ਵਿਦਿਆਰਥੀ ਗੁਰਅਮਾਨਤ ਆਪਣੀ ਅਧਿਆਪਿਕਾ ਤੇ ਮਾਤਾ ਗੁਰਸੀਰਤ ਕੌਰ ਸੈਣੀ ਨਾਲ।
ਰੂਪਨਗਰ ਦੇ ਗੁਰਅਮਾਨਤ ਦਾ ਵਿਸ਼ਵ ਪੱਧਰੀ ਅਬੈਕਸ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
ਰੂਪਨਗਰ,13 ਜੁਲਾਈ (ਯਸ਼ਵੰਤ ਬੱਸੀ)-ਕੌਮਾਂਤਰੀ ਅਬੈਕਸ ਓਲੰਪੀਆਡ-2026 ਦੇ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਰੂਪਨਗਰ ਦੇ ਗੁਰਅਮਾਨਤ ਸਿੰਘ ਸੈਣੀ ਨੇ ਆਪਣੀ ਅਸਾਧਾਰਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਰਨਰ-ਅੱਪ -ਟਰਾਫੀ ਹਾਸਲ ਕੀਤੀ । ਗੁਰਅਮਾਨਤ ਨੂੰ ਗਣਿਤ ਦੇ ਸਵਾਲਾਂ ਨੂੰ ਸ਼ੁੱਧਤਾ ਤੇ ਇਕਾਗਰਤਾ ਨਾਲ ਹੱਲ ਕਰਨ ’ਚ ਦਿਖਾਈ ਫੁਰਤੀ ਕਾਰਨ ਤਮਗਾ ਵੀ ਦਿੱਤਾ ਗਿਆ।
ਰੂਪਨਗਰ,13 ਜੁਲਾਈ (ਯਸ਼ਵੰਤ ਬੱਸੀ)-ਕੌਮਾਂਤਰੀ ਅਬੈਕਸ ਓਲੰਪੀਆਡ-2026 ਦੇ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਰੂਪਨਗਰ ਦੇ ਗੁਰਅਮਾਨਤ ਸਿੰਘ ਸੈਣੀ ਨੇ ਆਪਣੀ ਅਸਾਧਾਰਨ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਰਨਰ-ਅੱਪ -ਟਰਾਫੀ ਹਾਸਲ ਕੀਤੀ । ਗੁਰਅਮਾਨਤ ਨੂੰ ਗਣਿਤ ਦੇ ਸਵਾਲਾਂ ਨੂੰ ਸ਼ੁੱਧਤਾ ਤੇ ਇਕਾਗਰਤਾ ਨਾਲ ਹੱਲ ਕਰਨ ’ਚ ਦਿਖਾਈ ਫੁਰਤੀ ਕਾਰਨ ਤਮਗਾ ਵੀ ਦਿੱਤਾ ਗਿਆ। ਆਨਲਾਈਨ ਅੰਤਰਰਾਸ਼ਟਰੀ ਅਬੈਕਸ ਓਲੰਪੀਆਡ ਵਿਚ ਹਿੱਸਾ ਲੈਣ ਲਈ ਵਿਦਿਆਰਥੀ ਨੇ ‘‘ਇਨਫਲੂਐਂਸਰ ਬੁੱਕ ਆਫ ਵਰਲਡ ਰਿਕਾਰਡ’’ ਤੋਂ ਵਿਸ਼ਵ ਰਿਕਾਰਡ ਦਾ ਸਰਟੀਫਿਕੇਟ ਪ੍ਰਾਪਤ ਕਰਨ ਤੋਂ ਇਲਾਵਾ ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ‘‘ਭਾਰਤ ਰਿਕਾਰਡ ਬੁੱਕ’’ ਤੋਂ ਪ੍ਰਸ਼ੰਸਾ ਪੱਤਰ ਵੀ ਹਾਸਲ ਕੀਤਾ ਹੈ। ਮਾਨਸਿਕ ਗਣਿਤ ਦੇ ਮੁਕਾਬਲੇ ਵਿਚ ਵਡੇਰੀ ਪ੍ਰਾਪਤੀ ਤੇ ਗੁਰਅਮਾਨਤ ਦੇ ਗਾਈਡ ਅਧਿਆਪਕਾ ਸ੍ਰੀਮਤੀ ਵਾਟਿਕਾ ਓਬਰਾਏ, ਮਾਤਾ ਸ੍ਰੀਮਤੀ ਗੁਰਸੀਰਤ ਕੌਰ ਸੈਣੀ ਤੇ ਪਿਤਾ ਗੁਰਜਤਿੰਦਰ ਸਿੰਘ ਸੈਣੀ ਨੇ ਆਪਣੇ ਪੁੱਤਰ ਦੀ ਇਸ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਇਸ ਮੌਕੇ ਕਿਹਾ ਕਿ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਵਿਚ ਪੰਜਵੀਂ ਜਮਾਤ ਦੇ ਵਿਦਿਆਰਥੀ ਗੁਰਅਮਾਨਤ ਨੇ ਜਿੱਥੇ ਰੂਪਨਗਰ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ, ਉੱਥੇ ਹੀ ਇਸ ਦੀ ਪ੍ਰਾਪਤੀ ਨੌਜਵਾਨ ਸਿਖਿਆਰਥੀਆਂ ਲਈ ਮਿਹਨਤ, ਲਗਨ ਅਤੇ ਦ੍ਰਿੜਤਾ ਨਾਲ ਕਿਸੇ ਵੀ ਖੇਤਰ ’ਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਨਾ ਸ੍ਰੋਤ ਵਜੋਂ ਕੰਮ ਕਰੇਗੀ।