ਪਿੰਡ ਓਇੰਦ ਦੇ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦਾ ਪੋਸਟਰ ਜਾਰੀ
ਮੋਰਿੰਡਾ, 18 ਅਗਸਤ (ਤਰਲੋਚਨ ਸਿੰਘ ਕੰਗ)- ਪਿੰਡ ਓਇੰਦ ਦੇ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦਾ ਪੋਸਟਰ ਡੀ. ਐਸ.
ਮੋਰਿੰਡਾ, 18 ਅਗਸਤ (ਤਰਲੋਚਨ ਸਿੰਘ ਕੰਗ)- ਪਿੰਡ ਓਇੰਦ ਦੇ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਦਾ ਪੋਸਟਰ ਡੀ.ਐਸ.ਪੀ. ਮੋਰਿੰਡਾ ਗੁਰਜੀਤ ਸਿੰਘ ਵਲੋਂ ਜਾਰੀ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਸਰਪ੍ਰਸਤ ਕੁਲਦੀਪ ਸਿੰਘ ਨੇ ਦੱਸਿਆ ਕਿ ਬਾਬਾ ਗੁੱਗਾ ਜ਼ਾਹਰ ਪੀਰ ਜੀ ਦੀ ਯਾਦ ਨੂੰ ਸਮਰਪਿਤ ਮਿਤੀ 4,5 ਤੇ 6 ਸਤੰਬਰ ਨੂੰ ਕਬੱਡੀ ਕੱਪ ਤੇ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਡੀ. ਐਸ. ਪੀ. ਗੁਰਜੀਤ ਸਿੰਘ ਵਲੋਂ ਕਲੱਬ ਦੁਆਰਾ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੁਕਾਬਲੇ ਜਰੂਰ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਮਨਜੀਤ ਸਿੰਘ, ਜਸਕਰਨ ਸਿੰਘ ਓਇੰਦ, ਸੂਬੇਦਾਰ ਪ੍ਰੀਤਪਾਲ ਸਿੰਘ, ਅਮਨਪ੍ਰੀਤ ਸਿੰਘ, ਹਰਵਿੰਦਰ ਸਿੰਘ ਨੱਤ, ਅੰਮ੍ਰਿਤਪਾਲ ਸਿੰਘ ਧਿਆਨਪੁਰਾ, ਹਰਦੀਪ ਸਿੰਘ ਦੀਪਾ ਖਾਬੜਾਂ, ਨਰਿੰਦਰ ਸਿੰਘ ਨਿੰਦੀ, ਰਤਨ ਸਿੰਘ ਫੌਜੀ, ਸੁਪਿੰਦਰ ਸਿੰਘ ਕੰਗ, ਹਰਜਿੰਦਰ ਸਿੰਘ ਸ਼ਿੰਦਾ, ਮਨਿੰਦਰ ਮਨੀ, ਗਗਨ ਚੱਕਲਾਂ, ਨਵਦੀਪ ਉਪਲ, ਕਰਨਦੀਪ ਕੇ.ਪੀ., ਧਰਮਵੀਰ ਸਿੰਘ, ਗੁਰਿੰਦਰ ਸਿੰਘ ਨੋਨਾ ਆਦਿ ਮੌਜੂਦ ਸਨ। ਰੇਲ ਗੱਡੀ ਦੀ ਲਪੇਟ ’ਚ ਆਉਣ ਕਰਕੇ ਵਿਅਕਤੀ ਦੀ ਮੌਤ ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ ਐਸ ਨਿੱਕੂਵਾਲ)-ਸਥਾਨਕ ਪੁਲਿਸ ਵਲੋਂ ਇਕ ਨਾ-ਮਾਲੂਮ ਵਿਅਕਤੀ ਦੀ ਨਾ-ਮਾਲੂਮ ਰੇਲ ਗੱਡੀ ਦੀ ਚਪੇਟ ਵਿਚ ਆ ਜਾਣ ਕਾਰਨ ਮੌਤ ਹੋ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਸਬੰਧੀ ਏ.ਐਸ.ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਇਕ ਨਾ-ਮਾਲੂਮ ਵਿਅਕਤੀ ਉਮਰ ਕਰੀਬ 42 ਸਾਲ, ਦੇਖਣ ਵਿਚ ਪ੍ਰਵਾਸੀ, ਸੱਜੀ ਬਾਂਹ ਤੇ ਹਿੰਦੀ ਵਿਚ ਰਵੀ ਅਤੇ ਆਰ.ਐਮ. ਲਿਖੇ ਹੋਏ ਵਿਅਕਤੀ ਦੀ ਲਾਸ਼ ਨੇੜੇ ਲੋਦੀਪੁਰ ਫਾਟਕ ਸ੍ਰੀ ਅਨੰਦਪੁਰ ਸਾਹਿਬ ਤੋਂ ਪ੍ਰਾਪਤ ਹੋਈ ਹੈ।ਪੁਲਿਸ ਵਲੋਂ ਅਗਲੇਰੀ ਕਾਰਵਾਈ ਕਰਕੇ ਲਾਸ਼ ਨੂੰ ਸ਼ਨਾਖ਼ਤ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਖ ਦਿੱਤਾ ਗਿਆ ਹੈ।