19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਫਾਰਮੇਸੀ ਕਾਲਜ ਬੇਲਾ ਵਿਖੇ ਨਸ਼ਾ ਮੁਕਤੀ ਤੇ ਮਾਨਸਿਕ ਸਿਹਤ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਬੇਲਾ, 18 ਅਗਸਤ (ਮਨਜੀਤ ਸਿੰਘ ਸੈਣੀ)- ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਰੋਟਰੈਕਟ ਕਲੱਬ ਆਫ਼ ਬੇਲਾ ਦੇ ਸਹਿਯੋਗ ਨਾਲ ਬੇਲਾ ਕਾਲਜ ਆਫ਼ ਫਾਰਮੇਸੀ ਵਿਖੇ ‘’ਨਸ਼ਾ ਮੁਕਤੀ ਤੇ ਮਾਨਸਿਕ ਸਿਹਤ” ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਮਾਹਿਰ ਬੁਲਾਰਿਆਂ ਜਸਜੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਕਾਰਨਾਂ, ਮਾੜੇ ਪ੍ਰਭਾਵਾਂ, ਬਚਾਅ ਦੇ ਉਪਾਵਾਂ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਈ ਰੱਖਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ।

Ad Position 21
No active advertisement
ਅਜੀਤ ਡੈਸਕ 19-08-2026
ਬੇਲਾ, 18 ਅਗਸਤ (ਮਨਜੀਤ ਸਿੰਘ ਸੈਣੀ)- ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਰੋਟਰੈਕਟ ਕਲੱਬ ਆਫ਼ ਬੇਲਾ ਦੇ ਸਹਿਯੋਗ ਨਾਲ ਬੇਲਾ ਕਾਲਜ ਆਫ਼ ਫਾਰਮੇਸੀ ਵਿਖੇ ‘’ਨਸ਼ਾ ਮੁਕਤੀ ਤੇ ਮਾਨਸਿਕ ਸਿਹਤ” ਸੰਬੰਧੀ ਜਾਗਰੂਕਤਾ ਪ੍ਰੋਗਰਾਮ ਕਰਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਮਾਨਸਿਕ ਸਿਹਤ ਪ੍ਰਤੀ ਜਾਗਰੂਕ ਕਰਨਾ ਸੀ। ਇਸ ਮੌਕੇ ਮਾਹਿਰ ਬੁਲਾਰਿਆਂ ਜਸਜੀਤ ਕੌਰ ਅਤੇ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਕਾਰਨਾਂ, ਮਾੜੇ ਪ੍ਰਭਾਵਾਂ, ਬਚਾਅ ਦੇ ਉਪਾਵਾਂ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਈ ਰੱਖਣ ਸਬੰਧੀ ਮਹੱਤਵਪੂਰਨ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਆਪਣੇ ਸਵਾਲ ਵੀ ਪੁੱਛੇ। ਇਸ ਮੌਕੇ ਨਸ਼ਾ ਮੁਕਤੀ ਵਿਸ਼ੇ ‘ਤੇ ਪੋਸਟਰ ਮੇਕਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਰਚਨਾਤਮਿਕ ਅਤੇ ਸੰਦੇਸ਼ਪੂਰਨ ਪੋਸਟਰਾਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕਤਾ ਦਾ ਸੁਨੇਹਾ ਦਿੱਤਾ। ਵਧੀਆ ਪੋਸਟਰ ਤਿਆਰ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ । ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਰੋਟੇਰੀਅਨ ਡਾ. ਸ਼ੈਲੇਸ਼ ਸ਼ਰਮਾ ਅਤੇ ਕਾਲਜ ਦੇ ਡਾਇਰੈਕਟਰ ਨੇ ਮਾਹਿਰ ਬੁਲਾਰਿਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਰੋਟਰੈਕਟ ਕਲੱਬ ਆਫ਼ ਬੇਲਾ ਦੀ ਪ੍ਰਧਾਨ ਨੋਏਲ ਨੇ ਵੀ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਦਾ ਸਫਲ ਆਯੋਜਨ ਨਵਜੀਤ ਕੌਰ, ਸਾਬਕਾ ਪ੍ਰਧਾਨ, ਰੋਟਰੈਕਟ ਕਲੱਬ ਆਫ਼ ਬੇਲਾ ਦੀ ਅਗਵਾਈ ਹੇਠ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਪਾਰਟੀ ਵਿਰੋਧੀ ਬਿਆਨਬਾਜ਼ੀ ’ਤੇ ਰੋਕ ਦੀ ਮੰਗ ਅਗਲੀ ਖ਼ਬਰ ਗੋਬਿੰਦ ਸਾਗਰ ਝੀਲ ’ਚ ਮੱਛੀ ਫੜਨ ਦਾ ਨਵਾਂ ਸੀਜ਼ਨ ਸ਼ੁਰੂ
Ad Position 24