13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਅਜੈਵੀਰ ਸਿੰਘ ਲਾਲਪੁਰਾ ਇਤਿਹਾਸਕ ਪ੍ਰਾਚੀਨ ਸ਼ਿਵ ਮੰਦਰ ਜਟਵਾਹੜ ਵਿਖੇ ਹੋਏ ਨਤਮਸਤਕ

ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ)- ਭਾਰਤੀ ਜਨਤਾ ਪਾਰਟੀ ਦੇ ਆਗ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਜ਼ਿਲ੍ਹੇ ਦੇ ਇਤਿਹਾਸਕ ਅਤੇ ਪ੍ਰਾਚੀਨ ਸ਼ਿਵ ਮੰਦਰ, ਜਟਵਾਹੜ ਵਿਖੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਪਵਿੱਤਰ ਸ਼ਿਵਲਿੰਗ ‘ਤੇ ਜਲ ਅਰਪਿਤ ਕੀਤਾ ਤੇ ਭਗਵਾਨ ਸ਼ਿਵ ਸ਼ੰਕਰ ਦੇ ਚਰਨਾਂ ਵਿਚ ਸੀਸ ਨਿਵਾਇਆ।

Ad Position 21
No active advertisement
ਅਜੀਤ ਡੈਸਕ 13-08-2026
ਨੂਰਪੁਰ ਬੇਦੀ, 12 ਅਗਸਤ (ਹਰਦੀਪ ਸਿੰਘ ਢੀਂਡਸਾ)- ਭਾਰਤੀ ਜਨਤਾ ਪਾਰਟੀ ਦੇ ਆਗ ਅਜੈਵੀਰ ਸਿੰਘ ਲਾਲਪੁਰਾ ਨੇ ਰੂਪਨਗਰ ਜ਼ਿਲ੍ਹੇ ਦੇ ਇਤਿਹਾਸਕ ਅਤੇ ਪ੍ਰਾਚੀਨ ਸ਼ਿਵ ਮੰਦਰ, ਜਟਵਾਹੜ ਵਿਖੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ। ਇਸ ਮੌਕੇ ਉਨ੍ਹਾਂ ਨੇ ਪੂਰੀ ਸ਼ਰਧਾ ਭਾਵਨਾ ਨਾਲ ਪਵਿੱਤਰ ਸ਼ਿਵਲਿੰਗ ‘ਤੇ ਜਲ ਅਰਪਿਤ ਕੀਤਾ ਤੇ ਭਗਵਾਨ ਸ਼ਿਵ ਸ਼ੰਕਰ ਦੇ ਚਰਨਾਂ ਵਿਚ ਸੀਸ ਨਿਵਾਇਆ। ਲਾਲਪੁਰਾ ਨੇ ਭਗਵਾਨ ਸ਼ਿਵ ਅੱਗੇ ਸਮੁੱਚੀ ਮਨੁੱਖਤਾ ਦੇ ਭਲੇ, ਪੰਜਾਬ ਸੂਬੇ ਦੀ ਸੁੱਖ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਖ਼ੁਸ਼ਹਾਲੀ ਲਈ ਅਰਦਾਸ ਕੀਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਭੋਲੇ ਨਾਥ ਦੀ ਅਪਾਰ ਕਿਰਪਾ ਸਾਰੀਆਂ ਸੰਗਤਾਂ ‘ਤੇ ਹਮੇਸ਼ਾ ਬਣੀ ਰਹੇ ਅਤੇ ਇੱਥੇ ਦਰਸ਼ਨਾਂ ਲਈ ਆਉਣ ਵਾਲੇ ਹਰ ਸ਼ਰਧਾਲੂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਉਨ੍ਹਾਂ ਮੁੜ ਦੁਹਰਾਇਆ ਕਿ ਉਹ ਹਮੇਸ਼ਾ ਭਗਵਾਨ ਸ਼ਿਵ ਸ਼ੰਕਰ ਅੱਗੇ ਸਮੁੱਚੀ ਮਨੁੱਖਤਾ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਤਰੱਕੀ ਲਈ ਪ੍ਰਾਰਥਨਾ ਕਰਦੇ ਹਨ ਤਾਂ ਜੋ ਸਾਡਾ ਸੂਬਾ ਅਤੇ ਦੇਸ਼ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਸਕੇ। ਇਸ ਮੌਕੇ ਵਰਿੰਦਰ ਰਾਣਾ, ਰੌਸ਼ਨ ਲਾਲ ਟੇਡੇਵਾਲ, ਕ੍ਰਿਸ਼ਨ ਕੁਮਾਰ ਅੱਤਰੀ, ਵਰਿੰਦਰ ਵਿਕੀ ਸਾਖਪੁਰ, ਸਰਕਲ ਪ੍ਰਧਾਨ ਨਵੀਨ ਕੁਮਾਰ ਵਸ਼ਿਸ਼ਟ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭੁੱਲਰ ਪਰਿਵਾਰ ਨੂੰ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ
Ad Position 24