ਆਜ਼ਾਦੀ ਦਿਵਸ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ
ਪੁਰਖਾਲੀ, 18 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਆਜ਼ਾਦੀ ਦਿਵਸ ਨੂੰ ਸਮਰਪਿਤ ਕੇਂਦਰੀ ਵਿਦਿਆਲਾ ਖਾਨਪੁਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ ਰੂਪਨਗਰ ਅਤੇ ਨੂਰ ਹਸਪਤਾਲ ਮੋਰਿੰਡਾ ਦੇ ਐਮ.
ਪੁਰਖਾਲੀ, 18 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਆਜ਼ਾਦੀ ਦਿਵਸ ਨੂੰ ਸਮਰਪਿਤ ਕੇਂਦਰੀ ਵਿਦਿਆਲਾ ਖਾਨਪੁਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਬਲੱਡ ਬੈਂਕ ਸਿਵਲ ਹਸਪਤਾਲ ਰੂਪਨਗਰ ਅਤੇ ਨੂਰ ਹਸਪਤਾਲ ਮੋਰਿੰਡਾ ਦੇ ਐਮ. ਡੀ. ਡਾ. ਗੁਰਸੇਵਕ ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਦੌਰਾਨ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ 50 ਦੇ ਕਰੀਬ ਖ਼ੂਨਦਾਨੀਆਂ ਵਲੋਂ ਖ਼ੂਨਦਾਨ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਗੁਰਜੀਤ ਸਿੰਘ ਸਰਪੰਚ ਖਾਨਪੁਰ ਵਲੋਂ ਕੀਤਾ ਗਿਆ ਅਤੇ ਆਏ ਖ਼ ੂਨਦਾਨੀਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਡਾ. ਗੁਰਸੇਵਕ ਸਿੰਘ, ਬੀ.ਟੀ.ਓ. ਡਾ. ਹਰਲੀਨ ਕੌਰ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮਾਜ ਸੇਵੀ ਪਰਵਿੰਦਰ ਸਿੰਘ ਸਿੱਧੂ, ਜੁਗਰਾਜ ਸਿੰਘ, ਐਮ. ਐਲ. ਟੀ. ਜਸਪ੍ਰੀਤ ਕੌਰ, ਓਂਕਾਰਦੀਪ ਸਿੰਘ, ਦਰਸ਼ਨ ਸਿੰਘ, ਵਿਸ਼ਾਲ ਮਸੀਹ, ਮਨਜੀਤ ਕੌਰ, ਮਨਦੀਪ ਸਿੰਘ, ਰੁਚੀ, ਪ੍ਰਨੀਤ ਕੌਰ ਆਦਿ ਹਾਜ਼ਰ ਸਨ।