19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬੇਲਾ ਕਾਲਜ ਦੀ ਵਿਦਿਆਰਥਣ ਜੈਸਮੀਨ ਨੇ ਕੈਨੋਇੰਗ ਏਸ਼ੀਅਨ ਚੈਂਪੀਅਨਸ਼ਿਪ ’ਚ ਚਮਕਾਇਆ ਬੇਲਾ ਕਾਲਜ

ਬੇਲਾ, 18 ਅਗਸਤ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਖੇਡ ਖੇਤਰ ਵਿਚ ਇਕ ਹੋਰ ਨਾਮਣਾ ਪ੍ਰਾਪਤ ਕਰਕੇ ਉੱਚ ਵਿੱਦਿਆ ਅਤੇ ਖੇਡਾਂ ਪ੍ਰਤੀ ਆਪਣੀ ਸੁਹਿਰਦਤਾ ਅਤੇ ਦੂਰ-ਅੰਦੇਸ਼ੀ ਸੋਚ ਤੇ ਫਿਰ ਮੋਹਰ ਲਾਈ ਹੈ। ਕਾਲਜ ਦੀ ਕੈਨੋਇੰਗ ਦੀ ਖਿਡਾਰਨ ਜੈਸਮੀਨ ਕੌਰ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਜਾਪਾਨ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ 2026 ਵਿਚ ਚਾਂਦੀ ਦਾ ਤਮਗਾ ਹਾਸਿਲ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 19-08-2026
ਬੇਲਾ, 18 ਅਗਸਤ (ਮਨਜੀਤ ਸਿੰਘ ਸੈਣੀ)- ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਨੇ ਆਪਣੇ ਖੇਡ ਖੇਤਰ ਵਿਚ ਇਕ ਹੋਰ ਨਾਮਣਾ ਪ੍ਰਾਪਤ ਕਰਕੇ ਉੱਚ ਵਿੱਦਿਆ ਅਤੇ ਖੇਡਾਂ ਪ੍ਰਤੀ ਆਪਣੀ ਸੁਹਿਰਦਤਾ ਅਤੇ ਦੂਰ-ਅੰਦੇਸ਼ੀ ਸੋਚ ਤੇ ਫਿਰ ਮੋਹਰ ਲਾਈ ਹੈ। ਕਾਲਜ ਦੀ ਕੈਨੋਇੰਗ ਦੀ ਖਿਡਾਰਨ ਜੈਸਮੀਨ ਕੌਰ ਨੇ ਆਪਣਾ ਬਿਹਤਰੀਨ ਪ੍ਰਦਰਸ਼ਨ ਜਾਰੀ ਰੱਖਦਿਆਂ ਜਾਪਾਨ ਵਿਖੇ ਹੋਈ ਏਸ਼ੀਅਨ ਚੈਂਪੀਅਨਸ਼ਿਪ 2026 ਵਿਚ ਚਾਂਦੀ ਦਾ ਤਮਗਾ ਹਾਸਿਲ ਕੀਤਾ ਹੈ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ ਨੇ ਉਚੇਚੇ ਤੌਰ ’ਤੇ ਖਿਡਾਰੀਆਂ ਨਾਲ ਕਾਲਜ ਕੈਂਪਸ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਖੁਸ਼ੀ ਦੇ ਮੌਕੇ ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਕਿਹਾ ਕਿ ਬੇਲਾ ਕਾਲਜ ਦੇ ਦੋ ਖਿਡਾਰੀ ਜੈਸਮੀਨ ਕੌਰ ਤੇ ਜਸਕਰਨ ਸਿੰਘ ਨੇ ਜਾਪਾਨ ਵਿਚ ਖੇਡਾਂ ’ਚ ਹਿੱਸਾ ਲਿਆ। ਜੈਸਮੀਨ ਕੌਰ ਇਹਨਾਂ ਮੁਕਾਬਲਿਆਂ ਵਿਚ ਉੱਤਮ ਪ੍ਰਦਰਸ਼ਨ ਕਰਨ ਵਿਚ ਕਾਮਯਾਬ ਰਹੀ। ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਲੈਫਟੀਨੈਂਟ ਪ੍ਰੋ. ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਖਿਡਾਰਨ ਨੇ 2026 ਦੀਆਂ ਆਲ-ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਵੀ ਕਾਂਸੇ ਦਾ ਤਮਗਾ ਹਾਸਿਲ ਕੀਤਾ ਸੀ। ਇਸ ਦੇ ਨਾਲ ਹੀ ਸੀਨੀਅਰ ਨੈਸ਼ਨਲ 2026 ਵਿਚ ਵੀ ਇਸ ਨੇ ਇੱਕ ਸੋਨ ਅਤੇ ਦੋ ਕਾਂਸੇ ਦੇ ਤਮਗੇ ਪ੍ਰਾਪਤ ਕੀਤੇ। ਜ਼ਿਕਰਯੋਗ ਹੈ ਕਿ ਜੈਸਮੀਨ ਕੌਰ 2024 ਜੂਨੀਅਰ ਨੈਸ਼ਨਲ ਤੋਂ ਹੁਣ ਤੱਕ ਅਨੇਕਾਂ ਹੀ ਤਮਗੇ ਪ੍ਰਾਪਤ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੀ ਹੈ। ਇਸ ਤੋਂ ਬਿਨਾਂ ਖਿਡਾਰੀ ਜਸਕਰਨ ਸਿੰਘ ਨੇ ਆਲ-ਇੰਡੀਆ ਯੂਨੀਵਰਸਿਟੀ 2026 ਖੇਡਾਂ ਵਿਚ ਦੋ ਸੋਨ ਅਤੇ ਇੱਕ ਚਾਂਦੀ ਦਾ ਤਮਗਾ ਹਾਸਿਲ ਕਰਕੇ ਏਸ਼ੀਅਨ ਖੇਡਾਂ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਏਸ਼ੀਅਨ ਚੈਂਪੀਅਨਸ਼ਿਪ ਮੈਰਾਥਨ ਵਿਚ ਜਸਕਰਨ ਨੇ ਸ਼ਲਾਘਾਯੋਗ ਭਾਗੀਦਾਰੀ ਪੇਸ਼ ਕੀਤੀ। ਪ੍ਰਿੰਸੀਪਲ ਸ਼ਾਹੀ ਨੇ ਸਮੂਹ ਸਟਾਫ਼ ਬੇਲਾ ਕਾਲਜ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਮਮਤਾ ਅਰੋੜਾ, ਪ੍ਰੋ. ਸੁਨੀਤਾ ਰਾਣੀ, ਪ੍ਰੋ. ਅਮਰਜੀਤ ਸਿੰਘ, ਪ੍ਰੋ. ਰਮਨਜੀਤ ਕੌਰ ਤੇ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਆਜ਼ਾਦੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਚੌ. ਕਮਾਲ ਚੌਹਾਨ ਨੇ ਛੱਜਾ ਤੇ ਬਜਰੂੜ ਵਿਖੇ ਖਿਡਾਰੀਆਂ ਨੂੰ ਜਰਸੀਆਂ ਤੇ ਖੇਡ ਸਮੱਗਰੀ ਵੰਡੀ
Ad Position 24