19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਪਿੰਡ ਗੱਦੀਵਾਲ ਵਿਖੇ ਸਿਲਾਈ ਕਢਾਈ ਸੈਂਟਰ ਖੋਲਿਆ

ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਪਿੰਡ ਗੱਦੀਵਾਲ ਵਿਖੇ ਸੰਸਥਾ ਰੂਰਲ ਐਸੋਸੀਏਸ਼ਨ ਫਾਰ ਹਿਊਮਨ ਰਾਈਟਸ ਵਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਉਪਲਬਧ ਕਰਵਾਉਣ ਲਈ ਸਿਲਾਈ ਕਢਾਈ ਟ੍ਰੇਨਿੰਗ ਸੈਂਟਰ ਸੋਸਾਇਟੀ ਫਾਰ ਸਰਵਿਸ ਟੂ ਵੈਲਫੇਅਰ ਏਜੰਸੀ ਦੇ ਸਹਿਯੋਗ ਨਾਲ ਖੋਲਿਆ ਗਿਆ, ਜਿਸ ਦਾ ਉਦਘਾਟਨ ਮਹੰਤ ਬਾਬਾ ਬੀਰੂਨਾਥ ਸ਼ਿਵ ਮੰਦਿਰ ਗੱਦੀਵਾਲ ਵਾਲਿਆਂ ਵਲੋਂ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਲੜਕੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਇਸ ਕੋਰਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ।

Ad Position 21
No active advertisement
ਅਜੀਤ ਡੈਸਕ 19-08-2026
ਨੂਰਪੁਰ ਬੇਦੀ, 18 ਅਗਸਤ (ਹਰਦੀਪ ਸਿੰਘ ਢੀਂਡਸਾ)- ਪਿੰਡ ਗੱਦੀਵਾਲ ਵਿਖੇ ਸੰਸਥਾ ਰੂਰਲ ਐਸੋਸੀਏਸ਼ਨ ਫਾਰ ਹਿਊਮਨ ਰਾਈਟਸ ਵਲੋਂ ਲੜਕੀਆਂ ਨੂੰ ਸਵੈ ਰੋਜ਼ਗਾਰ ਉਪਲਬਧ ਕਰਵਾਉਣ ਲਈ ਸਿਲਾਈ ਕਢਾਈ ਟ੍ਰੇਨਿੰਗ ਸੈਂਟਰ ਸੋਸਾਇਟੀ ਫਾਰ ਸਰਵਿਸ ਟੂ ਵੈਲਫੇਅਰ ਏਜੰਸੀ ਦੇ ਸਹਿਯੋਗ ਨਾਲ ਖੋਲਿਆ ਗਿਆ, ਜਿਸ ਦਾ ਉਦਘਾਟਨ ਮਹੰਤ ਬਾਬਾ ਬੀਰੂਨਾਥ ਸ਼ਿਵ ਮੰਦਿਰ ਗੱਦੀਵਾਲ ਵਾਲਿਆਂ ਵਲੋਂ ਕੀਤਾ ਗਿਆ। ਉਹਨਾਂ ਨੇ ਇਸ ਮੌਕੇ ਲੜਕੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਇਸ ਕੋਰਸ ਦੀ ਸਫਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਅਤੇ ਲੜਕੀਆਂ ਦੇ ਇਸ ਟ੍ਰੇਨਿੰਗ ਸੈਂਟਰ ਖੋਲਣ ਤੇ ਪ੍ਰਸੰਨਤਾ ਵਿਅਕਤ ਕੀਤੀ। ਇਸ ਮੌਕੇ ਸੰਸਥਾ ਦੀ ਚੇਅਰਪਰਸਨ ਮੈਡਮ ਰਾਮ ਪਿਆਰੀ ਵੱਲੋਂ ਵਿਦਿਆਰਥਣਾਂ ਅਤੇ ਪਿੰਡ ਵਾਲਿਆਂ ਨੂੰ ਵਧਾਈ ਦਿੱਤੀ ਗਈ ਅਤੇ ਲੜਕੀਆਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਲਈ ਉਤਸਾਹਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਕੋਰਸ ਵਿਚ 25 ਲੜਕੀਆਂ ਨੂੰ ਦਾਖਲ ਕੀਤਾ ਗਿਆ ਹੈ। ਜਿਨਾਂ ਨੂੰ ਟ੍ਰੇਨਿੰਗ ਉਪਰੰਤ ਸਰਟੀਫਕੇਟ ਪ੍ਰਦਾਨ ਕੀਤੇ ਜਾਣਗੇ। ਇਸ ਯੋਗਤਾ ਵਾਲੀਆਂ ਲੜਕੀਆਂ ਨੂੰ ਆਪਣਾ ਰੋਜ਼ਗਾਰ ਖੋਲਣ ਦੇ ਮੌਕੇ ਮਿਲਣਗੇ ਅਤੇ ਹੋਰਨਾਂ ਸੰਸਥਾਵਾਂ ਵਿਚ ਵੀ ਰੁਜ਼ਗਾਰ ਉਪਲਬਧ ਹੋ ਸਕੇਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਤਿਲਕ ਰਾਜ ਪੰਮਾ ਸਰਪੰਚ ਜਰਨੈਲ ਸਿੰਘ ਪ੍ਰੇਮ ਚੰਦ ਪੰਚ, ਬੁੱਧ ਰਾਮ ਪੰਚ, ਚੇਤ ਰਾਮ ਪੰਚ, ਰਿਟਾਇਰਡ ਕਾਨੂੰਗੋ ਤਰਸੇਮ ਲਾਲ, ਸੌਹਣ ਸਿੰਘ ਡੀਪੂ ਹੋਲਡਰ ਬਲਵੰਤ ਸਿੰਘ, ਬਲਵੰਤ ਰਾਏ , ਆਸ਼ਾ ਵਰਕਰ ਮਹਿੰਦਰ ਕੌਰ, ਰਜਨੀ ਬਾਲਾ ਅਤੇ ਜੋਤੀ ਸ਼ਰਮਾ ਆਦਿ ਹਾਜਰ ਸਨ। ਇਸ ਮੌਕੇ ਪੰਚਾਇਤ ਮੈਂਬਰਾਂ ਵਲੋਂ ਬਾਬਾ ਬੀਰੂ ਨਾਥ ਜੀ ਨੂੰ ਸਨਮਾਨਿਤ ਵੀ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪਿੰਡ ਪਚਰੰਡਾ ਨਿਵਾਸੀਆਂ ਵਲੋਂ ਪੀ.ਜੀ.ਆਈ. ਵਿਖੇ ਲੰਗਰ ਲਈ ਗੱਡੀ ਰਵਾਨਾ ਅਗਲੀ ਖ਼ਬਰ ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24