਪਵਨ ਨਹਿਰੂ ਅਤੇ ਉਸ ਦੇ ਸਾਥੀ ਜਸਪਾਲ ਗਰੇਵਾਲ ਸਮੇਤ ਤਿੰਨ ਅਣਪਛਾਤੇ ਵਿਅਕਤੀਆਂ ਵਿਰੁੱਧ ਕੁੱਟਮਾਰ ਕਰਨ, ਜ਼ਬਰੀ ਆਨਲਾਈਨ ਪੈਸੇ ਟਰਾਂਸਫ਼ਰ ਕਰਵਾਉਣ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਬੀ. ਐੱਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਮਨੀਸ਼ ਕੁਮਾਰ ਵਾਸੀ ਹੱਲੋਮਾਜਰਾ (ਚੰਡੀਗੜ੍ਹ) ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀ ਸ਼ਿਵਾਲਿਕ ਵਿਹਾਰ ਨੇੜੇ ਉਸ ਦੀ ਐਕਟਿਵਾ ਦੀਆਂ ਚਾਬੀਆਂ ਅਤੇ ਮੋਬਾਈਲ ਫ਼ੋਨ ਖੋਹ ਕੇ ਉਸ ਨੂੰ ਪਵਨ ਨਹਿਰੂ ਦੇ ਦਫ਼ਤਰ ਲੈ ਗਏ, ਜਿਥੇ ਕਿ ਉਸ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਮੋਬਾਈਲ ਤੋਂ ਗੂਗਲ-ਪੇ ਰਾਹੀਂ ਜਬਰੀ 1800 ਰੁ. ਟਰਾਂਸਫ਼ਰ ਕਰਵਾਏ ਗਏ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਉਸ ਤੋਂ 31 ਹਜ਼ਾਰ ਰੁ. ਦਾ ਚੈੱਕ ਲੈਣ ਅਤੇ ਇਕ ਖਾਲੀ ਚੈੱਕ ‘ਤੇ ਦਸਤਖ਼ਤ ਕਰਵਾਉਣ ਦਾ ਵੀ ਦੋਸ਼ ਲਗਾਇਆ। ਹਮਲੇ ਵਿਚ ਜ਼ਖ਼ਮੀ ਹੋਏ ਮਨੀਸ਼ ਦਾ ਢਕੌਲੀ ਦੇ ਹਸਪਤਾਲ ਵਿਖੇ ਇਲਾਜ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਸਕਰੂਲਾਂਪੁਰ ਵਿਖੇ ਕੁਸ਼ਤੀ ਦੰਗਲ ਤੇ ਕਬੱਡੀ ਕੱਪ 20 ਨੂੰ ਖਰੜ, 11 ਅਗਸਤ (ਮਾਨ)- ਮਾਤਾ ਚੰਦਕਾ ਦੇਵੀ ਦੇ ਮੇਲੇ ਨੂੰ ਸਮਰਪਿਤ ਕਬੱਡੀ ਕੱਪ ਅਤੇ ਕੁਸ਼ਤੀ ਦੰਗਲ 20 ਅਗਸਤ ਨੂੰ ਪਿੰਡ ਸਕਰੂਲਾਂਪੁਰ ਵਿਖੇ ਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ 20 ਅਗਸਤ ਨੂੰ ਕਬੱਡੀ ਆਲ ਓਪਨ ਦੇ ਮੈਚ ਵੀ ਹੋਣਗੇ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾ. ਚਰਨਜੀਤ ਸਿੰਘ ਵਲੋਂ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕੁੰਭੜਾ ਦੇ ਨੌਜਵਾਨ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਅਗਲੀ ਖ਼ਬਰ ਖੱਡਿਆਂ ’ਚ ਤਬਦੀਲ ਵਾਰਡ-15 ਦੀਆਂ ਸੜਕਾਂ ਹਾਦਸਿਆਂ ਨੂੰ ਦੇ ਰਹੀਆਂ ਸੱਦਾ
Ad Position 24