19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਮਹਿੰਦਲੀ ਖ਼ੁਰਦ ਤੋਂ ਰਾਏਪੁਰ ਸਾਹਨੀ ਦੇ ਵਿਚਕਾਰ ਗੁੱਜਰ ਬਸਤੀ ਨੂੰ ਜਾਂਦੀ ਸੜਕ ਖੱਡ ਦੇ ਪਾਣੀ ਨਾਲ ਹੋਈ ਤਬਾਹ

ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ ਐਸ ਨਿੱਕੂਵਾਲ)- ਚੰਗਰ ਨਾਲ ਸਬੰਧਿਤ ਪਿੰਡ ਮਹਿੰਦਲੀ ਖੁਰਦ ਤੋਂ ਰਾਏਪੁਰ ਸਾਨੀ ਨੂੰ ਜਾਂਦੀ ਸੜਕ ਦੇ ਵਿਚਕਾਰ ਤੋਂ ਗੁਜ਼ਰ ਬਸਤੀ ਨੂੰ ਜਾ ਰਹੀ ਸੜਕ ਖੱਡ ਦੇ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਇਸ ਸਬੰਧੀ ਪ੍ਰੇਮ ਚੰਦ, ਗੁਰਨੈਬ ਸਿੰਘ, ਗਿਆਨ ਸਿੰਘ, ਗਨੇਸ਼ ਦੱਤ, ਰਾਮ ਸਰੂਪ, ਰਾਮ ਪਾਲ, ਹਰਦੇਵ ਸਿੰਘ, ਪ੍ਰਕਾਸ਼ ਚੰਦ, ਸੁਖਦੇਵ ਸਿੰਘ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਗੁੱਜਰ ਬਸਤੀ ਨੂੰ ਜਾਣ ਵਾਲੀ ਇਹ ਸ਼ੜਕ ਖੱਡ ਦੇ ਕਿਨਾਰੇ ਤੇ ਬਣੀ ਹੋਈ ਸੀ, ਜਿਸਦੀ ਸੁਰੱਖਿਆ ਲਈ ਇਲਾਕਾ ਵਾਸੀਆਂ ਵਲੋਂ ਦੋ ਸਾਲ ਪਹਿਲਾਂ ਮਾਈਨਿੰਗ ਅਤੇ ਜਲ ਵਿਭਾਗ ਨੂੰ ਲਿਖਤੀ ਜਾਣਕਾਰੀ ਵੀ ਦਿੱਤੀ ਗਈ ਸੀ ।

Ad Position 21
No active advertisement
ਅਜੀਤ ਡੈਸਕ 19-08-2026
ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਜੇ ਐਸ ਨਿੱਕੂਵਾਲ)- ਚੰਗਰ ਨਾਲ ਸਬੰਧਿਤ ਪਿੰਡ ਮਹਿੰਦਲੀ ਖੁਰਦ ਤੋਂ ਰਾਏਪੁਰ ਸਾਨੀ ਨੂੰ ਜਾਂਦੀ ਸੜਕ ਦੇ ਵਿਚਕਾਰ ਤੋਂ ਗੁਜ਼ਰ ਬਸਤੀ ਨੂੰ ਜਾ ਰਹੀ ਸੜਕ ਖੱਡ ਦੇ ਪਾਣੀ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ।ਇਸ ਸਬੰਧੀ ਪ੍ਰੇਮ ਚੰਦ, ਗੁਰਨੈਬ ਸਿੰਘ, ਗਿਆਨ ਸਿੰਘ, ਗਨੇਸ਼ ਦੱਤ, ਰਾਮ ਸਰੂਪ, ਰਾਮ ਪਾਲ, ਹਰਦੇਵ ਸਿੰਘ, ਪ੍ਰਕਾਸ਼ ਚੰਦ, ਸੁਖਦੇਵ ਸਿੰਘ ਆਦਿ ਨੇ ਸਾਂਝੇ ਤੌਰ ਤੇ ਦੱਸਿਆ ਕਿ ਗੁੱਜਰ ਬਸਤੀ ਨੂੰ ਜਾਣ ਵਾਲੀ ਇਹ ਸ਼ੜਕ ਖੱਡ ਦੇ ਕਿਨਾਰੇ ਤੇ ਬਣੀ ਹੋਈ ਸੀ, ਜਿਸਦੀ ਸੁਰੱਖਿਆ ਲਈ ਇਲਾਕਾ ਵਾਸੀਆਂ ਵਲੋਂ ਦੋ ਸਾਲ ਪਹਿਲਾਂ ਮਾਈਨਿੰਗ ਅਤੇ ਜਲ ਵਿਭਾਗ ਨੂੰ ਲਿਖਤੀ ਜਾਣਕਾਰੀ ਵੀ ਦਿੱਤੀ ਗਈ ਸੀ । ਉਨ੍ਹਾਂ ਕਿਹਾ ਕਿ ਸਬੰਧਿਤ ਵਿਭਾਗ ਵਲੋਂ ਇਸ ਸ਼ੜਕ ਦੀ ਮੁਰੰਮਤ ਅਤੇ ਸੁਰੱਖਿਆ ਦਾ ਭਰੋਸਾ ਦਿੱਤਾ ਗਿਆ ਸੀ। ਪਰੰਤੂ ਵਿਭਾਗ ਵਲੋਂ ਕੁੱਝ ਵੀ ਨਹੀਂ ਕੀਤਾ ਗਿਆ।ਉਨ੍ਹਾਂ ਕਿਹਾ ਕਿ ਸੜਕ ਤਾਂ ਹੜ੍ਹ ਗਈ ਹੈ।ਜੇਕਰ ਬਰਸਾਤ ਹੋਰ ਤੇਜ਼ੀ ਨਾਲ ਪੈਂਦੀ ਰਹੀ ਤਾਂ ਬਿਜਲੀ ਦੇ ਖੰਭੇ ਵੀ ਤਬਾਹ ਹੋ ਜਾਣਗੇ।ਅਤੇ ਪਿੰਡ ਵਾਸੀ ਬਿਜਲੀ ਦੀ ਸਮੱਸਿਆ ਨਾਲ ਝੁੱਜਣ ਲੱਗੇ ਪੈਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਗੁੱਜਰ ਬਸਤੀ ਦਾ ਸੰਪਰਕ ਪਿੰਡ ਦੀ ਸੜਕ ਟ ੁੱਟਣ ਕਾਰਨ ਪਿੰਡ ਨਾਲੋਂ ਟੁੱਟ ਗਿਆ ਹੈ ਅਤੇ ਆਉਣ ਜਾਣ ਦੀ ਮੁਸੀਬਤ ਬਣੀ ਹੋਈ ਹੈ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹਿਲ ਦੇ ਆਧਾਰ ਤੇ ਸਮੱਸਿਆ ਦੇ ਹੱਲ ਕਰਨ ਦੀ ਮੰਗ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਚੌ. ਕਮਾਲ ਚੌਹਾਨ ਨੇ ਛੱਜਾ ਤੇ ਬਜਰੂੜ ਵਿਖੇ ਖਿਡਾਰੀਆਂ ਨੂੰ ਜਰਸੀਆਂ ਤੇ ਖੇਡ ਸਮੱਗਰੀ ਵੰਡੀ ਅਗਲੀ ਖ਼ਬਰ ਸੰਗੀਤ ਦੇ ਖੇਤਰ ’ਚ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਦਾ ਨਾਂਅ ਹੋਇਆ ਰੌਸ਼ਨ
Ad Position 24